ਚੰਡੀਗੜ੍ਹ, 8 ਮਈ, ਬੋਲੇ ਪੰਜਾਬ ਬਿਓਰੋ:
ਬ੍ਰਿਟਿਸ਼ ਫਾਰਮਾਸਿਊਟੀਕਲ ਕੰਪਨੀ ਐਸਟਰਾਜ਼ੇਨੇਕਾ ਨੇ ਕੋਰੋਨਾ ਵੈਕਸੀਨ ਦੇ ਮਾੜੇ ਪ੍ਰਭਾਵਾਂ ਨੂੰ ਲੈ ਕੇ ਦੁਨੀਆ ਭਰ ਵਿਚ ਹੰਗਾਮਾ ਹੋਣ ਤੋਂ ਬਾਅਦ ਵਿਸ਼ਵ ਪੱਧਰ ‘ਤੇ ਆਪਣੀ ਕੋਰੋਨਾ ਵੈਕਸੀਨ ਨੂੰ ਵਾਪਸ ਲੈਣ ਦੀ ਪਹਿਲ ਕੀਤੀ ਹੈ। ਬ੍ਰਿਟਿਸ਼ ਫਾਰਮਾਸਿਊਟੀਕਲ ਕੰਪਨੀ ਨੇ ਮੰਨਿਆ ਸੀ ਕਿ ਉਨ੍ਹਾਂ ਦੀ ਕੋਵਿਸ਼ੀਲਡ ਵੈਕਸੀਨ ਦੇ ਮਾੜੇ ਪ੍ਰਭਾਵ ਹੋ ਸਕਦੇ ਹਨ। ਫਾਰਮਾ ਕੰਪਨੀ ਨੇ ਮੰਨਿਆ ਹੈ ਕਿ ਉਨ੍ਹਾਂ ਦੀ ਕੋਵਿਸ਼ੀਲਡ ਵੈਕਸੀਨ ਕਈ ਦੁਰਲੱਭ ਮਾਮਲਿਆਂ ਵਿੱਚ ਖੂਨ ਦੇ ਥੱਕੇ ਅਤੇ ਘੱਟ ਪਲੇਟਲੇਟ ਦੀ ਗਿਣਤੀ ਦਾ ਕਾਰਨ ਵੀ ਬਣ ਸਕਦੀ ਹੈ।
ਭਾਰਤ ਵਿੱਚ ਸੀਰਮ ਇੰਸਟੀਚਿਊਟ ਦੁਆਰਾ Covishield ਨਾਮ ਦੀ ਵੈਕਸੀਨ ਬਣਾਈ ਗਈ ਹੈ ਜੋ AstraZeneca ਦਾ ਹੀ ਫਾਰਮੂਲਾ ਹੈ।
AstraZeneca ਨੇ ਆਪਣੀ ਮਰਜ਼ੀ ਨਾਲ EU ਵਿੱਚ “ਮਾਰਕੀਟਿੰਗ ਅਧਿਕਾਰ” ਵਾਪਸ ਲੈ ਲਿਆ। ਉਨ੍ਹਾਂ ਕਿਹਾ ਕਿ ਇਹ ਟੀਕਾ ਹੁਣ ਪੈਦਾ ਨਹੀਂ ਹੋ ਰਿਹਾ ਹੈ ਅਤੇ ਨਾ ਹੀ ਇਸਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਇਸ ਦੀ ਵਰਤੋਂ ਕਰਨ ਵਾਲੇ ਦੂਜੇ ਦੇਸ਼ਾਂ ਤੋਂ ਵੀ ਵੈਕਸੀਨ ਵਾਪਸ ਲੈ ਲਈ ਜਾਵੇਗੀ।