ਦਿੱਲੀ, 10 ਮਈ,ਬੋਲੇ ਪੰਜਾਬ ਬਿਓਰੋ:
ਦੇਸ਼ ਦੇ ਦੋ ਰਾਜਾਂ ਆਸਾਮ ਅਤੇ ਰਾਜਸਥਾਨ ਵਿੱਚ ਸਵਾਈਨ ਫਲੂ ਦੇ ਮਾਮਲੇ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਅਨੁਸਾਰ ਆਸਾਮ ਦੇ ਹੈਲਾਕਾਂਡੀ ਜ਼ਿਲ੍ਹੇ ਵਿੱਚ, 15 ਮਹੀਨਿਆਂ ਦੀ ਬੱਚੀ ਸਵਾਈਨ ਫਲੂ ਨਾਲ ਸੰਕਰਮਿਤ ਹੋਈ ਅਤੇ ਉਸ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਆਸਾਮ ਦੀ ਬਰਾਕ ਘਾਟੀ ਵਿੱਚ ਸਵਾਈਨ ਫਲੂ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਸਬੰਧੀ ਸੂਬੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਆਸਾਮ ਤੋਂ ਇਲਾਵਾ ਰਾਜਸਥਾਨ ਦਾ ਵੀ ਇਹੀ ਹਾਲ ਹੈ। ਜਿਸ ਤੇਜ਼ੀ ਨਾਲ ਇੱਥੇ ਗਰਮੀ ਵੱਧ ਰਹੀ ਹੈ, ਸਵਾਈਨ ਫਲੂ ਦੇ ਕੇਸ ਵੀ ਉਸੇ ਰਫ਼ਤਾਰ ਨਾਲ ਵੱਧ ਰਹੇ ਹਨ। ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਪੂਰੇ ਸੂਬੇ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।