ਸ਼੍ਰੀ ਅਨੰਦਪੁਰ ਸਾਹਿਬ ਤੋਂ ਵਿਰੋਧੀ ਧਿਰਾਂ ਨੇ ਹਮੇਸ਼ਾ ਭਗੌੜੇ ਸੰਸਦ ਮੈਂਬਰ ਲੋਕਸਭਾ ਵਿਚ ਭੇਜੇ : ਡਾ ਸੁਭਾਸ਼ ਸ਼ਰਮਾ

ਚੰਡੀਗੜ੍ਹ ਪੰਜਾਬ

ਮੋਹਾਲੀ, 16 ਮਈ ,ਬੋਲੇ ਪੰਜਾਬ ਬਿਓਰੋ:- ਸ਼੍ਰੀ ਆਨੰਦਪੁਰ ਸਾਹਿਬ ਤੋਂ ਭਾਰਤੀਯ ਜਨਤਾ ਪਾਰਟੀ ਦੇ ਉਮੀਦਵਾਰ ਡਾ ਸੁਭਾਸ਼ ਸ਼ਰਮਾ ਵਲੋਂ ਅੱਜ ਖਰੜ-ਮੋਹਾਲੀ ਦੇ ਵੱਖੋਂ ਵੱਖ ਇਲਾਕਿਆਂ ਵਿਚ ਚੌਣ ਮੀਟਿੰਗਾਂ ਕਰਦਿਆਂ ਆਪਣੇ ਚੌਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਗਈ, ਜਿਸ ਵਿਚ ਪਹੁੰਚੇ ਲੋਕਾਂ ਦੇ ਭਾਰੀ ਇਕੱਠ ਨਾਲ ਇਹ ਚੌਣ ਮੀਟਿੰਗਾਂ ਨੇ ਰੈਲੀਆਂ ਦਾ ਰੂਪ ਧਾਰ ਲਿਆ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਡਾ ਸੁਭਾਸ਼ ਸ਼ਰਮਾ ਨੇ ਕਿਹਾ ਕਿ ਦੇਸ਼ ਦੀ ਹਵਾ ਇੱਕ ਵਾਰ ਫਿਰ ਭਾਜਪਾ ਦੇ ਪੱਖ ਵਿੱਚ ਹੈ। ਉਨ੍ਹਾਂ ਕਿਹਾ ਕਿ ਜਿੱਤਣ ਉਪਰੰਤ ਉਹ ਹਲਕੇ ਨੂੰ ਬਹੁ ਪੱਖੀ ਵਿਕਾਸ ਮੁਹੱਈਆ ਕਰਵਾਉਣਗੇ।

ਉਹਨਾਂ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਆਪਣੀ ਉਪਲਬਧੀਆਂ ਜਾਂ ਕੀਤੇ ਗਏ ਲੋਕ ਭਲਾਈ ਦੇ ਕੰਮਾਂ ਦੇ ਆਧਾਰ ਤੇ ਲੋਕਾਂ ਤੋਂ ਵੋਟਾਂ ਮੰਗਣੋ ਭੁੱਲ ਗਏ ਹਨ, ਜਦੋਂ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਿਰਫ ਅਤੇ ਸਿਰਫ ਮੋਦੀ ਵੱਲੋਂ ਚਲਾਈ ਜਾ ਰਹੀ ਸਫਲ ਯੋਜਨਾਵਾਂ ਦੇ ਆਧਾਰ ਤੇ ਲੋਕਾਂ ਤੋਂ ਵੋਟਾਂ ਦੀ ਅਪੀਲ ਕਰ ਰਹੇ ਹਨ। ਉਨਾਂ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਦੇ ਪਿਛੜਨ ਦਾ ਸਿਰਫ ਤੇ ਸਿਰਫ ਸਾਬਕਾ ਸੰਸਦ ਮੈਂਬਰਾਂ ਦੀ ਨਾਕਾਮ ਕਾਰਗੁਜ਼ਾਰੀ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਤੋਂ ਵਿਰੋਧੀ ਧਿਰਾਂ ਨੇ ਹਮੇਸ਼ਾ ਆਪਣੇ ਭਗੌੜੇ ਸੰਸਦ ਮੈਂਬਰ ਲੋਕਸਭਾ ਵਿਚ ਭੇਜੇ ਹਨ, ਜੋ ਕਿ ਆਪਣੀ ਹਾਰ ਤੋਂ ਡਰਦਿਆਂ ਆਪਣਾ ਹਲਕਾ ਛੱਡਣ ਨੂੰ ਮਜਬੂਰ ਸਨ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਕਾਰਜਕਾਲ ਦੌਰਾਨ ਦੇਸ਼ ਨੂੰ ਵਿਸ਼ਵ ਪੱਧਰ ਤੇ ਇੱਕ ਵੱਡੇ ਮੁਕਾਮ ਤੇ ਪਹੁੰਚਾਇਆ ਹੈ। ਅੱਜ ਆਪਣੇ ਚੋਣ ਪ੍ਰਚਾਰ ਦੌਰਾਨ ਵੱਖ ਵੱਖ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਡਾ ਸ਼ਰਮਾ ਨੇ ਕਿਹਾ ਕਿ ਸ੍ਰੀ ਮੋਦੀ ਦੇ ਸ਼ਾਸਨ ਦੌਰਾਨ ਦੇਸ਼ ਵਿਰੋਧੀ ਤਾਕਤਾਂ ਨੂੰ ਨਕੇਲ ਪਈ ਹੈ। ਉਨ੍ਹਾਂ ਕਿਹਾ ਕਿ ਅੱਜ ਵਿਰੋਧੀ ਧਿਰਾਂ ਵੀ ਕਬੂਲ ਕਰਦੀਆਂ ਹਨ ਕਿ ਨਰਿੰਦਰ ਮੋਦੀ ਨੇ ਵਿਰੋਧੀ ਦੇਸ਼ਾਂ ਦੇ ਹੌਸਲੇ ਪਸਤ ਕੀਤੇ ਹਨ।

