ਸ੍ਰੀ ਹਰਗੋਬਿੰਦਪੁਰ ਸਾਹਿਬ, 9 ਜੂਨ, ਬੋਲੇ ਪੰਜਾਬ ਬਿਓਰੋ:
ਟਰਾਂਸਫਾਰਮਰ ਤੋਂ 11 ਕੇ. ਵੀ ਤਾਰ ਟੁੱਟਣ ਕਾਰਨ ਕਰੀਬ 12 ਏਕੜ ਬਾਗ ਲੱਗ ਲੱਗਣ ਕਾਰਨ ਸੜ ਗਿਆ।ਸੁਖਦੇਵ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਪਿੰਡ ਨੱਡਾਂਵਾਲੀ ਹਲਵਾਸੀ ਡੋਗਰ ਅਰਾਈਆਂ ਨੇ ਦੱਸਿਆ ਕਿ ਉਸ ਨੇ 12 ਏਕੜ ਰਕਬੇ ਦਾ ਬਾਗ ਲਾਇਆ ਹੈ, ਜਿਸ ਵਿਚ ਅਨਾਰ, ਕਿੰਨੂ ਅਤੇ ਨਿੰਬੂ ਸਮੇਤ 2000 ਫਲਦਾਰ ਬੂਟੇ ਹਨ। ਉਸ ਨੇ ਬਾਗ ਦੇ ਮਾਲਕ ਹਰਨਾਮ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਕਪੂਰਥਲਾ ਨੂੰ 6 ਲੱਖ ਰੁਪਏ ਦਾ ਠੇਕਾ ਦਿੱਤਾ ਸੀ।ਬਾਗ ਦੀ ਸੁਰੱਖਿਆ ਲਈ ਬਾਗ ਦੇ ਚਾਰੇ ਕੋਨੇ ਕੰਡਿਆਲੀ ਤਾਰ ਲਗਾਈ ਗਈ।ਪੌਦਿਆਂ ਨੂੰ ਪਾਣੀ ਦੇਣ ਲਈ ਸਾਰੇ ਬਾਗ ਵਿੱਚ ਪਾਈਪ ਲਾਈਨਾਂ ਵਿਛਾਈਆਂ ਗਈਆਂ ਹਨ। ਬੂਟੇ ਚਾਰ ਸਾਲ ਪੁਰਾਣੇ ਸਨ ਅਤੇ ਉਨ੍ਹਾਂ ਨੂੰ ਫਲ ਵੀ ਲੱਗ ਚੁੱਕੇ ਸਨ।
ਇਸ ਬਾਗ ਵਿੱਚ ਲੱਗੇ ਬਿਜਲੀ ਬੋਰਡ ਦੇ ਟਰਾਂਸਫਾਰਮਰ ਤੋਂ 11 ਕੇ. ਵੀ ਤਾਰ ਟੁੱਟਣ ਕਾਰਨ ਕਰੀਬ 12 ਏਕੜ ਬਾਗ ਜਿਸ ਵਿੱਚ ਇੱਕ ਹਜ਼ਾਰ ਪੌਦੇ ਲਗਾਏ ਗਏ ਸਨ, ਸੜ ਗਿਆ ਅਤੇ 12 ਏਕੜ ਪਾਈਪ ਵੀ ਸੜ ਗਿਆ। ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬੜੀ ਮੁਸ਼ਕਲ ਨਾਲ ਅੱਗ ‘ਤੇ ਕਾਬੂ ਪਾਇਆ ਗਿਆ। ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਦਾ ਕਰੀਬ 4 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਸ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਸ ਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਸਕੇ।