ਲੋਕਤੰਤਰ ਦੀ ਦੁਹਾਈ ਦੇਣ ਵਾਲੇ ਈ ਕਰ ਰਹੇ ਹਨ ਅੱਜ ਲੋਕਤੰਤਰ ਦਾ ਕਤਲ – ਰਾਣਾ ,ਬਾਸੀ,ਬਾਜਵਾ
ਚੰਡੀਗੜ੍ਹ 17 ਮਈ ,ਬੋਲੇ ਪੰਜਾਬ ਬਿਓਰੋ:ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪ.ਸ.ਸ.ਫ.) ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਜਨਰਲ ਸਕੱਤਰ ਤੀਰਥ ਸਿੰਘ ਬਾਸੀ ਅਤੇ ਵਿੱਤ ਸਕੱਤਰ ਗੁਰਦੀਪ ਸਿੰਘ ਬਾਜਵਾ , ਪ੍ਰੈੱਸ ਸਕੱਤਰ ਇੰਦਰਜੀਤ ਵਿਰਦੀ , ਸੀਨੀਅਰ ਮੀਤ ਪ੍ਰਧਾਨ ਕਰਮਜੀਤ ਸਿੰਘ ਬੀਹਲਾ, ਸੁਖਵਿੰਦਰ ਸਿੰਘ ਚਾਹਲ, ਮੱਖਣ ਸਿੰਘ ਵਾਹਿਦਪੁਰੀ, ਹਰਮਨਪ੍ਰੀਤ ਕੌਰ ਗਿਲ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਰੋਡ ਸ਼ੋਅ ਤੋਂ ਪਹਿਲਾਂ ਪੰਜਾਬ ਦੀਆਂ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੂੰ ਗ੍ਰਿਫ਼ਤਾਰ ਕਰਨਾ ਤੇ ਨਜਰਬੰਦ ਕਰਨ ਦੀ ਸਖਤ ਨਿਖੇਧੀ ਕੀਤੀ ਹੈ । ਉਪਰੋਕਤ ਆਗੂਆਂ ਨੇ ਕਿਹਾ ਕਿ ਕੇਜਰੀਵਾਲ ਦੀ ਗ੍ਰਿਫਤਾਰੀ ਸਮੇਂ ਲੋਕਤੰਤਰ ਦੀ ਦੁਹਾਈ ਦੇਣ ਵਾਲੇ ਅੱਜ ਖੁਦ ਲੋਕਤੰਤਰ ਦਾ ਕਤਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਟਾਂਡਾ ਵਿਖੇ ਕੇਜਰੀਵਾਲ ਦੇ ਚੋਣ ਪਰਚਾਰ ਤੇ ਰੋਡ ਸ਼ੋਅ ਤੋਂ ਪਹਿਲਾਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੁਬਾ ਕਨਵੀਨਰ ਜਸਵੀਰ ਸਿੰਘ ਤਲਵਾੜਾ ਤੇ ਬਲਦੇਵ ਸਿੰਘ ਟਾਂਡਾ, ਰਜ਼ਤ ਮਹਾਜਨ, ਪ੍ਰਿੰਸ ਗੜਦੀਵਾਲਾ, ਜਸਵੀਰ ਸਿੰਘ ਬੋਦਲ ਤੇ ਹੋਰ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਥਾਣੇ ਬੰਦ ਕਰਨਾ ਦੱਸਦਾ ਹੈ ਕਿ ਲੋਕਾਂ ਨਾਲ ਫਰੇਬੀ ਵਾਅਦੇ ਕਰਕੇ ਸੱਤਾ ਵਿੱਚ ਆਈ ਪੰਜਾਬ ਸਰਕਾਰ ਦੇ ਨੇਤਾਵਾਂ ਦਾ ਡਰ ਦੱਸਦਾ ਹੈ ਕਿ ਲੋਕਾਂ ਤੇ ਮੁਲਾਜਮਾਂ ਨਾਲ ਪੁਰਾਣੀ ਪੈਨਸ਼ਨ ਦੀ ਬਹਾਲੀ ਤੇ ਕੱਚੇ ਮੁਲਾਜ਼ਮ ਪੱਕੇ ਕਰਨ ਵਰਗੇ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਤੇ ਲਾਠੀ ਦੇ ਸਿਰ ਤੇ ਲੋਕ ਅੰਦੋਲਨਾਂ ਨੂੰ ਦਬਾਉਣ ਦਾ ਵਹਿਮ ਵੀ ਪਾਲ਼ ਲਿਆ ਹੈ । ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਇਸਦਾ ਡਟ ਕੇ ਵਿਰੋਧ ਕੀਤਾ ਜਾਵੇਗਾ।ਇਸ ਮੌਕੇ ਹੋਰਨਾ ਤੋਂ ਇਲਾਵਾ ਗੁਰਬਿੰਦਰ ਸਿੰਘ ਸਸਕੌਰ, ਗੁਰਦੇਵ ਸਿੰਘ ਸਿੱਧੂ, ਬੀਰਇੰਦਰਜੀਤ ਪੁਰੀ, ਅਨਿਲ ਕੁਮਾਰ ਲਹੌਰੀਆ , ਕੁਲਦੀਪ ਪੁਰੋਵਾਲ , ਸੁੱਚਾ ਸਿੰਘ ਟਰਪਈ , ਸੁਖਦੇਵ ਸਿੰਘ ਚੰਗਾਲੀਵਾਲਾ , ਬੋਬਿੰਦਰ ਸਿੰਘ, ਮਨੋਹਰ ਲਾਲ ਸ਼ਰਮਾ, ਬਲਜਿੰਦਰ ਸਿੰਘ , ਪ੍ਰੇਮ ਸਿੰਘ, ਮੋਹਣ ਸਿੰਘ ਪੂਨੀਆ, ਕਿਸ਼ੋਰ ਚੰਦ ਗਾਜ, ਕੁਲਦੀਪ ਕੋੜਾ , ਰਣਜੀਤ ਕੌਰ, ਬਿਮਲਾ ਰਾਣੀ, ਪ੍ਰੇਮ ਚੰਦ ਅਜਾਦ, ਨਿਰਮੋਲਕ ਸਿੰਘ ਹੀਰਾ, ਰਾਣੋ ਖੇੜੀ ਗਿਲਾਂ, ਗੁਰਤੇਜ ਸਿੰਘ ਖਹਿਰਾ, ਬਲਵਿੰਦਰ ਭੁੱਟੋ, ਪ੍ਰੇਮ ਸਿੰਘ, ਮਲਕੀਤ ਸਿੰਘ, ਜਸਵਿੰਦਰ ਸਿੰਘ ਕਾਂਗੜ, ਗੁਰਪ੍ਰੀਤ ਸਿੰਘ ਮਕੀਮਪੁਰ, ਜਗਦੀਪ ਸਿੰਘ ਮਾਂਗਟ, ਪ੍ਰਵੀਨ ਬਾਲਾ, ਸੁਭਾਸ਼ ਚੰਦਰ, ਦਵਿੰਦਰ ਸਿੰਘ ਬਿੱਟੂ ਆਦਿ ਆਗੂ ਵੀ ਹਾਜਰ ਸਨ।