ਵਿਧਾਇਕ ਕੁਲਵੰਤ ਸਿੰਘ ਨੇ ਕੀਤਾ -ਸੈਕਟਰ 89 ਦੇ ਪਾਰਕ ਵਿੱਚ -ਓਪਨ ਜਿੰਮ- ਦਾ ਉਦਘਾਟਨ

Uncategorized

ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੜਾਅ- ਦਰ- ਪੜਾਅ ਵਿਕਾਸ ਮੁਖੀ ਕੰਮਾਂ ਨੂੰ ਪਹਿਨਾਇਆ ਜਾ ਰਿਹਾ ਹੈ ਅਮਲੀ ਜਾਮਾ – ਕੁਲਵੰਤ ਸਿੰਘ

ਗੁਰਦੁਆਰਾ ਸਾਹਿਬ ਦੀ ਬਿਲਡਿੰਗ ਲਈ ਜਗ੍ਹਾ ਦਾ ਡੇਢ ਮਹੀਨੇ ਅੰਦਰ ਦੇ ਦਿੱਤਾ ਜਾਵੇਗਾ ਇਸ਼ਤਿਹਾਰ

ਮੋਹਾਲੀ 18 ਫਰਵਰੀ ,ਬੋਲੇ ਪੰਜਾਬ ਬਿਓਰੋ : ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਇੱਕ- ਇੱਕ ਕਰਕੇ ਵਿਕਾਸ ਮੁਖੀ ਕੰਮਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਇਹ ਗੱਲ ਮੋਹਾਲੀ ਦੇ ਸੈਕਟਰ- 89 ਦੇ ਪਾਰਕ ਦੇ ਵਿੱਚ- ਓਪਨ ਜਿਮ- ਦਾ ਉਦਘਾਟਨ ਕਰਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਮੋਹਾਲੀ ‘ਕੁਲਵੰਤ ਸਿੰਘ ਨੇ ਕਹੀ,
ਉਹਨਾਂ ਕਿਹਾ ਕਿ ਜਿਮ ਚੰਗੀ ਸਿਹਤ ਦੀ ਨਿਸ਼ਾਨੀ ਹਨ, ਸਿਹਤਯਾਬ ਰਹਿਣ ਦੇ ਲਈ ਸੈਰ, ਯੋਗਾ ਅਤੇ ਜਿਮ ਅਤੀ ਜਰੂਰੀ ਹੈ, ਜੋ ਵੀ ਵਿਅਕਤੀ ਸਮੇਂ ਨਾਲ ਉੱਠਦਾ ਹੈ, ਸਮੇਂ ਨਾਲ ਐਕਸਰਸਾਈਜ਼ ਕਰਦਾ ਹੈ, ਸਮੇਂ ਨਾਲ ਖਾਂਦਾ ਹੈ, ਸਮੇਂ ਨਾਲ ਆਪਣੇ ਕੰਮ ਨਿਬੇੜਦਾ ਹੈ ਅਤੇ ਸਮੇਂ ਨਾਲ ਸੌਂਦਾ ਹੈ, ਉਸ ਨੂੰ ਕਦੀ ਵੀ ਬਿਮਾਰੀ ਨਹੀਂ ਲੱਗਦੀ, ਅਤੇ ਉਹ ਪੂਰੀ ਤਰ੍ਹਾਂ ਤੰਦਰੁਸਤ ਰਹਿੰਦਾ ਹੈ ਅਤੇ ਸਿਹਤ ਠੀਕ ਰੱਖਣ ਦੇ ਲਈ ਕਸਰਤ ਕੀਤੇ ਜਾਣੀ ਅਤੀ ਜਰੂਰੀ ਹੈ। ਇਸ ਲਈ ਅੱਜ- ਓਪਨ ਜਿਮ- ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਮੇਰੀ ਲੋਕਾਂ ਨੂੰ ਅਪੀਲ ਹੈ ਕਿ ਉਹ ਵੱਧ ਤੋਂ ਵੱਧ ਇਸ ਜਿਮ ਦਾ ਫਾਇਦਾ ਉਠਾਉਣ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਇਸ -ਓਪਨ ਜਿਮ- ਦੇ ਲਈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਆਪਣੇ ਅਖਤਿਆਰੀ ਕੋਟੇ ਦੇ ਵਿੱਚੋਂ ਤਿੰਨ ਲੱਖ ਰੁਪਏ ਭੇਜੇ ਗਏ ਹਨ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸੈਕਟਰ – 89 ਦੇ ਵਸਿੰਦਿਆਂ ਨੂੰ ਗੁਰੂ ਘਰ ਜਾਣ ਦੇ ਲਈ ਦੂਰ ਨਹੀਂ ਜਾਣਾ ਪਵੇਗਾ,

