ਚੰਡੀਗੜ੍ਹ, 22 ਮਾਰਚ,ਬੋਲੇ ਪੰਜਾਬ ਬਿਊਰੋ :
ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਵਿਕਾਸ ਅਤੇ ਮੇਂਟੇਨੈਂਸ ਕੰਮ ਕਾਰਨ 22 ਮਾਰਚ ਤੋਂ 29 ਜੂਨ ਤੱਕ ਕਈ ਟਰੇਨਾਂ ਦੀਆਂ ਸੇਵਾਵਾਂ ਅਸਥਾਈ ਤੌਰ ‘ਤੇ ਪ੍ਰਭਾਵਿਤ ਰਹਿਣਗੀਆਂ।
ਜਿਨ੍ਹਾਂ ਟਰੇਨਾਂ ਦੀਆਂ ਸੇਵਾਵਾਂ ਰੱਦ ਕੀਤੀਆਂ ਗਈਆਂ ਹਨ ਉਨ੍ਹਾਂ ਵਿੱਚ 54051-54052 (ਲੁਧਿਆਣਾ-ਫਿਰੋਜ਼ਪੁਰ), 14614-14613 (ਫਿਰੋਜ਼ਪੁਰ-ਸਾਹਿਬਜ਼ਾਦਾ ਅਜੀਤ ਸਿੰਘ ਨਗਰ), 14629-14630 (ਫਿਰੋਜ਼ਪੁਰ-ਚੰਡੀਗੜ੍ਹ), 54603-54604 (ਹਿਸਾਰ-ਲੁਧਿਆਣਾ-ਚੂਰੂ), 54053-54054 (ਜਾਖਲ-ਲੁਧਿਆਣਾ), 64523-64522 (ਅੰਬਾਲਾ-ਲੁਧਿਆਣਾ), 54605-54606 (ਚੂਰੂ-ਲੁਧਿਆਣਾ-ਹਿਸਾਰ), 54635 (ਹਿਸਾਰ-ਲੁਧਿਆਣਾ) ਸ਼ਾਮਿਲ ਹਨ।
ਇਸੇ ਤਰ੍ਹਾਂ 2 ਟਰੇਨਾਂ ਨੂੰ ਸ਼ਾਰਟ ਟਰਮੀਨੇਸ਼ਨ ਕੀਤਾ ਗਿਆ ਹੈ।54576 (ਲੋਹਿਆਂ ਖਾਸ-ਲੁਧਿਆਣਾ) ਅਤੇ 74966 (ਲੋਹਿਆਂ ਖਾਸ-ਲੁਧਿਆਣਾ) ਹੁਣ ਫਿਲਲੌਰ ‘ਤੇ ਖਤਮ ਹੋਣਗੀਆਂ।
2 ਟਰੇਨਾਂ ਦੀ ਸ਼ਾਰਟ ਓਰੀਜਿਨੇਸ਼ਨ ਕੀਤੀਆਂ ਗਈਆਂ ਹਨ ।74967 (ਲੁਧਿਆਣਾ-ਲੋਹਿਆਂ ਖਾਸ) ਹੁਣ ਫਿਲੌਰ ਤੋਂ ਸ਼ੁਰੂ ਹੋਵੇਗੀ, 54634 (ਲੁਧਿਆਣਾ-ਭਿਵਾਨੀ) 23 ਮਾਰਚ ਤੋਂ 30 ਜੂਨ ਤੱਕ ਹੁਣ ਹਿਸਾਰ ਤੋਂ ਚਲੇਗੀ।
ਯਾਤਰੀਆਂ ਨੂੰ ਸਲਾਹ ਦਿੰਦੀ ਜਾਂਦੀ ਹੈ ਕਿ ਯਾਤਰਾ ਤੋਂ ਪਹਿਲਾਂ ਆਪਣੇ ਟਰੇਨ ਸਟੇਟਸ ਦੀ ਜਾਂਚ ਕਰ ਲੈਣ।
