ਰਾਘਵ ਚੱਢਾ ਦੀ ਜਾ ਸਕਦੀ ਸੀ ਅੱਖਾਂ ਦੀ ਰੋਸ਼ਨੀ

ਨੈਸ਼ਨਲ

ਨਵੀਂ ਦਿੱਲੀ: ਬੋਲੇ ਪੰਜਾਬ ਬਿਉਰੋ: ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਕਿੱਥੇ ਹਨ
ਆਪ’ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਰਾਜ ਸਭਾ ਮੈਂਬਰ ਰਾਘਵ ਚੱਢਾ ‘ਰੇਟੀਨਲ ਡਿਟੈਚਮੈਂਟ’ ਨਾਂ ਦੀ ਬਿਮਾਰੀ ਤੋਂ ਪੀੜਤ ਸਨ, ਜਿਸ ਦਾ ਸਬੰਧ ਅੱਖਾਂ ਨਾਲ ਹੈ। ਇਸ ਦੇ ਲਈ ਉਨ੍ਹਾਂ ਨੇ ‘ਵਿਟਰੇਕਟੋਮੀ ਆਈ ਸਰਜਰੀ’ ਕਰਵਾਈ ਹੈ। ਉਹ ਇਸ ਸਬੰਧ ਵਿਚ ਬਰਤਾਨੀਆ ਵਿਚ ਹੈ।
ਦਿੱਲੀ ਦੇ ਕੈਬਨਿਟ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਕਿ ਉਹ ਅੱਖਾਂ ਦੀ ਬਿਮਾਰੀ ਤੋਂ ਪੀੜਤ ਹਨ ਅਤੇ ਇਸ ਦੇ ਇਲਾਜ ਲਈ ਬਰਤਾਨੀਆ ਵਿੱਚ ਹਨ। ਉਨ੍ਹਾਂ ਦੱਸਿਆ ਸੀ ਕਿ ਚੱਢਾ ਬਹੁਤ ਗੰਭੀਰ ਬਿਮਾਰੀ ਤੋਂ ਪੀੜਤ ਹਨ। ਇਹ ਬਿਮਾਰੀ ਇੰਨੀ ਗੰਭੀਰ ਸੀ ਕਿ ਉਸ ਦੀ ਅੱਖਾਂ ਦੀ ਰੌਸ਼ਨੀ ਵੀ ਚਲੀ ਜਾਂਦੀ ਸੀ। ਇਸ ਕਾਰਨ ਉਹ ਇਨ੍ਹੀਂ ਦਿਨੀਂ ਰਾਜਨੀਤੀ ਵਿੱਚ ਸਰਗਰਮ ਨਹੀਂ ਹਨ। ਹਾਲਾਂਕਿ, ਉਨ੍ਹਾਂ ਨੇ ਚੱਢਾ ਦੇ ਜਲਦੀ ਠੀਕ ਹੋਣ ਅਤੇ ਚੋਣ ਪ੍ਰਚਾਰ ਵਿੱਚ ਹਿੱਸਾ ਲੈਣ ਦੀ ਗੱਲ ਕੀਤੀ।
ਜਿਕਰਯੋਗ ਹੈ ਕਿ ਰੇਟੀਨਲ ਡਿਟੈਚਮੈਂਟ’ ਅੱਖਾਂ ਦੀ ਗੰਭੀਰ ਬਿਮਾਰੀ ਹੈ। ਜੇਕਰ ਤੁਰੰਤ ਸਰਜਰੀ ਨਾ ਕਰਵਾਈ ਜਾਵੇ ਤਾਂ ਇਸ ਨਾਲ ਅੱਖਾਂ ਦੀ ਰੋਸ਼ਨੀ ਖਤਮ ਹੋ ਸਕਦੀ ਹੈ। ਇਸ ਬਿਮਾਰੀ ਵਿਚ ਰੈਟੀਨਾ ਵਿਚ ਛੋਟੇ ਛੇਕ ਬਣਨੇ ਸ਼ੁਰੂ ਹੋ ਜਾਂਦੇ ਹਨ ਅਤੇ ਇਹ ਤੇਜ਼ੀ ਨਾਲ ਵਧਦਾ ਹੈ। ਰੈਟੀਨਾ ਅੱਖ ਦੇ ਪਿਛਲੇ ਪਾਸੇ ਮੌਜੂਦ ਇੱਕ ਨਾਜ਼ੁਕ ਪਰਤ ਹੈ।
ਵਿਟਰੈਕਟਮੀ ਸਰਜਰੀ ਦੇ ਦੌਰਾਨ ਸਰਜਨ ਵਾਈਟਰੀਅਸ ਨੂੰ ਹਟਾ ਦਿੰਦਾ ਹੈ। ਵਾਈਟਰੀਅਸ ਇੱਕ ਜੈੱਲ ਵਾਂਗ ਹੁੰਦਾ ਹੈ ਜੋ ਅੱਖ ਅਤੇ ਰੈਟੀਨਾ ਦੇ ਵਿਚਕਾਰਲੇ ਪਾੜੇ ਨੂੰ ਭਰ ਦਿੰਦਾ ਹੈ।

Leave a Reply

Your email address will not be published. Required fields are marked *