ਸ਼੍ਰੀਨਗਰ, 12 ਜੂਨ, ਬੋਲੇ ਪੰਜਾਬ ਬਿਓਰੋ:
ਮੰਗਲਵਾਰ ਦੇਰ ਰਾਤ ਅੱਤਵਾਦੀਆਂ ਨੇ ਜੰਮੂ ਡਿਵੀਜ਼ਨ ਦੇ ਛਤਰਗਲਾਨ ਟਾਪ ਜ਼ਿਲੇ ‘ਚ ਫੌਜ ਅਤੇ ਪੁਲਸ ਦੇ ਸਾਂਝੇ ਬਲਾਕ ਨੂੰ ਨਿਸ਼ਾਨਾ ਬਣਾਇਆ। ਅੱਤਵਾਦੀਆਂ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ਕਾਰਨ ਮੁਕਾਬਲਾ ਸ਼ੁਰੂ ਹੋਇਆ। ਹਮਲੇ ਵਿੱਚ ਫੌਜ ਦੇ ਪੰਜ ਜਵਾਨ ਅਤੇ ਇੱਕ ਐਸਪੀਓ (ਸਪੈਸ਼ਲ ਪੁਲਿਸ ਅਫਸਰ) ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਛਤਰਗਲਾਨ ਟਾਪ ਦਾ ਇਹ ਇਲਾਕਾ ਜ਼ਿਲ੍ਹਾ ਕਠੂਆ ਅਤੇ ਜ਼ਿਲ੍ਹਾ ਡੋਡਾ ਦੀ ਤਹਿਸੀਲ ਭਦਰਵਾਹ ਦੀ ਸਰਹੱਦ ‘ਤੇ ਸਥਿਤ ਹੈ।
ਡੋਡਾ ‘ਚ ਹੋਏ ਅੱਤਵਾਦੀ ਹਮਲੇ ਬਾਰੇ ਏਡੀਜੀਪੀ ਜੰਮੂ ਆਨੰਦ ਜੈਨ ਨੇ ਕਿਹਾ ਕਿ ਅੱਤਵਾਦੀਆਂ ਨੂੰ ਘੇਰ ਲਿਆ ਗਿਆ ਹੈ। ਪੂਰੇ ਇਲਾਕੇ ਦੀ ਘੇਰਾਬੰਦੀ ਕੀਤੀ ਹੋਈ ਹੈ। ਆਪਰੇਸ਼ਨ ਚੱਲ ਰਿਹਾ ਹੈ। ਗੋਲੀਬਾਰੀ ‘ਚ ਜ਼ਖਮੀਆਂ ਨੂੰ ਉਪ ਜ਼ਿਲਾ ਹਸਪਤਾਲ ਭੱਦਰਵਾਹ ਲਿਆਂਦਾ ਗਿਆ। ਛੱਤਰਗਲਾ ਇਲਾਕੇ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਚੱਲ ਰਹੀ ਹੈ।