ਜੇਕਰ ਪਾਕਿਸਤਾਨ ਸਰਕਾਰ ਸਾਨੂੰ ਸ. ਗਜਿੰਦਰ ਸਿੰਘ ਦੇ ਫੁੱਲ ਵਾਹਗਾ ਬਾਰਡਰ ਉਤੇ ਦੇ ਦੇਣ, ਤਾਂ ਅਸੀਂ ਉਨ੍ਹਾਂ ਦੀਆਂ ਰਸਮਾਂ ਪੂਰੀਆ ਕਰ ਸਕਾਂਗੇ : ਮਾਨ

ਨਵੀਂ ਦਿੱਲੀ, 6 ਜੁਲਾਈ ,ਬੋਲੇ ਪੰਜਾਬ ਬਿਊਰੋ ; “ਜਲਾਵਤਨੀ ਸ. ਗਜਿੰਦਰ ਸਿੰਘ ਮੁੱਖੀ ਦਲ ਖ਼ਾਲਸਾ ਜੋ ਲੰਮੇ ਸਮੇ ਤੋਂ ਪਾਕਿਸਤਾਨ ਵਿਚ ਜਲਾਵਤਨੀ ਜੀਵਨ ਬਤੀਤ ਕਰ ਰਹੇ ਸਨ ਅਤੇ ਨਾਲ ਹੀ ਦ੍ਰਿੜਤਾਪੂਰਵਕ ਖ਼ਾਲਸਾ ਪੰਥ ਦੀ ਆਜਾਦੀ ਲਈ ਨਿਰੰਤਰ ਆਪਣੇ ਖਿਆਲਾਤਾਂ ਰਾਹੀ ਡੂੰਘਾਂ ਯੋਗਦਾਨ ਪਾਉਦੇ ਆ ਰਹੇ ਸਨ, ਉਹ ਬੀਤੇ ਕੁਝ ਦਿਨ ਪਹਿਲੇ ਅਕਾਲ ਪੁਰਖ ਦੇ ਚਰਨਾਂ […]

Continue Reading

ਐਡਵੋਕੇਟ ਧਾਮੀ ਨੇ ਬਰਤਾਨੀਆ ’ਚ ਸੰਸਦੀ ਚੋਣਾਂ ਦੌਰਾਨ ਜਿੱਤ ਦਰਜ ਕਰਨ ਵਾਲੇ ਸਿੱਖ ਅਤੇ ਪੰਜਾਬੀ ਉਮੀਦਵਾਰਾਂ ਨੂੰ ਦਿੱਤੀ ਵਧਾਈ

ਨਵੀਂ ਦਿੱਲੀ, 6 ਜੁਲਾਈ ,ਬੋਲੇ ਪੰਜਾਬ ਬਿਊਰੋ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬਰਤਾਨੀਆਂ ਵਿਚ ਹੋਈਆਂ ਸੰਸਦੀ ਚੋਣਾਂ ਦੌਰਾਨ ਜਿੱਤ ਹਾਸਲ ਕਰਨ ਵਾਲੇ ਸਿੱਖ ਅਤੇ ਪੰਜਾਬੀ ਸੰਸਦ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪੰਜਾਬੀਆਂ ਅਤੇ ਖ਼ਾਸ ਕਰਕੇ ਸਿੱਖਾਂ ਲਈ ਬੜੇ ਮਾਣ ਵਾਲੀ ਗੱਲ ਹੈ।ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ […]

Continue Reading

ਭਾਈ ਗਜਿੰਦਰ ਸਿੰਘ ਦਲ ਖਾਲਸਾ ਦਾ ਵਿਛੋੜਾ ਖਾਲਸਾ ਪੰਥ ਦੇ ਚਲ ਰਹੇ ਸੰਘਰਸ਼ ਨੂੰ ਨਾ ਪੂਰਨ ਹੋਣ ਵਾਲਾ ਘਾਟਾ : ਸਿੱਖ ਫੈਡਰੇਸ਼ਨ ਯੂਕੇ

ਨਵੀਂ ਦਿੱਲੀ 6 ਜੁਲਾਈ,ਬੋਲੇ ਪੰਜਾਬ ਬਿਊਰੋ : ਦਲ ਖਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਆਪ ਜੀ ਦਾ ਸੰਘਰਸ਼ਸ਼ੀਲ ਜੀਵਨ 1975 ਵਿੱਚ ਇੰਦਰਾ ਗਾਂਧੀ ਵਲੋਂ ਲਗਾਈ ਗਈ ਐਮਰਜੈਂਸੀ ਦੇ ਵਿਰੋਧ ਵਜੋਂ ਸ਼ੁਰੂ ਹੋ ਗਿਆ ਸੀ । ਉਸ ਤੋਂ ਬਾਅਦ 1981 ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ […]

