ਨਵੀਂ ਦਿੱਲੀ, 9 ਜੂਨ, ਬੋਲੇ ਪੰਜਾਬ ਬਿਓਰੋ:
ਨਰਿੰਦਰ ਮੋਦੀ ਨੇ ਅੱਜ 9 ਜੂਨ ਐਤਵਾਰ ਸ਼ਾਮ ਨੂੰ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਅਜਿਹਾ ਕਰਨ ਵਾਲੇ ਉਹ ਜਵਾਹਰ ਲਾਲ ਨਹਿਰੂ ਤੋਂ ਬਾਅਦ ਦੂਜੇ ਪ੍ਰਧਾਨ ਮੰਤਰੀ ਬਣ ਗਏ ਹਨ। ਮੋਦੀ ਨੇ ਲਸਹੁੰ ਚੁੱਕੀ। ਇਸ ਤੋਂ ਬਾਅਦ ਰਾਜਨਾਥ ਸਿੰਘ, ਅਮਿਤ ਸ਼ਾਹ, ਨਿਤਿਨ ਗਡਕਰੀ, ਜੇਪੀ ਨੱਡਾ ਅਤੇ ਸ਼ਿਵਰਾਜ ਸਿੰਘ ਚੌਹਾਨ ਨੇ ਸਹੁੰ ਚੁੱਕੀ। ਮੋਦੀ ਸਮੇਤ 72 ਮੰਤਰੀਆਂ ਨੇ ਚੁੱਕੀ ਸਹੁੰ।
ਐਨਡੀਏ ਸਰਕਾਰ ਵਿੱਚ ਮੋਦੀ ਸਮੇਤ 72 ਮੰਤਰੀ ਹੋਣਗੇ। ਇਨ੍ਹਾਂ ਵਿੱਚ 30 ਕੈਬਨਿਟ ਮੰਤਰੀ ਅਤੇ 5 ਆਜ਼ਾਦ ਚਾਰਜ ਮੰਤਰੀ ਅਤੇ 36 ਰਾਜ ਮੰਤਰੀ ਸ਼ਾਮਲ ਹੋਣਗੇ। ਸਹੁੰ ਚੁੱਕ ਸਮਾਗਮ ਸ਼ਾਮ 7.15 ਵਜੇ ਸ਼ੁਰੂ ਹੋਇਆ।
ਰਾਸ਼ਟਰਪਤੀ ਭਵਨ ‘ਚ ਹੋਏ ਸਮਾਰੋਹ ‘ਚ 7 ਦੇਸ਼ਾਂ ਦੇ ਨੇਤਾਵਾਂ ਤੋਂ ਇਲਾਵਾ ਦੇਸ਼ ਦੇ ਫਿਲਮੀ ਸਿਤਾਰਿਆਂ ਨੇ ਵੀ ਸ਼ਿਰਕਤ ਕੀਤੀ। ਇਨ੍ਹਾਂ ‘ਚ ਅਕਸ਼ੇ ਕੁਮਾਰ, ਸ਼ਾਹਰੁਖ ਖਾਨ, ਵਿਕਰਾਂਤ ਮੇਸੀ ਅਤੇ ਰਾਜਕੁਮਾਰ ਹਿਰਾਨੀ ਸ਼ਾਮਲ ਹਨ। ਰਿਲਾਇੰਸ ਗਰੁੱਪ ਦੇ ਚੇਅਰਮੈਨ ਮੁਕੇਸ਼ ਅੰਬਾਨੀ ਵੀ ਮੌਜੂਦ ਹਨ।