ਅੱਠਵੀਂ ਵਿੱਚ ਪਹਿਲੀ-ਦੂਜੀ ਪੁਜ਼ੀਸ਼ਨ ‘ਤੇ ਕੁੜੀਆਂ ਤੇ ਬਾਰਵੀਂ ‘ਚ ਪਹਿਲੀਆਂ ਤਿੰਨੇ ਪੁਜ਼ੀਸ਼ਨਾਂ ‘ਤੇ ਮੁੰਡੇ ਮੋਹਰੀ
ਮੋਹਾਲੀ, 30 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ ਅੱਜ ਅੱਠਵੀਂ ਅਤੇ ਬਾਰ੍ਹਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ।
ਅੱਠਵੀਂ ਜਮਾਤ ‘ਚ ਪਹਿਲੀਆਂ ਤਿੰਨ ਪੁਜੀਸ਼ਨਾਂ ‘ਚੋਂ ਪਹਿਲੀ ‘ਤੇ ਹਰਨੂਰਪ੍ਰੀਤ ਕੌਰ, ਦੂਜੀ ‘ਤੇ ਗੁਰਲੀਨ ਕੌਰ ਤੇ ਤੀਜੀ ‘ਤੇ ਅਰਮਾਨਦੀਪ ਸਿੰਘ ਰਹੇ ਹਨ।
ਇਸੇ ਤਰ੍ਹਾਂ ਬਾਰਵੀਂ ਜਮਾਤ ਦੇ ਨਤੀਜੇ ‘ਚ ਪਹਿਲੇ ਤਿੰਨ ਸਥਾਨਾਂ ‘ਤੇ ਮੁੰਡੇ ਕਾਬਜ਼ ਹਨ।ਪਹਿਲੀ ਥਾਂ ‘ਤੇ ਏਕਮਪ੍ਰੀਤ ਸਿੰਘ, ਦੂਜੀ ‘ਤੇ ਰਵੀਉਦੇ ਸਿੰਘ ਤੇ ਤੀਜੀ ਥਾਂ ‘ਤੇ ਅਸ਼ਵਨੀ ਰਹੇ ਹਨ।
ਨਤੀਜਾ ਅੱਜ ਸ਼ਾਮ 4 ਵਜੇ ਐਲਾਨਿਆ ਗਿਆ ਹੈ।ਇਸ ਨਤੀਜੇ ਨੂੰ ਵਿਦਿਆਰਥੀ ਭਲਕੇ ਬੁੱਧਵਾਰ ਸਵੇਰੇ 7 ਵਜੇ ਤੋਂ ਬੋਰਡ ਦੀ ਵੈੱਬਸਾਈਟ ‘ਤੇ ਦੇਖ ਸਕਣਗੇ। ਬੋਰਡ ਵੱਲੋਂ ਇਸ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਸਨ। ਬੋਰਡ ਅਧਿਕਾਰੀਆਂ ਮੁਤਾਬਕ ਇਹ ਨਤੀਜਾ ਵਿਦਿਆਰਥੀਆਂ ਦੀ ਤੁਰੰਤ ਜਾਣਕਾਰੀ ਲਈ ਹੈ। ਜੇਕਰ ਇਸ ਵਿੱਚ ਕੋਈ ਤਰੁੱਟੀ ਹੁੰਦੀ ਹੈ ਤਾਂ ਉਸ ਲਈ ਬੋਰਡ ਜ਼ਿੰਮੇਵਾਰ ਨਹੀਂ ਹੋਵੇਗਾ।ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ਜਾਂ indiaresult.com ‘ਤੇ ਜਾ ਕੇ ਆਪਣਾ ਨਤੀਜਾ ਚੈੱਕ ਕਰ ਕੀਤਾ ਜਾ ਸਕਦਾ ਹੈ