ਡੈਮੋਕ੍ਰੇਟਿਕ ਟੀਚਰਜ ਫਰੰਟ ਵੱਲੋਂ ਦੂਰ-ਦੁਰਾਡੇ ਲਗਾਈਆਂ ਚੋਣ ਡਿਊਟੀਆਂ ਸੰਬੰਧੀ ਏ.ਡੀ.ਸੀ. ਨਾਲ ਮੀਟਿੰਗ

ਐਜੂਕੇਸ਼ਨ ਚੰਡੀਗੜ੍ਹ ਪੰਜਾਬ


ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨਾਲ ਵੱਖ-ਵੱਖ ਮਸਲਿਆਂ ‘ਤੇ ਕੀਤੀ ਵਿਚਾਰ-ਚਰਚਾ


ਲੁਧਿਆਣਾ, 10 ਮਈ,ਬੋਲੇ ਪੰਜਾਬ ਬਿਓਰੋ:ਲੋਕ ਸਭਾ ਚੋਣਾਂ ਵਿੱਚ ਪਹਿਲੀ ਟ੍ਰੇਨਿੰਗ ਵਿੱਚ ਦੂਰ-ਦੁਰਾਡੇ ਲੱਗੀਆਂ ਕਰਮਚਾਰੀਆਂ ਦੀਆਂ ਡਿਊਟੀਆਂ ਸੰਬੰਧੀ ਅੱਜ ਡੈਮੋਕ੍ਰੇਟਿਕ ਟੀਚਰਜ ਫਰੰਟ ਲੁਧਿਆਣਾ ਦਾ ਵਫਦ ਜਿਲ੍ਹਾ ਪ੍ਰਧਾਨ ਦਲਜੀਤ ਸਿੰਘ ਸਮਰਾਲਾ ਦੀ ਅਗਵਾਈ ਵਿੱਚ ਏ.ਡੀ.ਸੀ.ਲੁਧਿਆਣਾ ਮੇਜਰ ਅਮਿਤ ਸਰੀਨ ਨੂੰ ਮਿਲਿਆ। ਮੀਟਿੰਗ ਵਿੱਚ ਜਿਲ੍ਹਾ ਪ੍ਰਧਾਨ ਦਲਜੀਤ ਸਿੰਘ ਸਮਰਾਲਾ ਵੱਲੋਂ ਏ.ਡੀ.ਸੀ.ਮੇਜਰ ਅਮਿਤ ਸਰੀਨ ਨਾਲ ਗੰਭੀਰ ਕ੍ਰੋਨਿਕ ਬਿਮਾਰੀਆਂ ਤੋਂ ਪੀੜਤ ਮੁਲਾਜ਼ਮ,ਮਾਂ ਦੀ ਫੀਡ ਲੈ ਰਹੇ ਛੋਟੇ ਬੱਚਿਆਂ ਦੀਆਂ ਕਰਮਚਾਰੀ ਮਾਤਾਵਾਂ ਅਤੇ ਗਰਭਵਤੀ ਮਹਿਲਾਵਾਂ ਨੂੰ ਚੋਣ ਡਿਊਟੀਆਂ ਤੋ ਛੋਟ ਦੇਣ,ਮਹਿਲਾਵਾਂ ਅਤੇ ਜੈਂਟਸ ਕਰਮਚਾਰੀਆਂ ਦੀਆਂ ਪਹਿਲੀ ਟ੍ਰੇਨਿੰਗ ਵਿੱਚ ਹੀ ਦੂਰ-ਦੁਰਾਡੇ ਲਗਾਈਆਂ ਡਿਊਟੀਆਂ ਤੇ ਸਖਤ ਇਤਰਾਜ ਕਰਦਿਆਂ ਚੋਣ ਡਿਊਟੀਆਂ ਉਹਨਾਂ ਦੇ ਅਸੈਂਬਲੀ ਹਲਕੇ ਵਿੱਚ ਹੀ ਲਗਾਉਣ ਤੇ ਜੋਰ ਦਿੱਤਾ ਗਿਆ।ਏ.ਡੀ.ਸੀ.ਲੁਧਿਆਣਾ ਵੱਲੋਂ ਜਥੇਬੰਦੀਦੇ ਆਗੂਆਂ ਨਾਲ ਵਿਚਾਰ ਚਰਚਾ ਕਰਨ ਤੋਂ ਬਾਅਦ ਕਿਹਾ ਕਿ ਚੋਣ ਡਿਊਟੀਆਂ ਵਿੱਚ ਗੰਭੀਰ ਬਿਮਾਰੀ ਨਾਲ ਪੀੜਤ ਕਰਮਚਾਰੀਆਂ,ਮਾਂ ਦੀ ਫੀਡ ਲੈ ਰਹੇ ਛੋਟੇ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਦੀਆਂ ਡਿਊਟੀ ਤੋੰ ਛੋਟ ਦਿੱਤੀ ਜਾ ਰਹੀ ਹੈ ਅਤੇ ਮਹਿਲਾਵਾਂ ਦੀ ਡਿਊਟੀ ਉਹਨਾਂ ਦੇ ਅਸੈਂਬਲੀ ਹਲਕੇ ਵਿੱਚ ਨੇੜੇ ਦੇ ਪੋਲਿੰਗ ਸਟੇਸ਼ਨ ਵਿੱਚ ਹੀ ਲਗਾਈਆਂ ਜਾਣਗੀਆਂ।