ਚੰਡੀਗੜ੍ਹ, 12 ਜੂਨ,ਬੋਲੇ ਪੰਜਾਬ ਬਿਓਰੋ:
ਸਿੱਖਿਆ ਵਿਭਾਗ ਪੰਜਾਬ ਵਲੋਂ ਵੱਡੇ ਪੱਧਰ ਤੇ ਅਧਿਆਪਕਾਂ ਨੂੰ ਪਦ ਉੱਨਤ ਕੀਤਾ ਗਿਆ ਹੈ।ਇਹ ਪਦ ਉੱਨਤੀਆਂ ਮਾਨਯੋਗ ਹਾਈ ਕੋਰਟ ਪੰਜਾਬ ਅਤੇ ਹਰਿਆਣਾ ਦੇ ਹੁਕਮਾਂ ‘ਤੇ ਕੀਤੀਆਂ ਗਈਆਂ ਹਨ।
ਮਾਨਯੋਗ ਹਾਈ ਕੋਰਟ ਪੰਜਾਬ ਅਤੇ ਹਰਿਆਣਾ ਚੰਡੀਗੜ੍ਹ ਵੱਲੋਂ ਵੱਖ ਵੱਖ ਰਿੱਟ ਪਟੀਸ਼ਨਾਂ ਵਿੱਚ ਦਿੱਤੇ ਗਏ ਹੁਕਮਾਂ/ ਫੈਸਲਿਆਂ ਅਤੇ ਵਿਭਾਗ/ ਸਰਕਾਰ ਵੱਲੋਂ ਇਹਨਾਂ ਫੈਸਲਿਆਂ ਤੇ ਸਮੇਂ ਸਮੇਂ ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜਿਲ੍ਹਾ ਗੁਰਦਾਸਪੁਰ ਵੱਲੋਂ ਜਾਰੀ ਪੁਰਸ਼/ਇਸਤਰੀ ਦੀ ਸਾਂਝੀ ਸੀਨੀਆਰਤਾ ਸੂਚੀ ਦੇ ਅਧਾਰ ਮੈਰਿਟ ਦੇ ਅਧਾਰ ਤੇ ਹੇਠ ਲਿਖੇ ਜੇ.ਬੀ.ਟੀ./ਈ.ਟੀ.ਟੀ. ਟੀਚਰਾਂ ਨੂੰ ਬਤੌਰ ਹੈੱਡ ਟੀਚਰ ਤਤਕਾਲ ਸਮੇਂ ਤੋਂ ਤਨਖਾਹ 10300/34800 ਵਿੱਚ ਪੱਦ ਉਨਤ ਕੀਤਾ ਜਾਂਦਾ ਹੈ। ਮਾਨਯੋਗ ਸੁਪਰੀਮ ਕੋਰਟ ਵਿੱਚ 85ਵੀਂ ਸੰਵਿਧਾਨਿਕ ਸੋਧ ਸਬੰਧੀ ਪੈਡਿੰਗ ਪਟੀਸ਼ਨਾ/ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਖੇ ਪੈਡਿੰਗ ਸਿਵਲ ਰਿਟ ਪਟੀਸ਼ਨ ਦਾ ਜੋ ਵੀ ਫੈਸਲਾ ਹੋਵੇਗਾ/ਆਵੇਗਾ ਇਹਨਾਂ ਤਰੱਕੀਆਂ ਤੇ ਲਾਗੂ ਹੋਵੇਗਾ।