ਚੋਣ ਡਿਊਟੀ ਤੋਂ ਬਚਣ ਲਈ ਪੁਰਸ਼ ਅਧਿਆਪਕ ਬਣਿਆ ਗਰਭਵਤੀ

ਚੰਡੀਗੜ੍ਹ ਪੰਜਾਬ


ਚੰਡੀਗੜ੍ਹ, 12 ਮਈ,ਬੋਲੇ ਪੰਜਾਬ ਬਿਓਰੋ:
ਚੋਣ ਡਿਊਟੀ ਤੋਂ ਬਚਣ ਲਈ ਇਕ ਅਧਿਆਪਕ ਨੇ ਅਜੀਬ ਹੀ ਕਾਰਨ ਲੱਭ ਲਿਆ।ਉਸ ਅਧਿਆਪਕ ਨੇ ਚੋਣ ਡਿਊਟੀ ਤੋਂ ਬਚਣ ਲਈ ਬਹਾਨਾ ਲਗਾਇਆ ਕਿ ਉਹ ਗਰਭਵਤੀ ਹੈ। ਜਿਸ ਅਧਿਆਪਕ ਨੇ ਇਹ ਬਹਾਨਾ ਲਗਾਇਆ ਹੈ ਉਹ ਅਸਲ ਵਿਚ ਪੁਰਸ਼ ਅਧਿਆਪਕ ਹੈ।
ਇਹ ਮਾਮਲਾ ਹਰਿਆਣਾ ਦੇ ਜੀਂਦ ਤੋਂ ਸਾਹਮਣੇ ਆਇਆ ਹੈ।ਇੱਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਇਕ ਪੁਰਸ਼ ਅਧਿਆਪਕ ਨੇ ਚੋਣ ਡਿਊਟੀ ਤੋਂ ਬਚਣ ਲਈ ਖੁਦ ਨੂੰ ਗਰਭਵਤੀ ਦੱਸ ਦਿੱਤਾ।ਮਿਲੀ ਜਾਣਕਾਰੀ ਅਨੁਸਾਰ ਰਿਪੋਰਟ ਵਿਚ ਉਸ ਨੇ ਖੁਦ ਨੂੰ ਮਹਿਲਾ ਅਧਿਆਪਕ ਦੱਸ ਕੇ ਗਰਭਵਤੀ ਹੋਣ ਦਾ ਬਹਾਨਾ ਲਗਾਇਆ ਹੈ। ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਅਧਿਆਪਕ ਸਤੀਸ਼ ਕੁਮਾਰ ਡਿਊਟੀ ‘ਤੇ ਨਹੀਂ ਸੀ ਤੇ ਸਾਫਟਵੇਅਰ ਵਿਚ ਗਰਭਵਤੀ ਦਾ ਕੋਈ ਡਾਟਾ ਉਪਲਬਧ ਨਹੀਂ ਸੀ।ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਅਧਿਆਪਕ ਵੱਲੋਂ ਗਰਭਵਤੀ ਹੋਣ ਦਾ ਬਹਾਨਾ ਲਗਾਇਆ ਗਿਆ ਸੀ ਤੇ ਚੋਣ ਡਿਊਟੀ ਤੋਂ ਛੋਟ ਮੰਗੀ ਗਈ।
ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜਾਂਚ ਕਮੇਟੀ ਬਣਾਈ ਗਈ ਹੈ।ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਸਕੂਲ ਦੇ ਪ੍ਰਿੰਸੀਪਲ ਤੇ ਉਸ ਅਧਿਆਪਕ ਨੂੰ ਤਲਬ ਕੀਤਾ ਗਿਆ ਹੈ ਤੇ ਪੁੱਛਗਿਛ ਕੀਤੀ ਜਾ ਰਹੀ ਹੈ। ਪੂਰਾ ਮਾਮਲਾ ਜ਼ਿਲ੍ਹਾ ਚੋਣ ਅਫਸਰ ਤੇ ਡੀਸੀ ਕੋਲ ਹੈ ਜਿਸ ਦੇ ਬਾਅਦ ਤੁਰੰਤ ਪ੍ਰਭਾਵ ਦੇ ਨਾਲ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ। ਡੀਸੀ ਨੇ ਅਧਿਆਪਕ, ਪ੍ਰਿੰਸੀਪਲ ਤੇ ਕੰਪਿਊਟਰ ਆਪ੍ਰੇਟਰ ਨੂੰ ਬੁਲਾਇਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *