ਡਾ ਜਸਵੀਰ ਸਿੰਘ ਗਰੇਵਾਲ ਨੂੰ ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ ( ਪੰਜਾਬੀ ਇਕਾਈ) ਨੇ ਕੀਤਾ ਸਨਮਾਨਿਤ

ਚੰਡੀਗੜ੍ਹ

ਚੰਡੀਗੜ੍ਹ 22 ਮਾਰਚ ,ਬੋਲੇ ਪੰਜਾਬ ਬਿਊਰੋ :

ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਕਰ ਰਹੀ ਸੰਸਥਾ ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ ਦੀ ਪੰਜਾਬੀ ਇਕਾਈ ਵੱਲੋਂ ਵੱਖੋ ਵੱਖਰੇ ਸਮਾਗਮ ਕਰਵਾਏ ਜਾਂਦੇ ਹਨ। ਨਵੇਂ ਤੇ ਉੱਭਰਦੇ ਲੇਖਕ ਤੇ ਕਾਲਮਕਾਰਾਂ ਨੂੰ ਅੱਗੇ ਲਿਆਉਣ ਲਈ ਮਾਨਸਰੋਵਰ ਸਾਹਿਤ ਅਕਾਦਮੀ ਹਮੇਸਾ ਤੱਤਪਰ ਰਹਿੰਦੀ ਹੈ।
ਪਿਛਲੀ 16 ਮਾਰਚ ਨੂੰ ਇੱਕ ਕਵੀ ਦਰਬਾਰ ਮਾਨਸਰੋਵਰ ਅਕਾਦਮੀ ਦੇ ਫੇਸ ਬੁੱਕ ਪੇਜ਼ ਤੋਂ ਲਾਇਵ ਵੀ ਨਾਲੋ ਨਾਲ ਹੋ ਰਿਹਾ ਸੀ।
ਕਵੀ ਦਰਬਾਰ ਦੇ ਸੰਚਾਲਨ ਦੀ ਭੂਮਿਕਾ ਨਿਭਾਉਂਦੇ ਸਾਇਰ ਮਹਿੰਦਰ ਸੂਦ ਵਿਰਕ ਨੇ ਸਾਰੇ ਕਵੀਆਂ ਨੂੰ ਜੀ ਆਇਆਂ ਕਿਹਾ ਤੇ ਉਹਨਾਂ ਮਾਨਸਰੋਵਰ ਸਾਹਿਤ ਅਕਾਦਮੀ ਬਾਰੇ ਚਾਣਨਾ ਪਾਇਆ ਅਤੇ ਫੇਸ ਬੁੱਕ ਤੇ ਪੇਜ ਨਾਲ ਜੁੜਨ ਲਈ ਕਿਹਾ।

              ਪਹਿਲਾਂ ਸੂਦ ਸਾਹਿਬ ਨੇ ਕਵੀ ਵਿਪਨ ਗੁੱਪਤਾ ਨੂੰ ਸੱਦਿਆ ਤੇ ਉਹਨਾਂ ਲਾਇਵ ਪ੍ਰੋਗਰਾਮ ਦੀ ਪਹਿਲੀ ਨਜ਼ਮ ਪੜੀ ਉਪਰੰਤ ਸਰਵਜੀਤ ਕੌਰ  ਢਿਲੋਂ,ਕਰਮਜੀਤ ਕੌਰ  ਕਿੱਕੜ ਖੇੜਾ ਨੇ ਕਰਮਵਾਰ ਗੀਤ ਗਾ ਸੁਣਾਇਆ ਤੇ ਭਰੂਣ ਹੱਤਿਆ ਤੇ ਕਵਿਤਾ ਬੋਲੀ,ਲੁਧਿਆਣਾ ਤੋਂ ਡਾ ਜਸਵੀਰ ਸਿੰਘ ਗਰੇਵਾਲ ਨੇ ਵੀ ਭਰੁਣ ਹੱਤਿਆ ਤੇ  ਬਹੁਤ ਹੀ ਭਾਵਪੂਰਤ  ਕਵਿਤਾ ਬੋਲੀ,ਜਿਸ ਨੇ ਨਾਲ ਸਾਰੇ ਭਾਵਕ ਹੋਏ,ਸੂਦ ਸਾਹਿਬ ਨੇ  ਸੰਚਾਲਨ ਦੇ ਨਾਲ ਨਾਲ ਆਪਣੀਆਂ ਰਚਨਾਵਾਂ ਬੋਲ ਕੇ ਵੀ ਵਾਹਵਾ ਖੱਟੀ। ਕਵੀ ਦਰਬਾਰ ਦੇ ਅਖੀਰਲੇ ਦੌਰ ਚ ਗੁਰਮੀਤ ਸਿੰਘ ਖਾਈ ਨੇ ਕਵਿਤਾ ਭਰੁਣ ਹੱਤਿਆ 1& 2 ਪੜੀ ਤੇ ਡਿੰਪਲ ਮੂਣਕ ਨੇ ਆਪਣੀ ਰਚਨਾ ਪੜ੍ਹ ਪ੍ਰੋਗਰਾਮ ਨੂੰ ਵਿਰਾਮ ਦਿੱਤਾ।

   ਕਵੀ ਦਰਬਾਰ ਦੇ ਸੰਚਾਲਕ ਮਹਿੰਦਰ ਸੂਦ ਜੀ ਨੇ ਜਿਕਰ ਕੀਤਾ ਕਿ ਸਾਡੀ ਸੰਸਥਾ ਦੇ ਸਚਿਵ ਅਤੇ ਕਵੀ ਦਰਬਾਰ ਦੇ ਪ੍ਰਬੰਧਕ ਇਕਬਾਲ ਸਿੰਘ ਸਹੋਤਾ ਤੇ ਸੰਸਥਾਪਕ ਮਾਨ ਸਿੰਘ ਸੁਥਾਰ  ਦੀ ਸਰਾਹਨਾ ਕਰਦਿਆਂ ਕਿਹਾ ਸੰਸਥਾ ਦੇ ਪ੍ਰਧਾਨ ਮੈਡਮ ਸੀਆ ਭਾਰਤੀ ਦੀ ਰਹਿਨੁਮਾਈ ਹੇਠ ਇਹ ਸੰਸਥਾ ਦੇ ਸਾਰੇ ਮੈਂਬਰ ਮਾਂ ਬੋਲੀ ਪੰਜਾਬੀ ਲਈ ਬੜੇ ਸਮਰਪਣ ਭਾਵ ਨਾਲ ਕੰਮ ਕਰਦੇ ਹਨ,  ਇਸ ਤੋਂ ਬਿਨਾਂ ਇਲਾਵਾ ਮੈਡਮ ਵੰਦਨਾ ਠਾਕਰ ਤੇ ਰਵਿੰਦਰ ਕੁਮਾਰ ਸਦਾ ਹੀ ਮਾਨਸਰੋਵਰ ਅਕਾਦਮੀ ਨੂੰ ਸਹਿਯੋਗ ਕਰਦੇ ਰਹਿੰਦੇ ਹਨ,ਸਾਨੂੰ ਸਾਰਿਆਂ ਤੇ ਮਾਣ ਹੈ।  ਮਾਨਸਰੋਵਰ ਅਕਾਦਮੀ ਵੱਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਲਈ ਵੱਖੋ ਵੱਖਰੀਆਂ ਸਾਹਿਤਕ ਵੰਨਗੀਆਂ ਦੇ ਮੁਕਾਬਲੇ ਔਨ ਲਾਇਨ ਕਰਵਾਏ ਜਾਂਦੇ ਹਨ ਅਤੇ ਮੁਕਾਬਲਾ ਜਿੱਤਣ ਵਾਲੇ ਦੀ ਹੌਸਲਾ ਅਫ਼ਸਾਈ ਵਾਸਤੇ ਸਨਮਾਨ ਦਿੱਤੇ ਜਾਂਦੇ ਹਨ, 16 ਮਾਰਚ ਨੂੰ ਹੋਏ   ਕਵੀ ਦਰਬਾਰ ਲਈ ਮਾਨਸਰੋਵਰ ਅਕਾਦਮੀ ਰਾਜਸਥਾਨ ਵੱਲੋਂ ਡਾ ਜਸਵੀਰ ਸਿੰਘ  ਗਰੇਵਾਲ ਨੂੰ ਸਨਮਾਨ ਦਿੱਤਾ ਗਿਆ, ਸਚਿਵ ਸਹੋਤਾ ਦਾ ਕਹਿਣਾ ਹੈ ਕਿ ਅੱਜ ਕੱਲ ਦੀਆਂ ਟਾਵੀਆਂ ਟਾਵੀਆਂ ਕਲਮਾਂ ਹੀ ਸੱਚਾਈ  ਦਾ ਸਾਥ ਦਿੰਦੀਆਂ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।