ਚੰਡੀਗੜ੍ਹ, 28 ਅਪ੍ਰੈਲ, ਬੋਲੇ ਪੰਜਾਬ ਬਿਊਰੋ :
ਚੰਡੀਗੜ੍ਹ 30 ਅਪ੍ਰੈਲ ਕੁਝ ਸੜਕਾਂ ਬੰਦ ਰਹਿਣਗੀਆਂ।ਨਗਰ ਨਿਗਮ ਨੇ ਆਮ public ਨੂੰ ਸੂਚਿਤ ਕੀਤਾ ਹੈ ਕਿ ਪਾਈਪ ਲਾਈਨ ਦਾ ਕੰਮ ਹੋਣ ਕਾਰਨ ਕੁਝ ਸੜਕਾਂ ਬੰਦ ਰਹਿਣਗੀਆਂ।ਚੰਡੀਗੜ੍ਹ ਨਗਰ ਨਿਗਮ ਨੇ ਆਮ ਜਨਤਾ ਨੂੰ ਬਦਲਵੇਂ ਰਸਤੇ ਅਪਣਾਉਣ ਅਤੇ ਨਗਰ ਨਿਗਮ ਚੰਡੀਗੜ੍ਹ ਦਾ ਸਾਥ ਦੇਣ ਲਈ ਕਿਹਾ ਹੈ।ਨਗਰ ਨਿਗਮ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਡੀ ਐਮ.ਐਸ. ਸੈਕਟਰ 39,800 ਐਮ.ਐਮ.ਆਈ ਚੰਡੀਗੜ੍ਹ ਤੋਂ ਐੱਮ.ਈ.ਐੱਸ. ਚੰਡੀਮੰਦਰ ਤੱਕ ਰੇਲਵੇ ਲਾਈਟ ਪੁਆਇੰਟ ਤੇ ਮੱਧ ਮਾਰਗ ਤੋਂ ਦਰਿਆ ਤੱਕ ਪਾਈਪ ਲਾਈਨ 30.04.2024 ਨੂੰ ਸਵੇਰੇ 10.00 ਵਜੇ ਤੋਂ ਰਾਤ 10.00 ਵਜੇ ਤੱਕ ਪਾਈ ਜਾਵੇਗੀ।ਇਸ ਕਰਕੇ ਕੰਮ ਦੌਰਾਨ ਮੱਧ ਮਾਰਗ ਤੋਂ ਦੜੀਆ ਵੱਲ ਨੂੰ ਡਿਵਾਈਡਿੰਗ ਰੋਡ ਰੇਲਵੇ ਲਾਈਟ ਪੁਆਇੰਟ ਵੱਲ ਜਾਣ ਵਾਲੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਜਾਵੇਗਾ।ਚੰਡੀਗੜ੍ਹ ਨਗਰ ਨਿਗਮ ਵੱਲੋਂ ਲੋਕਾਂ ਨੂੰ ਬਦਲਵੇਂ ਰੂਟ ਅਪਣਾਉਣ ਲਈ ਕਿਹਾ ਗਿਆ ਹੈ।