ਐਫਸੀਆਈ ਦੇ ਦੋ ਅਧਿਕਾਰੀ ਰਿਸ਼ਵਤ ਲੈਂਦੇ ਕਾਬੂ

ਚੰਡੀਗੜ੍ਹ ਪੰਜਾਬ


ਲੁਧਿਆਣਾ, 21 ਮਈ,ਬੋਲੇ ਪੰਜਾਬ ਬਿਓਰੋ:
ਮੁੱਲਾਪੁਰ ਦਾਖਾ ਦੇ ਐਫਸੀਆਈ ਡੀਪੂ ਤੇ ਅੱਜ ਉਸ ਸਮੇਂ ਸੀਬੀਆਈ ਨੇ ਛਾਪਾ ਮਾਰਕੇ ਦੋ ਅਧਿਕਾਰੀਆਂ ਤੇ ਇੱਕ ਪ੍ਰਾਈਵੇਟ ਮੁਨੀਮ ਨੂੰ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤੇ ਜਾਣ ਦੀ ਸੂਚਨਾ ਮਿਲੀ ਹੈ।। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਸੈਲਰ ਮਾਲਕ ਦੀ ਸ਼ਿਕਾਇਤ ਤੇ ਸੀਬੀਆਈ ਨੇ ਲੁਧਿਆਣਾ ਚ ਦਸਤਕ ਦਿੱਤੀ। ਦੱਸਿਆ ਜਾਂਦਾ ਹੈ ਕਿ ਐਫਸੀਆਈ ਡੀਪੂ ਮੁੱਲਾਪੁਰ ਦਾਖਾ ਦੇ ਅਧਿਕਾਰੀ TA ਪੰਕਜ ਕੁਮਾਰ ਤੇ AM ਵਰਿੰਦਰ ਨਾਂ ਦੇ ਅਧਿਕਾਰੀਆਂ ‘ਤੇ ਇੱਕ ਸੈਲਰ ਮਾਲਕ ਨੇ ਰਿਸ਼ਵਤ ਮੰਗਣ ਦਾ ਦੋਸ਼ ਲਗਾਇਆ ਸੀ। ਜਿਨਾਂ ਨੂੰ ਸੀਬੀਆਈ ਵੱਲੋਂ ਹਿਰਾਸਤ ‘ਚ ਲਏ ਜਾਣ ਦੀ ਸੂਚਨਾ ਹੈ ।ਪਤਾ ਲੱਗਾ ਹੈ ਕਿ ਜਦੋਂ ਸੀਬੀਆਈ ਨੇ ਟਰੈਪ ਲਗਾਇਆ ਹੋਇਆ ਸੀ ਤਾਂ ਇਹਨਾਂ ਅਧਿਕਾਰੀਆਂ ਨੇ 50 ਹਜਾਰ ਦੀ ਰਿਸ਼ਵਤ ਰਕਮ ਇੱਕ ਪ੍ਰਾਈਵੇਟ ਵਿਅਕਤੀ ਨੂੰ ਦਿਵਾ ਦਿੱਤੀ। ਜਿਸ ਨੂੰ ਵੀ ਸੀਬੀਆਈ ਵੱਲੋਂ ਮੌਕੇ ਤੇ ਕਾਬੂ ਕੀਤੇ ਜਾਣ ਦੀ ਸੂਚਨਾ ਹੈ।

Leave a Reply

Your email address will not be published. Required fields are marked *