ਸ਼ਾਹ , ਰਾਜਨਾਥ , ਗਡਕਰੀ ਅਤੇ ਰਵਨੀਤ ਬਿੱਟੂ ਨੂੰ ਦਿਤੀ ਅਹਿਮ ਜਿੰਮੇਵਾਰੀ
ਨਵੀਂ ਦਿੱਲੀ 10 ਜੂਨ,ਬੋਲੇ ਪੰਜਾਬ ਬਿਓਰੋ: ਮੋਦੀ ਕੈਬਨਿਟ ‘ਚ ਵਿਭਾਗਾਂ ਦੀ ਵੰਡ ਕੀਤੀ ਗਈ। ਅਮਿਤ ਸ਼ਾਹ ਨੂੰ ਮੁੜ ਗ੍ਰਹਿ ਮੰਤਰੀ, ਰਾਜਨਾਥ ਸਿੰਘ ਨੂੰ ਰੱਖਿਆ ਮੰਤਰੀ, ਨਿਤਿਨ ਗਡਕਰੀ ਨੂੰ ਸੜਕੀ ਆਵਾਜਾਈ ਮੰਤਰੀ ਬਣਾਇਆ ਗਿਆ ਹੈ। ਵਿਦੇਸ਼ ਮੰਤਰਾਲੇ ਐਸ ਜੈਸ਼ੰਕਰ ਕੋਲ ਹੀ ਰਹਿਣਗੇ।ਸ਼ਿਵਰਾਜ ਸਿੰਘ ਨੂੰ ਖੇਤੀਬਾੜੀ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਮਨੋਹਰ ਲਾਲ ਖੱਟਰ ਨੂੰ ਊਰਜਾ ਵਿਭਾਗ ਦਿੱਤਾ ਗਿਆ ਹੈ। ਨਿਤਿਨ ਗਡਕਰੀ ਦੇ ਨਾਲ ਦੋ ਰਾਜ ਮੰਤਰੀ ਵੀ ਹੋਣਗੇ। ਅਜੈ ਤਮਟਾ ਅਤੇ ਹਰਸ਼ ਮਲਹੋਤਰਾ ਨੂੰ ਸੜਕੀ ਆਵਾਜਾਈ ਰਾਜ ਮੰਤਰੀ ਬਣਾਇਆ ਗਿਆ ਹੈ ਅਤੇ ਨਾਲ ਰਵਨੀਤ ਬਿੱਟੂ ਨੂੰ ਵੀ ਰੇਲ ਮੰਤਰਾਲੇ ਦੀ ਅਹਿਮ ਜਿੰਮੇਵਾਰੀ ਸੌਂਪੀ ਗਈ ਹੈ।
ਕੇਂਦਰੀ ਮੰਤਰੀਆਂ ਨੂੰ ਮਿਲੇ ਇਹ ਵਿਭਾਗ :
- ਰਾਜਨਾਥ ਸਿੰਘ- ਰੱਖਿਆ ਮੰਤਰੀ
- ਅਮਿਤ ਸ਼ਾਹ- ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ
- ਨਿਤਿਨ ਜੈਰਾਮ ਗਡਕਰੀ- ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ
- ਜੇਪੀ ਨੱਡਾ- ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਤੇ ਰਸਾਇਣ ਅਤੇ ਖਾਦ ਮੰਤਰੀ
- ਸ਼ਿਵਰਾਜ ਸਿੰਘ ਚੌਹਾਨ- ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਅਤੇ ਪੇਂਡੂ ਵਿਕਾਸ ਮੰਤਰੀ
- ਨਿਰਮਲਾ ਸੀਤਾਰਮਨ- ਵਿੱਤ ਮੰਤਰੀ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ
- ਡਾ. ਸੁਬਰਾਮਨੀਅਮ ਜੈਸ਼ੰਕਰ- ਵਿਦੇਸ਼ ਮੰਤਰੀ
- ਮਨੋਹਰ ਲਾਲ- ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਅਤੇ ਬਿਜਲੀ ਮੰਤਰੀ
- ਐਚਡੀ ਕੁਮਾਰਸਵਾਮੀ- ਭਾਰੀ ਉਦਯੋਗ ਮੰਤਰੀ ਅਤੇ ਸਟੀਲ ਮੰਤਰੀ
- ਪੀਯੂਸ਼ ਗੋਇਲ- ਵਣਜ ਅਤੇ ਉਦਯੋਗ ਮੰਤਰੀ
