12 ਮਈ ਨੂੰ ਫਤਿਹ ਮਾਰਚ ਦੁਪਹਿਰੇ 1 ਵਜੇ ਚੱਪੜਚਿੜੀ ਦੇ ਇਤਿਹਾਸਿਕ ਅਸਥਾਨ ‘ਤੇ ਪੁੱਜੇਗਾ
ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਦੀ ਚੇਅਰ ਸਥਾਪਿਤ ਕੀਤੀ ਜਾਵੇ : ਵੈਰਾਗੀ
ਮੁਹਾਲੀ, 9 ਮਈ ,ਬੋਲੇ ਪੰਜਾਬ ਬਿਓਰੋ: ਅੱਜ ਮੁਹਾਲੀ ਪ੍ਰੈੱਸ ਕਲੱਬ ਵਿੱਚ ਚੋਣਵੇਂ ਪੱਤਰਕਾਰਾਂ ਨਾਲ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਅਹੁਦੇਦਾਰਾਂ ਨੇ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸਰਪ੍ਰਸਤ ਇਕਬਾਲ ਸਿੰਘ ਗਿੱਲ ਰਿਟਾ. ਆਈ.ਪੀ.ਐੱਸ. ਅਫਸਰ, ਜਨਰਲ ਸਕੱਤਰ ਫਾਊਂਡੇਸ਼ਨ ਪੰਜਾਬ ਜਸਵੰਤ ਸਿੰਘ ਛਾਪਾ, ਉਮਰਾਓ ਸਿੰਘ ਪ੍ਰਧਾਨ ਫਾਊਂਡੇਸ਼ਨ ਹਰਿਆਣਾ, ਬਾਵਾ ਰਵਿੰਦਰ ਨੰਦੀ ਪ੍ਰਧਾਨ ਬੈਰਾਗੀ ਮਹਾਮੰਡਲ ਪੰਜਾਬ, ਹਰਵਿੰਦਰ ਸਿੰਘ ਹੰਸ ਪ੍ਰਧਾਨ ਫਾਊਂਡੇਸ਼ਨ ਚੰਡੀਗੜ੍ਹ, ਗੁਰਪ੍ਰੀਤ ਸਿੰਘ ਸੰਧੂ ਕੈਨੇਡਾ, ਪੁਸਪਿੰਦਰ ਪਿੰਟਾ ਅਤੇ ਰਾਕੇਸ਼ ਜਲੋਟਾ ਨੇ 12 ਮਈ ਨੂੰ ਸਰਹਿੰਦ ਫਤਿਹ ਦਿਵਸ ਦਾ ਇਤਿਹਾਸਿਕ ਦਿਹਾੜਾ ਮਨਾਉਣ ਸਬੰਧੀ ਜਾਣਕਾਰੀ ਦਿੱਤੀ।
ਸ੍ਰੀ ਬਾਵਾ ਨੇ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਲੁਧਿਆਣਾ ਤੋਂ ਜੋ ਫਤਿਹ ਮਾਰਚ ਸਵੇਰੇ 8 ਵਜੇ ਚੱਲੇਗਾ, ਉਹ 1 ਵਜੇ ਚੱਪੜਚਿੜੀ ਦੇ ਇਤਿਹਾਸਿਕ ਸਥਾਨ ‘ਤੇ ਪਹੁੰਚੇਗਾ। ਉਹਨਾਂ ਕਿਹਾ ਕਿ ਲੋੜ ਹੈ ਮਹਾਨ ਯੋਧੇ, ਜਰਨੈਲ, ਕਿਸਾਨੀ ਦੇ ਮੁਕਤੀਦਾਤਾ, ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਿਤ 12 ਮਈ ਦਾ ਇਤਿਹਾਸਿਕ ਦਿਹਾੜਾ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਸ਼ਾਲ ਸਮਾਗਮ ਦਾ ਆਯੋਜਨ ਕਰਕੇ ਮਨਾਏ।
