ਪੰਜਾਬ ਤੋਂ ਦੋਸਤਾਂ ਨਾਲ ਮਨੀਕਰਨ ਸਾਹਿਬ ਵਿਖੇ ਮੱਥਾ ਟੇਕਣ ਗਿਆ ਨੌਜਵਾਨ ਨਦੀ ‘ਚ ਡੁੱਬਿਆ

ਚੰਡੀਗੜ੍ਹ ਪੰਜਾਬ


ਚੰਡੀਗੜ੍ਹ, 15 ਜੂਨ, ਬੋਲੇ ਪੰਜਾਬ ਬਿਓਰੋ:
ਪਿੰਡ ਮੁੱਲਾਂਪੁਰ ਸੋਢੀਆਂ ਦਾ ਇੱਕ ਨੌਜਵਾਨ ਜੋ ਕਿ ਆਪਣੇ ਦੋਸਤਾਂ ਨਾਲ ਮਨੀਕਰਨ ਸਾਹਿਬ ਵਿਖੇ ਮੱਥਾ ਟੇਕਣ ਗਿਆ ਸੀ, ਹਿਮਾਚਲ ਦੇ ਮੰਡੀ ਵਿੱਚ ਨਦੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ। ਲਾਪਤਾ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ, ਜਿਸ ਦਾ ਨਾਂ ਜਸਪ੍ਰੀਤ ਸਿੰਘ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਮੁੱਲਾਂਪੁਰ ਸੋਢੀਆ ਦਾ ਰਹਿਣ ਵਾਲਾ ਨੌਜਵਾਨ ਜਸਦੀਪ ਸਿੰਘ ਜੱਸੀ (17) ਆਪਣੇ ਚਾਰ ਦੋਸਤਾਂ ਨਾਲ ਹਿਮਾਚਲ ਪ੍ਰਦੇਸ਼ ਦੇ ਗੁਰਦੁਆਰਾ ਮਨੀਕਰਨ ਸਾਹਿਬ ਅਤੇ ਹੋਰ ਥਾਵਾਂ ਦੇ ਦਰਸ਼ਨਾਂ ਲਈ ਗਿਆ ਸੀ।
ਇਸੇ ਦੌਰਾਨ ਮੰਡੀ ਸ਼ਹਿਰ ਨੇੜੇ ਪਿੰਡ ਬਿੰਦਰਾਣੀ ਵਿੱਚ ਇੱਕ ਢਾਬੇ ’ਤੇ ਚਾਹ ਪੀਣ ਲਈ ਰੁਕੇ। ਜਸਦੀਪ ਸਿੰਘ ਉਥੋਂ ਲੰਘਦੀ ਨਦੀ ਦੇ ਪਾਣੀ ਦੇ ਕੋਲ ਚਲਾ ਗਿਆ ਅਤੇ ਅਚਾਨਕ ਉਸਦਾ ਪੈਰ ਤਿਲਕ ਗਿਆ ਅਤੇ ਉਹ ਪਾਣੀ ਵਿੱਚ ਵਹਿ ਗਿਆ। ਇਸ ਤੋਂ ਬਾਅਦ ਉਸ ਦੇ ਦੋਸਤ ਆਕਾਸ਼ ਅਤੇ ਇਕ ਹੋਰ ਸਥਾਨਕ ਨੌਜਵਾਨ ਨੇ ਅੰਦਰ ਛਾਲ ਮਾਰ ਕੇ ਜਸਦੀਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਵੀ ਪਾਣੀ ਵਿਚ ਡੁੱਬਣ ਲੱਗੇ ਤਾਂ ਲੋਕਾਂ ਨੇ ਉਨ੍ਹਾਂ ਨੂੰ ਬਾਹਰ ਕੱਢਿਆ ਅਤੇ ਅੰਦਰ ਪਾਣੀ ਭਰ ਜਾਣ ਕਾਰਨ ਆਕਾਸ਼ ਦੀ ਹਾਲਤ ਵੀ ਨਾਜ਼ੁਕ ਹੋ ਗਈ ਅਤੇ ਉਸ ਨੂੰ ਉਥੋਂ ਦੇ ਹਸਪਤਾਲ ਲਿਜਾਇਆ ਗਿਆ।ਬਚਾਅ ਟੀਮਾਂ ਅਤੇ ਗੋਤਾਖੋਰਾਂ ਦੀ ਮਦਦ ਨਾਲ ਦਰਿਆ ‘ਚ ਵਹਿ ਗਏ ਜਸਦੀਪ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।

Leave a Reply

Your email address will not be published. Required fields are marked *