Continue Reading

‘ਪੰਜਾਬ ਸਟੇਟ ਨਹੀਂ, ਰਾਸ਼ਟਰ ਹੈ’, ਨਿੱਝਰ

ਬਰੈਂਪਟਨ ਵਿਚ ਤਿੰਨ ਰੋਜਾ ਦਸਵੀਂ ਵਰਲਡ ਪੰਜਾਬੀ ਕਾਨਫਰੰਸ ਦੀ ਸ਼ੁਰੂਆਤ ਹੋਈ ਬਰੈਂਪਟਨ, ਕੈਨੇਡਾ 5 ਜੁਲਾਈ,ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ) : ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਪਹਿਰੇਦਾਰ ਪੰਜਾਬ ਵਿੱਚ ਹੀ ਨਹੀਂਵਿਦੇਸ਼ਾਂ ਵਿੱਚ ਵੀ ਬੈਠੇ ਹੋਏ ਹਨ ਤੇ ਜਿੰਮੇਵਾਰੀ ਨਾਲ ਆਪਣੀ ਸੇਵਾ ਨਿਭਾ ਰਹੇ ਹਨ। ਜਗਤ ਪੰਜਾਬੀ ਸਭਾ, ਬਰੈਂਪਟਨ, ਕੈਨੇਡਾ ਦੇ ਅਹੁਦੇਦਾਰ ਸਰਦਾਰ ਅਜੈਬ ਸਿੰਘ ਚੱਠਾ, ਸਰਦੂਲ ਸਿੰਘ […]

Continue Reading

ਦੇਸ਼ ਭਗਤ ਯੂਨੀਵਰਸਿਟੀ ਨੇ ਵਿਦਿਆਰਥੀਆਂ ਦੀ ਬਿਹਤਰੀ ਲਈ ਮਹਾਤਮਾ ਬੁੱਧ ਮੈਡੀਟੇਸ਼ਨ ਸੈਂਟਰ ਕੀਤਾ ਸਮਰਪਿਤ

ਮੰਡੀ ਗੋਬਿੰਦਗੜ੍ਹ, 6 ਜੁਲਾਈ, ਬੋਲੇ ਪੰਜਾਬ ਬਿਊਰੋ : ਦੇਸ਼ ਭਗਤ ਯੂਨੀਵਰਸਿਟੀ ਨੇ ਆਪਣੇ ਨਵੇਂ ਮਹਾਤਮਾ ਬੁੱਧ ਮੈਡੀਟੇਸ਼ਨ ਸੈਂਟਰ ਦਾ ਉਦਘਾਟਨ ਕੀਤਾ, ਜੋ ਕਿ ਵਿਦਿਆਰਥੀਆਂ, ਫੈਕਲਟੀ ਅਤੇ ਸਟਾਫ ਲਈ ਮਨ ਦੀ ਸ਼ਾਂਤੀ ਅਤੇ ਅੰਦਰੂਨੀ ਸ਼ਾਂਤੀ ਦਾ ਵਿਕਾਸ ਕਰਨ ਲਈ ਇੱਕ ਸ਼ਾਂਤ ਪਨਾਹਗਾਹ ਹੈ।ਵਾਈਸ ਚਾਂਸਲਰ ਦਫ਼ਤਰ ਨੇੜੇ ਮਹਾਤਮਾ ਬੁੱਧ ਮੈਡੀਟੇਸ਼ਨ ਸੈਂਟਰ ਦਾ ਰਸਮੀ ਉਦਘਾਟਨ ਕੀਤਾ ਗਿਆ, ਜਿਸ […]

Continue Reading

ਬੋਰਡ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸਮੇਤ ਹੋਰ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦਾ ਮਾਮਲਾ ਗਰਮਾਇਆ

ਸਿੱਖਿਆ ਬੋਰਡ ਚੇਅਰਪਰਸਨ ਨੂੰ ਫੈਸਲੇ ਉਤੇ ਪੁਨਰਵਿਚਾਰ ਕਰਨ ਦੀ ਅਪੀਲ, ਹਾਲਾਤ ਨਾ ਸੁਧਰੇ ਤਾਂ ਵਿੱਢਾਂਗੇ ਸੰਘਰਸ਼ ਮੋਹਾਲੀ, 6 ਜੁਲਾਈ,ਬੋਲੇ ਪੰਜਾਬ ਬਿਊਰੋ : ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਯੂਨੀਅਨ (ਰਜਿ:) ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਅਤੇ ਦੋ ਹੋਰ ਮੁਲਾਜ਼ਮਾਂ ਦੀਆਂ ਸਸਪੈਂਡ ਕਰਨ ਦੇ ਮਾਮਲਾ ਉਤੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਨੇ ਬੋਰਡ ਮੈਨੇਜਮੈਂਟ ਉਪਰ ਸੰਗੀਨ ਦੋਸ਼ ਲਗਾਉਂਦਿਆਂ […]

Continue Reading

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਸਦ ਦੇ ਸੈਸ਼ਨ ਦੌਰਾਨ ਰਾਹੁਲ ਗਾਂਧੀ ਵੱਲੋਂ ਕੀਤੀ ਟਿੱਪਣੀ ‘ਤੇ ਇਤਰਾਜ਼ ਜਤਾਇਆ

