ਨਵੀਂ ਦਿੱਲੀ, 2 ਜੂਨ,ਬੋਲੇ ਪੰਜਾਬ ਬਿਓਰੋ:
ਦਿੱਲੀ ਦੀ ਇਕ ਅਦਾਲਤ ਨੇ ਕਥਿਤ ਆਬਕਾਰੀ ਨੀਤੀ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ ’ਚ ਅੰਤਰਿਮ ਜ਼ਮਾਨਤ ਦੀ ਮੰਗ ਕਰਨ ਵਾਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਰਜ਼ੀ ’ਤੇ ਅਪਣਾ ਫੈਸਲਾ 5 ਜੂਨ ਲਈ ਰਾਖਵਾਂ ਰੱਖ ਲਿਆ ਸੀ।
ਸਰੰਡਰ ਕਰਨ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ ਪੋਸਟ ਸਾਂਝੀ ਕੀਤੀ। ਉਨ੍ਹਾਂ ਲਿਖਿਆ, “ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਮੈਂ 21 ਦਿਨਾਂ ਲਈ ਚੋਣ ਪ੍ਰਚਾਰ ਲਈ ਬਾਹਰ ਆਇਆ ਸੀ, ਮਾਣਯੋਗ ਕੋਰਟ ਦਾ ਬਹੁਤ ਬਹੁਤ ਧੰਨਵਾਦ। ਅੱਜ ਮੈਂ ਤਿਹਾੜ ਜਾਵਾਂਗਾ ਅਤੇ ਆਤਮ ਸਮਰਪਣ ਕਰਾਂਗਾ। ਮੈਂ ਦੁਪਹਿਰ 3 ਵਜੇ ਘਰੋਂ ਨਿਕਲਾਂਗਾ। ਪਹਿਲਾਂ ਰਾਜਘਾਟ ਜਾਵਾਂਗਾ, ਉੱਥੋਂ ਕਨਾਟ ਪਲੇਸ ਸਥਿਤ ਹਨੂੰਮਾਨ ਮੰਦਿਰ ਜਾਵਾਂਗਾ ਅਤੇ ਫਿਰ ਪਾਰਟੀ ਦਫ਼ਤਰ ਵਿਚ ਵਰਕਰਾਂ ਅਤੇ ਪਾਰਟੀ ਆਗੂਆਂ ਨੂੰ ਮਿਲਾਂਗਾ। ਉਥੋਂ ਜੇਲ ਲਈ ਰਵਾਨਾ ਹੋਵਾਂਗਾ। ਸਾਰੇ ਅਪਣਾ ਖ਼ਿਆਲ ਰੱਖਣਾ। ਮੈਨੂੰ ਜੇਲ ਵਿਚ ਤੁਹਾਡੀ ਚਿੰਤਾ ਰਹੇਗੀ। ਤੁਸੀਂ ਖੁਸ਼ ਰਹੋਗੇ ਤਾਂ ਤੁਹਾਡਾ ਕੇਜਰੀਵਾਲ ਜੇਲ ਵਿਚ ਵੀ ਖੁਸ਼ ਰਹੇਗਾ। “