ਉਹਨਾਂ ਕਿਹਾ ਕਿ ਪਾਣੀਪਤ ਦੀਆਂ ਹਾਰੀਆਂ ਲੜਾਈਆਂ ਤਾਂ ਬੱਚਿਆਂ ਦੀ ਸਕੂਲਾਂ ਦੇ ਸਿਲੇਬਸ ਵਿੱਚ ਹਨ ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋਂ ਮੁਗਲ ਸਾਮਰਾਜ ਦੇ 700 ਸਾਲ ਦੇ ਰਾਜ ਦਾ ਖਾਤਮਾ ਕਰਕੇ ਵਜ਼ੀਰ ਖਾਨ ਨੂੰ ਮਾਰ ਮੁਕਾਉਣਾ ਅਤੇ ਸਰਹਿੰਦ ‘ਤੇ ਫਤਿਹ ਹਾਸਲ ਕਰਨ ਬਾਰੇ ਕਿਧਰੇ ਨਹੀਂ ਪੜਾਇਆ ਜਾਂਦਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ 12 ਮਈ ਦੀ ਛੁੱਟੀ ਦਾ ਐਲਾਨ ਕਰੇ ਅਤੇ ਭਾਰਤ ਦੀ ਸਰਕਾਰ 3 ਸਤੰਬਰ 1708 ਨੂੰ ਗੋਦਾਵਰੀ ਨਦੀ ਦੇ ਕੰਢੇ ਸ਼੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਮਾਧੋਦਾਸ ਬੈਰਾਗੀ ਦੇ ਰੂਪ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਹੋਏ ਮਿਲਾਪ ਤੋਂ ਬਾਅਦ ਜੋ ਗੌਰਵਮਈ ਇਤਿਹਾਸ ਸਿਰਜਿਆ, ਉਸ ਨੂੰ ਯਾਦ ਕਰਦੇ ਹੋਏ ਸ਼੍ਰੀ ਹਜੂਰ ਸਾਹਿਬ ਨੰਦੇੜ ਤੋਂ ਚੱਪੜਚਿੜੀ ਤੱਕ ਰਸਤੇ ਦੀ ਨਿਸ਼ਾਨਦੇਹੀ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਬਣਾਇਆ ਜਾਵੇ। ਉਹਨਾਂ ਇਲਾਕਾ ਨਿਵਾਸੀਆਂ ਨੂੰ 12 ਮਈ ਨੂੰ ਚੱਪੜਚਿੜੀ ਆਉਣ ਦਾ ਸੱਦਾ ਦਿੱਤਾ ਅਤੇ ਖੁਸ਼ੀਆਂ ਸਾਂਝੀਆਂ ਕਰਨ ਲਈ ਕਿਹਾ।
ਫਾਊਡੋਸਨ ਵੱਲੋਂ ਮੰਗ ਕੀਤੀ ਗਈ ਕਿ ਪੰਜਾਬ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਤੇ ਕਿਸੇ ਵੀ ਯੂਨੀਵਰਸਿਟੀ ਵਿੱਖ ਚੇਅਰ ਸਥਾਪਤ ਕੀਤੀ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਫਾਂਊਡੇਸਨ ਵੱਲੋਂ ਇਲਾਹੀ ਗਿਆਨ ਦਾ ਸਾਗਰ , ਆਦਿ ਗੁਰੂ ਗਰੰਥ ਸਾਹਿਬ ਮੋਹਾਲੀ ਪ੍ਰੈਸ ਕਲੱਬ ਨੂੰ ਭੇਂਟ ਕੀਤੀ ਗਈ । ਉਨਾਂ ਇਹ ਵੀ ਦੱਸਿਆ ਕਿ ਇਹ ਪੁਸਤਕ ਅਮਰੀਕਾ ਦੇ ਰਾਸਟਰੀ ਪਤੀ ਸਮੇਤ ਦੁਨੀਆਂ ਦੇ ਦੇਸਾਂ ਵਿੱਰ ਭੇਜੀ ਗਈ ਹੈ।