ਬਲਾਕ ਰਾਜਪੁਰਾ 1 ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਨਾਟਕ (ਇਕਾਂਗੀ), ਚਿੱਤਰਕਲਾ, ਪੇਂਟਿੰਗ, ਭਾਸ਼ਣ, ਕਵਿਤਾ ਉਚਾਰਨ, ਗਾਇਨ ਅਤੇ ਕਲੇਅ ਮਾਡਲਿੰਗ ਮੁਕਾਬਲਿਆਂ ਵਿੱਚ ਹੁਨਰ ਦਿਖਾਇਆ
ਰਾਜਪੁਰਾ 15 ਮਈ,ਬੋਲੇ ਪੰਜਾਬ ਬਿਓਰੋ:
ਦਫਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਦੀ ਸ਼ਾਖਾ ਕੈਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਵੱਲੋਂ ਸੰਜੀਵ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਦੀ ਅਗਵਾਈ ਅਤੇ ਇੰਦਰਪ੍ਰੀਤ ਸਿੰਘ ਜ਼ਿਲ੍ਹਾ ਗਾਈਡੈਂਸ ਅਤੇ ਕਾਊਂਸਲਿੰਗ ਇੰਚਾਰਜ ਦੀ ਦੇਖ-ਰੇਖ ਹੇਠ ਵੱਖ-ਵੱਖ ਬਲਾਕਾਂ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਨਾਟਕ (ਇਕਾਂਗੀ), ਚਿੱਤਰਕਲਾ, ਪੇਂਟਿੰਗ, ਭਾਸ਼ਣ, ਕਵਿਤਾ ਉਚਾਰਨ, ਗਾਇਨ ਅਤੇ ਕਲੇਅ ਮਾਡਲਿੰਗ ਮੁਕਾਬਲਿਆਂ ਵਿੱਚ ਭਾਗ ਲਿਆ। ਸਰਕਾਰੀ ਹਾਈ ਸਮਾਰਟ ਸਕੂਲ ਰਾਜਪੁਰਾ ਟਾਊਨ ਵਿਖੇ ਬਲਾਕ ਰਾਜਪੁਰਾ-1 ਦੇ ਸਕੂਲਾਂ ਦੇ ਮੁਕਾਬਲੇ ਬਲਾਕ ਕੋਆਰਡੀਨੇਟਰ ਕੈਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਵਿੰਗ ਮਨਦੀਪ ਸਿੰਘ ਲੈਕਚਰਾਰ ਪੰਜਾਬੀ ਸਸਸਸ ਕਪੂਰੀ ਦੀ ਦੇਖ-ਰੇਖ ਹੇਠ ਕਰਵਾਏ ਗਏ।
ਇਹਨਾਂ ਮੁਕਾਬਲਿਆਂ ਵਿੱਚ ਜੇਤੂ ਸਕੂਲ ਦੇ ਵਿਦਿਆਰਥੀਆਂ ਅਤੇ ਉਹਨਾਂ ਨਾਲ ਪਹੁੰਚੇ ਅਧਿਆਪਕਾਂ ਨੂੰ ਸਹਸ ਰਾਜਪੁਰਾ ਟਾਊਨ ਦੇ ਡੀਡੀਓ ਰਾਜੀਵ ਕੁਮਾਰ ਡੀ.ਐੱਸ.ਐੱਮ. ਪਟਿਆਲਾ ਅਤੇ ਸੰਗੀਤਾ ਵਰਮਾ ਸਕੂਲ ਇੰਚਾਰਜ, ਮਨਦੀਪ ਸਿੰਘ ਬਲਾਕ ਕੈਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਇੰਚਾਰਜ, ਰਾਜਿੰਦਰ ਸਿੰਘ ਚਾਨੀ ਸਕਾਊਟ ਮਾਸਟਰ ਸਕੂਲ ਕੈਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਇੰਚਾਰਜ, ਮੀਨੂੰ ਅਗਰਵਾਲ ਅੰਗਰੇਜ਼ੀ ਮਿਸਟ੍ਰੈਸ ਨੇ ਪ੍ਰਮਾਣ ਪੱਤਰ ਵੰਡੇ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਗੁਰਪ੍ਰੀਤ ਸਿੰਘ ਅੰਗਰੇਜੀ ਅਧਿਆਪਕ, ਗੁਰਜੀਤ ਕੌਰ ਪੰਜਾਬੀ ਮਿਸਟ੍ਰੈਸ, ਰਛਪਾਲ ਸਿੰਘ ਡਰਾਇੰਗ ਮਾਸਟਰ ਨੇ ਜੱਜ ਦੀ ਭੂਮਿਕਾ ਨਿਭਾਈ।
ਇਸ ਪ੍ਰਤਿਭਾ ਖੋਜ ਮੁਕਾਬਲਿਆਂ ਦੌਰਾਨ ਬਲਾਕ ਰਾਜਪੁਰਾ-1 ਵਿੱਚੋਂ ਨਾਟਕ ਵਿੱਚ ਸਸਸਸ ਸੇਹਰਾ ਨੇ, ਗਾਇਨ ਵਿੱਚ ਸਹਸ ਖੇੜੀ ਗੰਡਿਆਂ ਨੇ, ਕਵਿਤਾ ਉਚਾਰਨ ਵਿੱਚ ਸਕੰਸਸਸ ਕਾਲਕਾ ਰੋਡ ਰਾਜਪੁਰਾ ਨੇ, ਭਾਸ਼ਣ ਮੁਕਾਬਲੇ ਵਿੱਚ ਸਹਸ ਖੇੜੀ ਗੰਡਿਆਂ ਨੇ, ਪੇਂਟਿੰਗ ਵਿੱਚ ਸਕੂਲ ਆਫ ਐਮੀਨੈਂਸ ਮਹਿੰਦਰ ਗੰਜ ਰਾਜਪੁਰਾ ਨੇ, ਚਿੱਤਰਕਲਾ ਮੁਕਾਬਲੇ ਵਿੱਚ ਸਹਸ ਉਪਲਹੇੜੀ ਨੇ ਅਤੇ ਕਲੇਅ ਮਾਡਲਿੰਗ ਵਿੱਚ ਸਸਸਸ ਚੰਦੂਮਾਜਰਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।