ਮੋਦੀ ਵਲੋਂ ਢਾਹੇ ਜਬਰ ਦਾ ਬਣਦਾ ਜਵਾਬ ਆ ਰਹੀਆਂ ਚੋਣਾਂ ਵਿਚ ਦੇਵਾਂਗੇ
ਮਾਨਸਾ, 21 ਫਰਵਰੀ 2024,ਬੋਲੇ ਪੰਜਾਬ ਬਿਓਰੋ:.
ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਮੋਦੀ ਸਰਕਾਰ ਵਲੋਂ ਦਿੱਲੀ ਜਾਣ ਦੀ ਕੋਸ਼ਿਸ਼ ਕਰ ਰਹੇ ਅੰਦੋਲਨਕਾਰੀ ਕਿਸਾਨਾਂ ਮਜ਼ਦੂਰਾਂ ਨੂੰ ਸਹਿਮਤੀ ਨਾਲ ਰਸਤਾ ਦੇਣ ਦੀ ਬਜਾਏ, ਉਨਾਂ ਉਤੇ ਡ੍ਰੋਨ ਤੇ ਬੰਦੂਕਾਂ ਨਾਲ ਲਗਾਤਾਰ ਹੰਝੂ ਗੈਸ ਦੇ ਬੰਬ ਸੁੱਟਣ ਅਤੇ ਫਾਇਰਿੰਗ ਕਰਨ, ਇਕ ਨੌਜਵਾਨ ਦੀ ਜਾਨ ਲੈਣ ਤੇ ਅਨੇਕਾਂ ਨੂੰ ਫੱਟੜ ਕਰਨ ਦੀ ਸਖਤ ਨਿੰਦਾ ਕੀਤੀ ਹੈ।
ਲਿਬਰੇਸ਼ਨ ਦੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਕ ਪਾਸੇ ਕਿਸਾਨਾਂ ਉਤੇ ਕਿਸੇ ਦੁਸ਼ਮਣ ਦੇਸ਼ ਵਾਂਗ ਵਹਿਸ਼ੀ ਹਮਲਾ ਅਤੇ ਦੂਜੇ ਪਾਸੇ ਮੀਟਿੰਗ ਕਰਨ ਦਾ ਸੱਦਾ, ਇਹ ਮੋਦੀ ਸਰਕਾਰ ਦੀ ਘੋਰ ਦੀ ਬੇਈਮਾਨੀ ਤੇ ਦੋਗਲਾਪਣ ਹੈ। ਦੇਸ਼ ਦੇ ਕਿਰਤੀ ਕਿਸਾਨ ਤੇ ਸਮੂਹ ਇਨਸਾਫਪਸੰਦ ਲੋਕ ਆ ਰਹੀਆਂ ਸੰਸਦੀ ਚੋਣਾਂ ਵਿਚ ਮੋਦੀ ਦੇ ਜ਼ੁਲਮਾਂ ਦਾ ਢੁੱਕਵਾਂ ਜਵਾਬ ਜਰੂਰ ਦੇਣਗੇ।