ਲਖਨਊ : ਬੋਲੇ ਪੰਜਾਬ ਬਿਉਰੋ: ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਮਾਣਹਾਨੀ ਦੇ ਮਾਮਲੇ ‘ਚ ਜ਼ਮਾਨਤ ਮਿਲ ਗਈ ਹੈ। ਸੰਸਦ ਮੈਂਬਰ ਰਾਹੁਲ ਗਾਂਧੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੁੱਧ ਨਿੰਦਣਯੋਗ ਟਿੱਪਣੀ ਕਰਨ ਦੇ ਦੋਸ਼ ‘ਚ ਚੱਲ ਰਹੇ ਮਾਮਲੇ ‘ਚ ਅੱਜ ਅਦਾਲਤ ‘ਚ ਪੇਸ਼ ਹੋਏ। ਭਾਰੀ ਸੁਰੱਖਿਆ ਵਿਚਕਾਰ ਪੇਸ਼ ਹੋਏ ਕਾਂਗਰਸੀ ਆਗੂ ਨੂੰ ਅਦਾਲਤ ਨੇ ਜ਼ਮਾਨਤ ਦੇ ਦਿੱਤੀ।
ਰਾਹੁਲ ਗਾਂਧੀ 2018 ਦੇ ਮਾਣਹਾਨੀ ਮਾਮਲੇ ‘ਚ ਪੇਸ਼ ਹੋਣ ਲਈ ਸੁਲਤਾਨਪੁਰ ਅਦਾਲਤ ਪਹੁੰਚੇ ਸਨ। ਸੁਲਤਾਨਪੁਰ ਦੀ ਐੱਮਪੀ, ਐੱਮਐੱਲਏ ਕੋਰਟ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਤੇ ਉਹ ਉੱਥੋਂ ਅਮੇਠੀ ਲਈ ਰਵਾਨਾ ਹੋਏ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਇਨ੍ਹੀਂ ਦਿਨੀਂ ਅਮੇਠੀ ‘ਚ ਰਹਿ ਰਹੇ ਹਨ। ਰਾਹੁਲ ਗਾਂਧੀ ਭਾਰਤ ਜੋੜੋ ਨਿਆਂ ਯਾਤਰਾ ਰਾਹੀਂ ਉੱਤਰ ਪ੍ਰਦੇਸ਼ ਦੇ ਲੋਕਾਂ ਦੀ ਮਦਦ ਕਰਨ ਵਿੱਚ ਲੱਗੇ ਹੋਏ ਹਨ।