- ਧਰਮਿੰਦਰ ਪ੍ਰਧਾਨ- ਸਿੱਖਿਆ ਮੰਤਰੀ
- ਜੀਤਨ ਰਾਮ ਮਾਂਝੀ- ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰੀ
- ਰਾਜੀਵ ਰੰਜਨ ਸਿੰਘ ਉਰਫ਼ ਲਲਨ ਸਿੰਘ- ਪੰਚਾਇਤੀ ਰਾਜ ਮੰਤਰੀ ਅਤੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ
- ਸਰਬਾਨੰਦ ਸੋਨੋਵਾਲ- ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰੀ
- ਡਾ ਵਰਿੰਦਰ ਕੁਮਾਰ- ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ
- ਕਿੰਜਰਾਪੂ ਰਾਮਮੋਹਨ ਨਾਇਡੂ- ਸ਼ਹਿਰੀ ਹਵਾਬਾਜ਼ੀ ਮੰਤਰੀ
- ਪ੍ਰਹਿਲਾਦ ਜੋਸ਼ੀ- ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ।
- ਜੁਏਲ ਓਰਾਮ- ਕਬਾਇਲੀ ਮਾਮਲਿਆਂ ਬਾਰੇ ਮੰਤਰੀ
- ਗਿਰੀਰਾਜ ਸਿੰਘ- ਟੈਕਸਟਾਈਲ ਮੰਤਰੀ
- ਅਸ਼ਵਿਨੀ ਵੈਸ਼ਨਵ- ਰੇਲ ਮੰਤਰੀ, ਸੂਚਨਾ ਅਤੇ ਪ੍ਰਸਾਰਣ ਮੰਤਰੀ ਅਤੇ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ
- ਜੋਤੀਰਾਦਿਤਿਆ ਐੱਮ. ਸਿੰਧੀਆ- ਸੰਚਾਰ ਮੰਤਰੀ ਅਤੇ ਉੱਤਰ ਪੂਰਬੀ ਖੇਤਰ ਵਿਕਾਸ ਮੰਤਰੀ
- ਭੂਪੇਂਦਰ ਯਾਦਵ- ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ
- ਗਜੇਂਦਰ ਸਿੰਘ ਸ਼ੇਖਾਵਤ- ਸੱਭਿਆਚਾਰ ਮੰਤਰੀ ਅਤੇ ਸੈਰ ਸਪਾਟਾ ਮੰਤਰੀ
- ਅੰਨਪੂਰਨਾ ਦੇਵੀ- ਮਹਿਲਾ ਅਤੇ ਬਾਲ ਵਿਕਾਸ ਮੰਤਰੀ
- ਕਿਰਨ ਰਿਜਿਜੂ- ਸੰਸਦੀ ਮਾਮਲਿਆਂ ਬਾਰੇ ਮੰਤਰੀ ਅਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ
- ਹਰਦੀਪ ਸਿੰਘ ਪੁਰੀ- ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ
- ਡਾ: ਮਨਸੁਖ ਮਾਂਡਵੀਆ- ਕਿਰਤ ਅਤੇ ਰੁਜ਼ਗਾਰ ਮੰਤਰੀ ਅਤੇ ਯੁਵਾ ਮਾਮਲੇ ਅਤੇ ਖੇਡਾਂ ਦੇ ਮੰਤਰੀ
- ਜੀ. ਕਿਸ਼ਨ ਰੈਡੀ- ਕੋਲਾ ਅਤੇ ਖਾਣ ਮੰਤਰੀ
- ਚਿਰਾਗ ਪਾਸਵਾਨ- ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ
30. ਸੀ.ਆਰ. ਪਾਟਿਲ- ਜਲ ਸ਼ਕਤੀ ਮੰਤਰੀ