ਮੈਡੀਕਲ ਆਧਾਰ ਤੇ ਜਾਇਜ ਕੇਸਾਂ ਦੀ ਸੁਣਵਾਈ ਕਰਕੇ ਚੋਣ ਡਿਊਟੀਆਂ ਕੱਟੀਆਂ ਜਾਣਗੀਆਂ। 15-16ਮਈ ਤੱਕ ਗਰੁੱਪ ਵਾਇਜ ਡਿਊਟੀਆਂ ਆ ਜਾਣ ਤੇ ਇਕ ਮੀਟਿੰਗ ਦੂਜੀ ਚੋਣ ਟਰੇਨਿੰਗ ਤੋਂ ਪਹਿਲਾਂ ਏ.ਡੀ.ਸੀ.ਮੇਜਰ ਅਮਿਤ ਸਰੀਨ ਜੀ ਨਾਲ ਡੈਮੋਕ੍ਰੇਟਿਕ ਟੀਚਰਜ ਫਰੰਟ ਲੁਧਿਆਣਾ ਵੱਲੋਂ ਕੀਤੀ ਜਾਵੇਗੀ ਅਤੇ ਉਸ ਮੀਟਿੰਗ ਵਿੱਚ ਚੋਣ ਡਿਊਟੀਆਂ ਸੰਬੰਧੀ ਜੋ ਇਤਰਾਜ ਹੋਣਗੇ,ਓਹਨਾਂ ਤੇ ਵਿਚਾਰ ਕਰਕੇ ਦੂਰ ਕੀਤੇ ਜਾਣਗੇ।ਏ.ਡੀ.ਸੀ.ਅਮਿਤ ਸਰੀਨ ਨੇ ਕਿਹਾ ਕਿ ਚੋਣ ਡਿਊਟੀ ਦੌਰਾਨ ਕਿਸੇ ਵੀ ਮੁਲਾਜ਼ਮ ਨੂੰ ਕੋਈ ਮੁਸ਼ਕਿਲ ਨਹੀ ਆਉਣ ਦਿੱਤੀ ਜਾਵੇਗੀ।
ਇਸ ਉਪਰੰਤ ਜਥੇਬੰਦੀ ਦਾ ਵਫਦ ਉੱਪ ਜਿਲ੍ਹਾ ਸਿੱਖਿਆ ਅਫਸਰ ਸੈ.ਸਿੱ. ਜਸਵਿੰਦਰ ਸਿੰਘ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ ਐ.ਸਿੱ. ਮਨੋਜ ਕੁਮਾਰ ਨੂੰ ਮਿਲਿਆ।ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਿਲ੍ਹਾ ਜਨਰਲ ਸਕੱਤਰ ਹਰਜੀਤ ਸਿੰਘ ਸੁਧਾਰ ਨੇ ਦੱਸਿਆ ਕਿ ਮੀਟਿੰਗ ਦੌਰਾਨ ਉੱਪ ਜਿਲ੍ਹਾ ਸਿੱਖਿਆ ਅਫਸਰ ਸੈ.ਸਿੱ. ਜਸਵਿੰਦਰ ਸਿੰਘ ਨਾਲ 3704 ਅਧਿਆਪਕਾਂ ਦੀ ਤਨਖਾਹ ਸੰਬੰਧੀ ਗੱਲਬਾਤ ਕੀਤੀ ਗਈ।ਗੱਲਬਾਤ ਦੌਰਾਨ ਉੱਪ ਜਿਲ੍ਹਾ ਸਿੱਖਿਆ ਅਫਸਰ ਵੱਲੋਂ ਕਿਹਾ ਗਿਆ ਕਿ 3704 ਅਧਿਆਪਕਾਂ ਦੀਆਂ ਰਹਿੰਦੀਆਂ ਤਨਖਾਹਾਂ ਕਾਰਵਾਈ ਅਮਲ ‘ਚ ਲਿਆ ਕੇ ਇਸ ਮਹੀਨੇ ਜਾਰੀ ਕਰ ਦਿੱਤੀਆਂ ਜਾਣਗੀਆਂ। ਇਸ ਤੋਂ ਬਿਨਾਂ 16 ਫਰਵਰੀ ਦੀ ਹੜਤਾਲ ਸੰਬੰਧੀ ਗੱਲਬਾਤ ਕਰਨ ਦੌਰਾਨ ਕਿਹਾ ਗਿਆ ਕਿ ਹੜਤਾਲ ਅਧਿਆਪਕਾਂ ਦਾ ਡੈਮੋਕ੍ਰੇਟਿਕ ਅਧਿਕਾਰ ਹੈ। ਇਸ ਸੰਬੰਧੀ ਕਿਸੇ ਕਿਸਮ ਦੀ ਮਾੜੀ ਮਾਨਸਿਕਤਾ ਨਾਲ ਕੀਤੀ ਗਈ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਪ ਜਿਲ੍ਹਾ ਸਿੱਖਿਆ ਅਫਸਰ ਐ.