ਮੇਰੇ ਖੇਤਾਂ ਵਿਚਲੀ ਟਾਹਲੀ
ਖੇਤ ਮੇਰੇ ਜੋ, ਲੱਗੀ ਸੀ ਟਾਹਲੀ
ਵੇਚ ਦਿੱਤੀ ਉਹ, ਕਾਹਲੀ ਕਾਹਲੀ
ਇਕ ਥਾਂ ਤੋਂ ਮੈਂ, ਖੁੱਗ ਲਿਆਇਆ
ਇਹ ਛੋਟਾ ਬੂਟਾ,ਮੈਂ ਖੇਤ ਚ ਲਾਇਆ
ਰੋਜ ਮੈਂ ਇਸ ਨੂੰ, ਪਾਣੀ ਲਾਇਆ
ਮੈਂਨੂੰ ਲੱਗਦੀ ਸੀ,ਇਹ ਕਰਮਾਂ ਵਾਲੀ
ਖੇਤ ਮੇਰੇ,,,,,,,,,,,,,
ਇਹ ਵੱਡੀ ਹੋਵੇ,ਮੈਂ ਖੁਸ਼ੀ ਮਨਾਵਾਂ
ਖੇਤ ਚ ਹੋਵਾਂ, ਇਸ ਹੇਠਾਂ ਬਹਿ ਜਾਵਾਂ
ਕੂਲੇ ਕੂਲੇ ਪੱਤੇ, ਮੈਂ ਸਹਿਲਾਵਾਂ
ਸੋਹਣੀ ਤੇ ਪਿਆਰੀ,ਇਹ ਲੱਗੇ ਬਾਹਲੀ
ਖੇਤ ਮੇਰੇ……….
ਹਾਲੀ,ਪਾਲੀ,ਇਸ ਦੀ ਛਾਂ ਹੇਠ ਬਹਿੰਦੇ
ਆਰਾਮ ਸੀ ਕਰਦੇ,ਅਸੀਸਾਂ ਦਿੰਦੇ
ਗੂੜ੍ਹੀ ਇਸ ਦੀ ਛਾਂ ਸੀ ਠੰਡੀ
ਕਈ ਪੰਛੀਆਂ ਨੂੰ, ਇਹ ਜਾਵੇ ਪਾਲੀ
ਖੇਤ ਮੇਰੇ,,,,,,,,,,,,,,
ਬਾਪੂ ਨੂੰ ਪੈਸੇ ਦੀ, ਲੋੜ ਬੜੀ ਸੀ
ਪੈਸੇ ਦੀ ਘਰ ਵਿਚ, ਥੋੜ੍ਹ ਬੜੀ ਸੀ
ਹੋਰ ਨਾ ਹੀਲਾ, ਜਦ ਕੋਈ ਬਣਿਆ
ਬਾਪੂ ਨੇ ਇਸ ‘ਤੇ,ਨਿਗਾਹ ਟਿਕਾ ਲੀ
ਖੇਤ ਮੇਰੇ,,,,,, ,, ,,
ਖੇਤ ਦਿਸਦਾ ਹੁਣ ਖਾਲੀ ਖਾਲੀ
ਮੌਜ ਨਾ ਲੱਭਦੀ,ਹੁਣ ਉਹ ਭਾਲੀ
“ਮਾਵੀ” ਦਾ ਮਨ ਉਦਾਸ ਹੋ ਗਿਆ
ਖੇਤ ਮੇਰੇ ਦੀ,ਉੱਡ ਗਈ ਖੁਸ਼ਹਾਲੀ
ਖੇਤ ਮੇਰੇ ਜੋ ਲਗੀ ਸੀ ਟਾਹਲੀ
ਵੇਚ ਦਿੱਤੀ ਉਹ,ਕਾਹਲੀ ਕਾਹਲੀ
ਗੁਰਦਰਸ਼ਨ ਸਿੰਘ ਮਾਵੀ
ਫੋਨ 98148 51298