ਗੁਰਦਾਸਪੁਰ, 25 ਮਈ, ਬੋਲੇ ਪੰਜਾਬ ਬਿਓਰੋ:
ਚੋਣਾਂ ਵਿਚਾਲੇ ਈਡੀ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ।ਅੱਜ ਸਵੇਰੇ ਤੜਕਸਾਰ ਹੀ ਬਟਾਲਾ ਤੋਂ ਕਾਂਗਰਸੀ ਮੇਅਰ ਸੁਖਦੀਪ ਸਿੰਘ ਤੇਜਾ ਤੇ ਸ਼ਰਾਬ ਕਾਰੋਬਾਰੀਆਂ ਦੇ ਘਰ ਛਾਪੇਮਾਰੀ ਕੀਤੀ ਗਈ ਹੈ। ਇਹ ਛਾਪੇਮਾਰੀ ਕਈ ਘੰਟੇ ਜਾਰੀ ਰਹੀ ਕਿਸੇ ਨੂੰ ਵੀ ਅੰਦਰ ਜਾਣ ਤੇ ਬਾਹਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਚੋਣਾਂ ਦੇ ਸਮੇਂ ‘ਚ ਇਹ ਕਾਰਵਾਈ ਈਡੀ ਵੱਲੋਂ ਕੀਤੀ ਗਈ ਹੈ। ਪੰਜਾਬ ਵਿਚ 1 ਜੂਨ ਨੂੰ ਵੋਟਿੰਗ ਹੋਣੀ ਹੈ। ਅਜਿਹੇ ਵਿਚ ਇਲੈਕਸ਼ਨ ਕਮਿਸ਼ਨ ਪੂਰੀ ਤਰ੍ਹਾਂ ਚੌਕੰਨਾ ਹੈ।
![](https://www.bolepunjab.com/wp-content/uploads/2024/05/signal-2024-05-25-100021_002.jpeg)