ਸਿੱ. ਮਨੋਜ ਕੁਮਾਰ ਨਾਲ ਪਿਛਲੇ ਦਿਨਾਂ ਵਿੱਚ ਜਿਲ੍ਹਾ ਸਿੱਖਿਆ ਅਫਸਰ ਲਲਿਤਾ ਅਰੋੜਾ ਨਾਲ ਹੋਈ ਮੀਟਿੰਗ ਵਿੱਚ ਰੱਖੇ ਏਜੰਡਿਆਂ ਤੇ ਹੋਈ ਗੱਲਬਾਤ ਤੇ ਜਿਲ੍ਹਾ ਸਿੱਖਿਆ ਦਫ਼ਤਰ ਲੁਧਿਆਣਾ ਵੱਲੋ ਲਏ ਫੈਸਲੇ ਦਾ ਰੀਵਿਊ ਕੀਤਾ ਗਿਆ ਤੇ ਉੱਪ ਜਿਲ੍ਹਾ ਸਿੰਘ ਅਫਸਰ ਮਨੋਜ ਕੁਮਾਰ ਵੱਲੋਂ ਕਿਹਾ ਗਿਆ ਕਿ ਆਉਂਦੇ ਮੰਗਲਵਾਰ ਤੱਕ ਜਿਲ੍ਹਾ ਸਿੱਖਿਆ ਅਫਸਰ ਐ.ਸਿੱ. ਲਲਿਤਾ ਅਰੋੜਾ ਨਾਲ ਗੱਲ ਕਰਕੇ ਨੋਟ ਕਰਵਾਏ ਏਜੰਡਿਆਂ ਤੇ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ। ਜਥੇਬੰਦੀ ਨੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਡਿਪਟੀ ਡੀ.ਈ.ਓ. ਸਾਹਿਬ ਨੂੰ ਨੋਟ ਕਰਵਾਇਆ ਕਿ ਮਸਲੇ ਹੱਲ ਨਾ ਹੋਣ ਦੀ ਸੂਰਤ ਵਿੱਚ ਜਥੇਬੰਦੀ ਦਫਤਰ ਵਿਰੁੱਧ ਇੱਕ ਵੱਡੀ ਰੋਸ ਰੈਲੀ ਕਰਨ ਲਈ ਮਜਬੂਰ ਹੋਵੇਗੀ।ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਖੰਨਾ ਜਿਲ੍ਹਾ ਜਥੇਬੰਦਕ ਸਕੱਤਰ,ਦਵਿੰਦਰ ਸਿੰਘ ਸਿੱਧੂ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ,ਹਰਪਿੰਦਰ ਸ਼ਾਹੀ ਬਲਾਕ ਆਗੂ ਖੰਨਾ,ਗੁਰਬਚਨ ਸਿੰਘ ਵਿੱਤ ਸਕੱਤਰ,ਹੁਸ਼ਿਆਰ ਸਿੰਘ ਜਿਲ੍ਹਾ ਪ੍ਰੈੱਸ ਸਕੱਤਰ,ਗੁਰਦੀਪ ਸਿੰਘ ਹੇਰਾਂ ਜਿਲ੍ਹਾ ਮੀਤ ਪ੍ਰਧਾਨ,ਰਾਣਾ ਆਲਮਦੀਪ,ਗੁਰਪ੍ਰੀਤ ਮਾਹੀ,ਅਰਵਿੰਦਰ ਭੰਗੂ,ਬਲਜੀਤ ਸਿੰਘ ਮਾਛੀਵਾੜਾ, ਸੁਖਮਿੰਦਰ ਸਿੰਘ,ਇੰਦਰਪ੍ਰੀਤ ਸਿੰਘ,ਸ਼ਰਨਜੀਤ ਸਿੰਘ,ਰੁਪੇਸ਼ ਕੁਮਾਰ,ਅਮਨਦੀਪ ਸਿੰਘ,ਤੁਲਸੀ ਦਾਸ,ਗੁਰਮਿੰਦਰ ਸਿੰਘ,ਸੰਦੀਪ ਕੁਮਾਰ,ਹਰਪ੍ਰੀਤ ਸਿੰਘ,ਗੁਰਤੇਜ ਸਿੰਘ ਮੀਤ ਪ੍ਰਧਾਨ ਸਮਰਾਲ਼ਾ,ਤੇਜਿੰਦਰ ਸਿੰਘ ਵਿੱਤ ਸਕੱਤਰ ਸਮਰਾਲਾ,ਰਣਜੀਤ ਸਿੰਘ, ਇੰਦਰਦੀਪ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *