ਅੰਮ੍ਰਿਤਸਰ, 3 ਸਤੰਬਰ, ਬੋਲੇ ਪੰਜਾਬ ਬਿਊਰੋ :
ਪਿਛਲੇ ਦਿਨੀਂ ਪਾਕਿਸਤਾਨ ‘ਚ ਸਿੱਖਾਂ ਨੂੰ ਧਮਕੀਆਂ ਮਿਲਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ।ਉਸ ਤੋਂ ਬਾਅਦ ਹੁਣ ਹਿੰਦੂ ਕੁੜੀਆਂ ਨਾਲ ਹੋਈਆਂ ਦੋ ਸ਼ਰਮਨਾਕ ਘਟਨਾਵਾਂ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ।ਮਿਲੀ ਜਾਣਕਾਰੀ ਅਨੁਸਾਰ ਸਿੰਧ ਦੇ ਇੱਕ ਪ੍ਰਾਈਵੇਟ ਹਸਪਤਾਲ ‘ਚ ਇਲਾਜ ਲਈ ਆਈ ਹਿੰਦੂ ਲੜਕੀ ਨਾਲ ਮੁਸਲਮਾਨ ਡਾਕਟਰਾਂ ਵੱਲੋਂ ਜਬਰ ਜਨਾਹ ਕੀਤਾ ਗਿਆ। ਦੂਜੀ ਘਟਨਾ ‘ਚ ਗੰਗਨਾ ਨਾਂ ਦੀ ਲੜਕੀ ਨੂੰ ਅਗਵਾ ਕਰਕੇ ਜਬਰੀ ਧਰਮ ਪਰਿਵਰਤਨ ਕਰਵਾਇਆ ਗਿਆ ਹੈ।ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ‘ਚ ਸਾਹਮਣੇ ਆਈਆਂ ਇਹ ਦੋਵੇਂ ਸ਼ਰਮਨਾਕ ਘਟਨਾਵਾਂ ਸਿੰਧ ਸੂਬੇ ਦੀਆਂ ਹਨ।ਪਤਾ ਲੱਗਾ ਹੈ ਕਿ ਇੱਕ ਹਿੰਦੂ ਲੜਕੀ ਹਿਨਾ (ਕਾਲਪਨਿਕ ਨਾਮ) ਆਪਣੇ ਗੁਰਦੇ ਦਾ ਇਲਾਜ ਕਰਵਾਉਣ ਲਈ ਸਿੰਧ ਦੇ ਟਾਂਡੋ ਮੁਹੰਮਦ ਖਾਨ ਦੇ ਇੱਕ ਪ੍ਰਾਈਵੇਟ ਹਸਪਤਾਲ ਗਈ ਸੀ।ਇਸੇ ਦੌਰਾਨ ਇੱਥੇ ਮੁਸਲਮਾਨ ਡਾਕਟਰਾਂ ਦੀ ਬੁਰੀ ਨਜ਼ਰ ਉਸ ਉੱਤੇ ਪੈ ਗਈ। ਡਾਕਟਰਾਂ ਨੇ ਉਸ ਨੂੰ ਨਸ਼ੀਲੀ ਚੀਜ਼ ਪਿਲਾਈ ਅਤੇ ਫਿਰ ਉਸ ਨਾਲ ਬਲਾਤਕਾਰ ਕੀਤਾ।ਹਿਨਾ ਨੂੰ ਗੰਭੀਰ ਹਾਲਤ ‘ਚ ਹੈਦਰਾਬਾਦ ਭੇਜ ਦਿੱਤਾ ਗਿਆ ਹੈ।ਇਸ ਦੌਰਾਨ ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਦੇ ਕਾਰਵਾਈ ਕਰਨ ਤੋਂ ਪਹਿਲਾਂ ਹੀ ਮੁਸਲਿਮ ਡਾਕਟਰ ਅਤੇ ਸਟਾਫ਼ ਆਸਾਨੀ ਨਾਲ ਹਸਪਤਾਲ ਵਿੱਚੋਂ ਫਰਾਰ ਹੋਣ ‘ਚ ਕਾਮਯਾਬ ਹੋ ਗਿਆ।