ਕਿਉਂਕਿ ਉਹਨਾਂ ਦੇ ਸੈਕਟਰ ਦੇ ਵਿੱਚ ਹੀ ਆਉਣ ਵਾਲੇ ਡੇਢ ਮਹੀਨੇ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਲਈ ਜਗਹਾ ਦੇ ਲਈ ਇਸ਼ਤਿਹਾਰ ਦੇ ਦਿੱਤਾ ਜਾਵੇਗਾ#morepic1 ਅਤੇ ਜਲਦੀ ਹੀ ਇਸ ਗੁਰਦੁਆਰਾ ਸਾਹਿਬਾਨ ਦੀ ਬਿਲਡਿੰਗ ਦਾ ਨਿਰਮਾਣ ਵੀ ਸ਼ੁਰੂ ਹੋ ਜਾਵੇਗਾ। ਇਸ ਮੌਕੇ ਤੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹੋਂਦ ਦੇ ਵਿੱਚ ਆਉਂਦੇ ਸਾਰ ਹੀ ਵਿਕਾਸ ਮੁਖੀ ਕੰਮਾਂ ਨੂੰ ਤੇਜ਼ੀ ਨਾਲ ਕਰਵਾਉਣਾ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਜੋ ਮੰਗਾਂ ਅਤੇ ਗਰੰਟੀਆਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਦਿੱਤੀਆਂ ਗਈਆਂ ਸਨ, ਨੂੰ ਲਗਭਗ ਪੂਰਾ ਕਰ ਲਿਆ ਗਿਆ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿਹਤ ਅਤੇ ਸਿੱਖਿਆ ਨਾਲ ਸੰਬੰਧਿਤ ਪੱਧਰ ਨੂੰ ਉਤਾਂ ਚੁੱਕਣ ਦੇ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਦੇ ਸਾਰਥਿਕ ਅਤੇ ਸਾਕਾਰਤਮਕ ਨਤੀਜੇ ਸਾਹਮਣੇ ਆ ਰਹੇ ਹਨ, ਅਤੇ ਪੰਜਾਬ ਦੇ ਲੋਕਾਂ ਨੇ ਜਿਨਾਂ ਸੁਪਨਿਆਂ ਦੀ ਪ੍ਰਾਪਤੀ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ, ਉਹ ਸੁਪਨੇ ਪੂਰੇ ਹੋ ਰਹੇ ਹਨ,
ਉਹਨਾਂ ਕਿਹਾ ਕਿ ਮੋਹਾਲੀ ਦੇ ਵਿਕਾਸ ਮੁਖੀ ਕੰਮਾਂ ਨੂੰ ਕਰਵਾਉਣ ਦੇ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ, ਉਹਨਾਂ ਕਿਹਾ ਕਿ – ਆਪ ਦੀ ਸਰਕਾਰ ਲੋਕਾਂ ਦੀ ਦੁਆਰ -ਪ੍ਰੋਗਰਾਮ ਦੇ ਤਹਿਤ ਲੋਕਾਂ ਦੀਆਂ ਰੋਜ਼ ਮਰਾਂ ਦੀਆਂ ਸਮੱਸਿਆਵਾਂ ਅਤੇ ਪੈਂਡਿੰਗ ਪਏ ਕੰਮਾਂ ਨੂੰ ਕਰਨ ਦੇ ਲਈ ਵਾਰਡ ਵਾਈਜ਼ ਅਤੇ ਪਿੰਡਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਤੇ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਵੱਲੋਂ
ਬਹੁਤ ਸਾਰੇ ਕੰਮਾਂ ਨੂੰ ਮੌਕੇ
ਕੀਤਾ ਜਾ ਰਿਹਾ, ਇਸ ਮੌਕੇ ਤੇ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਸੈਕਟਰ- 89 ਦੇ ਪ੍ਰਧਾਨ- ਅਜੀਤ ਸਿੰਘ, ਮਲਕੀਤ ਸਿੰਘ, ਸੁਰਿੰਦਰ ਪਾਲ ਸਿੰਘ ਖਟੜਾ, ਬੋਪਾਰਾਏ- ਮੋਹਾਲੀ,ਡਾਕਟਰ ਕੁਲਦੀਪ ਸਿੰਘ ਸੈਣੀ, ਅਵਤਾਰ ਸਿੰਘ ਮੌਲੀ, ਸਾਬਕਾ ਕੌਂਸਲਰ -ਸੁਰਿੰਦਰ ਸਿੰਘ ਰੋਡਾ ਸੁਹਾਣਾ,ਗੱਬਰ ਮੌਲੀ, ਰਣਦੀਪ ਸਿੰਘ , ਹਰਮੇਸ਼ ਸਿੰਘ ਕੁੰਭੜਾ, ਜਸਪਾਲ ਸਿੰਘ ਮੌਲੀ, ਸਾਬਕਾ ਕੌਂਸਲਰ -ਹਰਪਾਲ ਸਿੰਘ ਚੰਨਾ, ਕੁਲਦੀਪ ਸਿੰਘ, ਤਾਰਨਜੀਤ ਸਿੰਘ, ਬਲਜੀਤ ਸਿੰਘ ਹੈਪੀ ਵੀ ਹਾਜ਼ਰ ਸਨ,

Leave a Reply

Your email address will not be published. Required fields are marked *