ਕੰਗ ਦੇ ਹੱਕ ਚ ਵਿਧਾਇਕ ਕੁਲਵੰਤ ਸਿੰਘ ਵੱਲੋਂ ਨੁੱਕੜ ਮੀਟਿੰਗਾਂ ਦਾ ਦੌਰ
ਮੋਹਾਲੀ: 6 ਮਈ ,ਬੋਲੇ ਪੰਜਾਬ ਬਿਓਰੋ:
ਮੋਹਾਲੀ ਅੱਜ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਦੇ ਹੱਕ ਵਿੱਚ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਦੀ ਅਗਵਾਈ ਹੇਠ ਨੁੱਕੜ ਮੀਟਿੰਗਾਂ ਦਾ ਦੌਰ ਜਾਰੀ ਰਿਹਾ। ਇਸ ਦੌਰਾਨ ਸਵੇਰੇ 10 ਵਜੇ ਪਿੰਡ ਮੌਲੀ ਵੈਦਵਾਨ ਸੈਕਟਰ 80 ਵਿਖੇ ਕੀਤੀ ਗਈ ਨੁੱਕੜ ਮੀਟਿੰਗ ਵਿਸ਼ਾਲ ਇਕੱਤਰਤਾ ਦਾ ਰੂਪ ਧਾਰਨ ਕਰ ਗਈ । ਇਸ ਤੋਂ ਬਾਅਦ ਪਿੰਡ ਵੈਰਮਪੁਰ ,ਭਾਗੋ ਮਾਜਰਾ, ਰਾਏਪੁਰ ਕਲਾਂ ,ਸ਼ਾਮਪੁਰ ਅਤੇ ਗੋਬਿੰਦਗੜ੍ਹ ਤੋਂ ਇਲਾਵਾ ਦਰਜਨ ਪਰ ਪਿੰਡਾਂ ਅਤੇ ਮੋਹਾਲੀ ਸ਼ਹਿਰਾਂ ਦੇ ਵਿੱਚ ਵੱਖ – ਵੱਖ ਵਾਰਡਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਤੇ ਆਪਣੇ ਸੰਬੋਧਨ ਵਿੱਚ ਵਿਧਾਇਕ ਕੁਲਵੰਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ, ਕਿ ਉਹ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਲੋਕ ਸਭਾ ਮੈਂਬਰ ਬਣਾ ਕੇ ਦੇਸ਼ ਦੇ ਪਾਰਲੀਮੈਂਟ ਵਿੱਚ ਪਹੁੰਚਾਇਆ ਜਾਵੇ ਤਾਂ ਕਿ ਸ਼੍ਰੀ ਕੰਗ ਲੋਕ ਸਭਾ ਹਲਕੇ ਦੇ ਜਰੂਰੀ ਅਤੇ ਅਧੂਰੇ ਪਏ ਮਾਮਲਿਆਂ ਨੂੰ ਹੱਲ ਕਰਵਾਉਣ ਦੇ ਲਈ ਆਵਾਜ਼ ਉਠਾ ਸਕਣ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੋਂਦ ਵਿੱਚ ਆਉਂਦੇ ਸਾਰ ਹੀ ਪੰਜਾਬ ਦੇ ਵਿਕਾਸ ਕਾਰਜਾਂ ਨੂੰ ਲੀਹ ਤੇ ਲਿਆਂਦਾ ਗਿਆ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਦਾ ਸਰਬਪੱਖੀ ਵਿਕਾਸ ਕੀਤਾ ਜਾ ਰਿਹਾ ਹੈ ਅਤੇ ਖਾਸ ਕਰਕੇ ਬਿਨਾਂ ਪੱਖਪਾਤ ਅਤੇ ਵਿਰੋਧੀ ਪਾਰਟੀ ਦਾ ਨੇਤਾ ਕੌਣ ਹੈ , ਨੂੰ ਨਹੀਂ ਵੇਖਿਆ ਜਾ ਰਿਹਾ ਅਤੇ ਜਰੂਰੀ ਲੋੜੀਂਦੇ ਮਸਲੇ ਪੜਾਅ ਦਰ ਪੜਾਅ ਹੱਲ ਕੀਤੇ ਜਾ ਰਹੇ ਹਨ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸਰਕਾਰ ਦੇ ਵਿੱਚ ਝੂਠੇ ਮਾਮਲੇ ਦਰਜ ਨਹੀਂ ਕੀਤੇ ਗਏ । ਭਰਾ ਨੂੰ ਭਰਾ ਨਾਲ ਅਤੇ ਪਰਿਵਾਰਿਕ ਮੈਂਬਰਾਂ ਨੂੰ ਆਪਸ ਵਿੱਚ ਉਲਝਾਇਆ ਨਹੀਂ ਜਾਂਦਾ , ਸਗੋਂ ਬਿਨਾਂ ਪੱਖਪਾਤ ਅਤੇ ਬਿਨਾਂ ਕਿਸੇ ਉੱਤੇ ਦੁਸ਼ਮਣਬਾਜੀ ਕੀਤੀਆਂ ਮਾਮਲਾ ਹੱਲ ਕੀਤਾ ਜਾਂਦਾ ਹੈ।
ਇਸ ਮੌਕੇ ਤੇ ਪਿੰਡ ਮੌਲੀ ਬੈਦਵਾਣ – ਮਾਲਵਿੰਦਰ ਸਿੰਘ ਕੰਗ, ਉਮੀਦਵਾਰ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ, ਕੁਲਵੰਤ ਸਿੰਘ,ਹਰਜੋਤ ਸਿੰਘ ਗੱਭਰ , ਅਵਤਾਰ ਸਿੰਘ ਮੌਲੀ ਵੈਦਵਾਨ, ਹਰਜੋਤ ਸਿੰਘ ਗੱਭਰ, ਸਤਵਿੰਦਰ ਸਿੰਘ ਮਿੱਠੂ ਅਤੇ ਭੁਪਿੰਦਰ ਸਿੰਘ ਮੋਲੀ ਹਾਜ਼ਰ ਸਨ।
ਪਿੰਡ ਭਾਗੋਮਾਜਰਾ ਵਿਖੇ ਜੱਥੇਦਾਰ ਬਲਵੀਰ ਸਿੰਘ ਬੈਰਮਪੁਰ, ਕਰਮਜੀਤ ਸਿੰਘ, ਹਰਵਿੰਦਰ ਸਿੰਘ , ਨਵਰੂਪ ਸਿੰਘ ਕੁਲਦੀਪ ਸਿੰਘ ਸਮਾਣਾ, ਫੂਲਰਾਜ ਸਿੰਘ, ਕੁਲਦੀਪ ਸਿੰਘ ਸਮਾਣਾ, ਹਰਪਾਲ ਸਿੰਘ ਚੰਨਾ, ਆਰ.ਪੀ . ਸ਼ਰਮਾ, ਅਰੁਣ ਗੋਇਲ,ਹਰਮੇਸ਼ ਸਿੰਘ ਕੁੰਭੜਾ, ਅਕਵਿੰਦਰ ਸਿੰਘ ਗੋਸਲ, ਹਰਵਿੰਦਰ ਸਿੰਘ ਸੈਣੀ, ਕੁਲਵਿੰਦਰ ਸਿੰਘ, ਹਰਵਿੰਦਰਪਾਲ ਸਿੰਘ, ਗੁਰਪਾਲ ਸਿੰਘ ਮੋਹਾਲੀ ਅਤੇ ਤਾਰਨਜੀਤ ਸਿੰਘ ਹਾਜ਼ਰ ਸਨ।
ਪਿੰਡ ਰਾਏਪੁਰ ਕਲਾਂ ਕਰਮਜੀਤ ਸਿੰਘ ਗਿਰ, ਪ੍ਰਗਟ ਸਿੰਘ, ਲਖਮੀਰ ਸਿੰਘ, ਗੁਰਪ੍ਰੀਤ ਸਿੰਘ, ਗੁਰਜਿੰਦਰ ਸਿੰਘ, ਇੰਦਰਜੀਤ ਸਿੰਘ ਸਰਪੰਚ ਸ਼ਾਮਪੁਰ, ਰਣਜੀਤਪਾਲ ਸਿੰਘ, ਜੰਗਸ਼ੇਰ ਸਿੰਘ , ਹਰਗੋਬਿੰਦ ਸਿੰਘ ਅਤੇ ਹਰਦੀਪ ਸਿੰਘ ਹਾਜ਼ਰ ਸਨ।