ਚੰਡੀਗੜ੍ਹ,31ਮਈ,ਬੋਲੇ ਪੰਜਾਬ ਬਿਓਰੋ:- : ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਸਖਤ ਕੀਤੇ ਗਏ ਹਨ ਚੰਡੀਗੜ੍ਹ ਵਿੱਚ ਦਾਖ਼ਲ ਹੋਣ ਵਾਲੇ ਸਾਰੇ ਰਸਤਿਆਂ ’ਤੇ ਚਾਰ ਹਜ਼ਾਰ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਜੋ ਸੁੱਰਖਿਆ ਤੇ ਕਰੜੀ ਨਜ਼ਰ ਰਖਣਗੇ।ਅਤੇ ਇਸ ਦੇ ਨਾਲ ਹੀ ਪੰਜ ਸੀਨੀਅਰ ਆਈਪੀਸੀ ਅਧਿਕਾਰੀ ਦਿਨ ਭਰ ਪੋਲਿੰਗ ਸਟੇਸ਼ਨਾਂ ਦੀ ਨਿਗਰਾਨੀ ਕਰਨਗੇ।ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਵਿੱਚ ਚੰਡੀਗੜ੍ਹ ਸੰਸਦੀ ਸੀਟ ਲਈ 1 ਜੂਨ ਨੂੰ ਵੋਟਿੰਗ ਹੋਵੇਗੀ। ਵੋਟਿੰਗ ਪ੍ਰਕਿਰਿਆ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਚੱਲੇਗੀ। ਚੋਣ ਕਮਿਸ਼ਨ ਵੱਲੋਂ ਕਰੀਬ 614 ਪੋਲਿੰਗ ਸਟੇਸ਼ਨ ਬਣਾਏ ਗਏ ਹਨ ।
ਵੋਟਾਂ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਚੰਡੀਗੜ੍ਹ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਸੈਕਟਰ 26 ਵਿੱਚ ਵੀਰਵਾਰ ਨੂੰ ਸੀਸੀਈਟੀ ਕਾਲਜ ਵਿੱਚ ਚੋਣ ਡਿਊਟੀ ਸਬੰਧੀ ਜਾਣਕਾਰੀ ਦਿੰਦੇ ਹੋਏ ਅਧਿਕਾਰੀ। ਇਸ ਸਬੰਧੀ ਐਸਐਸਪੀ ਕੰਵਰਦੀਪ ਕੌਰ ਨੇ ਥਾਣਾ ਸਨੌਰ (ਸੀਸੀਈਟੀ) ਵਿੱਚ ਪੁਲੀਸ ਅਧਿਕਾਰੀਆਂ ਦੀ ਮੀਟਿੰਗ ਕੀਤੀ। ਨੇ ਇਹ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ।
ਐਸਐਸਪੀ ਨੇ ਕਿਹਾ ਕਿ ਚੰਡੀਗੜ੍ਹ ਪੁਲੀਸ ਸ਼ਹਿਰ ਵਿੱਚ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਨੇ ਦੱਸਿਆ ਕਿ ਸਟਰਾਂਗ ਰੂਮਾਂ, ਗਿਣਤੀ ਕੇਂਦਰਾਂ, 210 ਪੋਲਿੰਗ ਬੂਥਾਂ ਅਤੇ ਸਾਰੇ 38 ਅੰਤਰ-ਰਾਜੀ ਸਰਹੱਦੀ ਚੌਕਾਂ ‘ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਚੰਡੀਗੜ੍ਹ ਦੇ ਸਾਰੇ ਪ੍ਰਵੇਸ਼ ਪੁਆਇੰਟਾਂ ‘ਤੇ
ਰੋਡ ‘ਤੇ 24 ਘੰਟੇ ਨਾਕਾਬੰਦੀ ਕਰਕੇ ਹਰ ਵਾਹਨ ਦੀ ਤਲਾਸ਼ੀ ਲਈ ਜਾ ਰਹੀ ਹੈ। 16 ਡੀਐਸਪੀ, 16 ਐਸਐਚਓ, 29 ਇੰਸਪੈਕਟਰ, 14 ਆਈ/ਸੀ ਪੀਪੀ ਅਤੇ ਸੀਏਪੀਐਫ ਸਮੇਤ ਕੁੱਲ 4000 ਪੁਲਿਸ ਅਧਿਕਾਰੀ ਯੂਟੀ ਵਿੱਚ ਪੋਲਿੰਗ ਸਟੇਸ਼ਨਾਂ, ਅੰਤਰ-ਰਾਜੀ ਸਰਹੱਦੀ ਚੌਕੀਆਂ ਅਤੇ ਰਿਜ਼ਰਵ ਵਿੱਚ ਸੀਨੀਅਰ ਅਧਿਕਾਰੀਆਂ ਅਤੇ ਜੀਓਜ਼ ਦੇ ਨਾਲ ਡਿਊਟੀ ਲਈ ਤਾਇਨਾਤ ਕੀਤੇ ਗਏ ਹਨ।