ਅੰਮ੍ਰਿਤਸਰ, 6 ਜੁਲਾਈ, ਬੋਲੇ ਪੰਜਾਬ ਬਿਊਰੋ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਕਾਂਗਰਸ ਦੇ ਸੀਨੀਅਰ ਆਗੂ, ਸੰਸਦ ਮੈਂਬਰ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਸੰਸਦ ਦੇ ਸੈਸ਼ਨ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਦਿਖਾਉਂਦੇ ਹੋਏ ਕੀਤੀ ਗਈ ਟਿੱਪਣੀ ‘ਤੇ ਇਤਰਾਜ਼ ਜਤਾਇਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਧਰਮ […]

Continue Reading

ਪੰਜਾਬ ‘ਚ ਬਾਈਕ-ਇਨੋਵਾ ਦੀ ਟੱਕਰ, ਦੋ ਦੋਸਤਾਂ ਦੀ ਮੌਤ

ਗੁਰਦਾਸਪੁਰ, 6 ਜੁਲਾਈ, ਬੋਲੇ ਪੰਜਾਬ ਬਿਊਰੋ : ਮੀਂਹ ਦੌਰਾਨ ਬਾਈਕ ‘ਤੇ ਸਵਾਰ ਹੋ ਕੇ ਗੁਰਦਾਸਪੁਰ ਤੋਂ ਦੀਨਾਨਗਰ ਜਾ ਰਹੇ ਦੋ ਦੋਸਤਾਂ ਦੀ ਤੇਜ਼ ਰਫਤਾਰ ਇਨੋਵਾ ਨਾਲ ਟੱਕਰ ਹੋਣ ਨਾਲ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਹਿਤੇਸ਼ ਸਿੰਗਲਾ (25) ਪੁੱਤਰ ਮਨੋਜ ਸਿੰਗਲਾ ਵਾਸੀ ਰੇਲਵੇ ਰੋਡ ਅਤੇ ਵਰੁਣ ਮਹਾਜਨ (25) ਪੁੱਤਰ ਭਾਰਤ ਭੂਸ਼ਣ ਮਹਾਜਨ ਵਾਸੀ ਗੁਰੂ ਨਾਨਕ […]

Continue Reading

ਸੰਸਦ ਵਿਚ ਜਲਦ ਹੋਵੇਗਾ ਬਜਟ ਪੇਸ਼, ਕੇਂਦਰ ਸਰਕਾਰ ਵੱਲੋਂ ਤਰੀਕਾਂ ਦਾ ਐਲਾਨ

ਨਵੀਂ ਦਿੱਲੀ, 6 ਜੁਲਾਈ, ਬੋਲੇ ਪੰਜਾਬ ਬਿਊਰੋ : 
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਛੇਤੀ ਹੀ ਸੰਸਦ ਵਿਚ ਬਜਟ ਪੇਸ਼ ਕਰਨਗੇ। ਇਸ ਸਬੰਧੀ ਕੇਂਦਰ ਸਰਕਾਰ ਨੇ ਬਜਟ ਸੈਸ਼ਨ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ।ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਅੱਜ ਦੱਸਿਆ ਕਿ ਸੰਸਦ ਦਾ ਬਜਟ ਸੈਸ਼ਨ 22 ਜੁਲਾਈ ਤੋਂ 12 ਅਗਸਤ ਦਰਮਿਆਨ ਹੋਵੇਗਾ। ਕੇਂਦਰੀ […]

Continue Reading

ਲੁਟੇਰਿਆਂ ਨੇ ਐੱਸ.ਬੀ.ਆਈ. ਦਾ ਏ.ਟੀ.ਐਮ ਲੁੱਟਿਆ,ਨਕਦੀ ਲੈ ਕੇ ਫਰਾਰ

ਫਗਵਾੜਾ, 6 ਜੁਲਾਈ, ਬੋਲੇ ਪੰਜਾਬ ਬਿਊਰੋ : ਫਗਵਾੜਾ ਸ਼ਹਿਰ ਵਿੱਚ ਦਿਨ-ਬ-ਦਿਨ ਚੋਰੀਆਂ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ, ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਤਾਜ਼ਾ ਮਾਮਲਾ ਫਗਵਾੜਾ ਦੇ ਪਲਾਹੀ ਰੋਡ ‘ਤੇ ਸਾਹਮਣੇ ਆਇਆ ਹੈ, ਜਿੱਥੇ ਲੁਟੇਰਿਆਂ ਨੇ ਐੱਸ.ਬੀ.ਆਈ. ਦੇ ਏ.ਟੀ.ਐਮ ਨੂੰ ਨਿਸ਼ਾਨਾ ਬਣਾਇਆ ਅਤੇ ਨਕਦੀ ਲੈ ਕੇ ਮੌਕੇ ਤੋਂ […]

Continue Reading