ਉਨ੍ਹਾਂ ਕਿਹਾ ਕਿ ਆਪ ਸਰਕਾਰ ਬੀਤੀ ਕਾਂਗਰਸ ਅਤੇ ਅਕਾਲੀ ਸਰਕਾਰਾਂ ਵਾਂਗ ਕਰਜ਼ਾ ਚੁੱਕ ਕੇ ਸੂਬੇ ਨੂੰ ਕਰਜੇ ਹੇਠ ਦਬਾ ਰਹੀ ਹੈ। ਦਿੱਲੀ ਦੀ ਫੇਲ ਸਕੀਮਾਂ ਯੋਜਨਾਵਾਂ ਨੂੰ ਪੰਜਾਬ ਵਿਚ ਥੋਪ ਰਹੀ ਹੈ ਅਤੇ ਦਿੱਲੀ ਵਿਚ ਇੱਕ ਬੋਤਲ ਨਾਲ ਦੂਜੀ ਬੋਤਲ ਫਰੀ ਦੇਣ ਦੇ ਕਾਰਨ ਹੀ ਕੇਜਰੀਵਾਲ ਜੇਲ ਗਏ ਸਨ। ਉਨ੍ਹਾਂ ਕਿਹਾ ਕਿ ਸੰਵਿਧਾਨ ਮੁਤਾਬਿਕ ਚੌਣ ਲੜਨ ਅਤੇ ਪ੍ਰਚਾਰ ਕਾਰਨ ਦਾ ਸਾਰੀਆਂ ਨੂੰ ਹੱਕ ਹੈ ਪਰ ਭਾਜਪਾ ਤੋਂ ਘਬਰਾਈਆਂ ਹੋਇਆਂ ਵਿਰੋਧੀ ਪਾਰਟੀਆਂ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰਵਾਉਣ ਲਈ ਤਰਾਂ ਤਰਾਂ ਦੇ ਹਥਕੰਡੇ ਆਪਣਾ ਰਹੀਆਂ ਹਨ

ਅਖੀਰ ਵਿਚ ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਉਨ੍ਹਾਂ ਨੂੰ ਦਿੱਤੇ ਜਾ ਰਹੇ ਭਰਪੂਰ ਸਮਰਥਨ ਦਾ ਮੁੱਲ ਉਹ ਕਦੇ ਨਹੀਂ ਮੋੜ ਸਕਣਗੇ। ਉਨ੍ਹਾਂ ਕਿਹਾ ਕਿ ਹਲਕੇ ਨੂੰ ਵਿਕਾਸ ਦੀ ਬੁਲੰਦੀਆਂ ਤੇ ਪਹੁੰਚਾਣਾ ਹੁਣ ਮੇਰੀ ਜਿੱਮੇਦਾਰੀ ਹੈ

Leave a Reply

Your email address will not be published. Required fields are marked *