ਮਲੋਟ, 29 ਅਪ੍ਰੈਲ, ਬੋਲੇ ਪੰਜਾਬ ਬਿਉਰੋ:ਮਲੋਟ ਡੱਬਵਾਲੀ ਨੈਸ਼ਨਲ ਹਾਈਵੇ ਤੇ ਪਿੰਡ ਅਬੂਲਖੁਰਾਣਾ ਕੋਲ ਲੋਕਲ ਟਰੱਕ ਚਾਲਕਾਂ ਵਲੋਂ ਲੋਕਲ ਪਰਚੀ ਨੂੰ ਲੈ ਟੋਲ ਉਪਰ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਜਿਸ ਨੂੰ ਲੈ ਕੇ ਪ੍ਰਸਾਸ਼ਨ ਵਲੋਂ ਕੁਝ ਸਮੇਂ ਲਈ ਹੱਲ ਕਰ ਦਿੱਤਾ ਗਿਆ ਪਰ ਬੀਤੇ ਕੱਲ ਛੁੱਟੀ ਹੋਣ ਕਰਕੇ ਪੁਰਾ ਮਸਲਾ ਪ੍ਰਸਾਸ਼ਨ ਦੀ ਬੈਠਕ ਤੋਂ ਬਾਅਦ ਕੋਈ ਪੱਤਰ ਆਉਣ ਤੇ ਹੱਲ ਕੱਢਿਆ ਜਾਵੇਗਾ। ਇਸ ਸਬੰਧੀ ਉਪ ਕਪਤਾਨ ਮਲੋਟ ਪੁਲਿਸ ਨੇ ਦੱਸਿਆ ਕਿ ਇਸ ਮਸਲੇ ਦਾ ਹੱਲ ਕੱਢ ਕੇ ਆਵਾਜਾਈ ਬਹਾਲ ਕਰ ਦਿਤੀ ਗਈ ਹੈ।
ਟੋਲ ਪਲਾਜ਼ਾ ਦੇ ਦੇ ਇਕ ਅੱਧਕਾਰੀ ਨੇ ਦੱਸਿਆ ਉਪ ਮੰਡਲ ਮਜਿਸਟਰੇਟ ਨਾਲ ਗੱਲਬਾਤ ਹੋਣ ਤੇ ਸਥਿਤੀ ਬਹਾਲ ਕਰ ਦਿਤੀ ਗਈ ਹੈ। ਅੱਜ ਪ੍ਰਸਾਸ਼ਨ ਨਾਲ ਮੀਟਿੰਗ ਹੋਣ ਤੋਂ ਬਾਅਦ ਕੀ ਹੁਕਮ ਮਿਲਦੇ ਹਨ ਇਹ ਅੱਜ ਹੀ ਪਤਾ ਲੱਗੇਗਾ।