ਬਰਨਾਲਾ, 21 ਮਾਰਚ,ਬੋਲੇ ਪੰਜਾਬ ਬਿਊਰੋ :
ਬਰਨਾਲਾ ‘ਚ ਸੰਗਰੂਰ ਰੋਡ ‘ਤੇ ਸਥਿਤ ਹਰੀਗੜ੍ਹ ਨਹਿਰ ‘ਚ ਦੋ ਵਿਅਕਤੀ ਡੁੱਬ ਗਏ। ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ। ਜਦਕਿ ਦੂਜੇ ਵਿਅਕਤੀ ਦੀ ਭਾਲ ਜਾਰੀ ਹੈ।ਮਿਲੀ ਜਾਣਕਾਰੀ ਮੁਤਾਬਕ ਇੱਕ ਵਿਅਕਤੀ ਨੇ ਖੁਦਕੁਸ਼ੀ ਕਰਨ ਲਈ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ, ਜਿਸ ਨੂੰ ਬਚਾਉਣ ਲਈ ਇੱਕ ਹੋਰ ਵਿਅਕਤੀ ਨੇ ਉਸ ਨੂੰ ਬਚਾਉਣ ਲਈ ਛਾਲ ਮਾਰ ਦਿੱਤੀ।
ਜਾਣਕਾਰੀ ਮੁਤਾਬਕ ਸੰਗਰੂਰ ਦੇ ਰਹਿਣ ਵਾਲੇ ਚਮਕੌਰ ਸਿੰਘ ਨੇ ਖੁਦਕੁਸ਼ੀ ਕਰਨ ਲਈ ਨਹਿਰ ‘ਚ ਛਾਲ ਮਾਰ ਦਿੱਤੀ। ਚਮਕੌਰ ਸਿੰਘ ਮਾਨਸਿਕ ਰੋਗੀ ਸੀ। ਉਸ ਨੂੰ ਬਚਾਉਣ ਲਈ ਉੱਥੋਂ ਲੰਘ ਰਹੇ ਸ਼ਰਨਪ੍ਰੀਤ ਸਿੰਘ ਵਾਸੀ ਹਰੀਗੜ੍ਹ ਨੇ ਵੀ ਨਹਿਰ ਵਿੱਚ ਛਾਲ ਮਾਰ ਦਿੱਤੀ।
ਸ਼ਰਨਪ੍ਰੀਤ ਤੈਰਨਾ ਜਾਣਦਾ ਸੀ। ਪਰ ਚਮਕੌਰ ਸਿੰਘ ਦਾ ਭਾਰ ਜ਼ਿਆਦਾ ਹੋਣ ਕਾਰਨ ਉਸ ਨੇ ਸ਼ਰਨਪ੍ਰੀਤ ਨੂੰ ਫੜ ਲਿਆ। ਇਸ ਕਾਰਨ ਦੋਵੇਂ ਡੁੱਬ ਗਏ। ਸਥਾਨਕ ਲੋਕਾਂ ਨੇ ਸ਼ਰਨਪ੍ਰੀਤ ਦੀ ਲਾਸ਼ ਨੂੰ ਨਹਿਰ ‘ਚੋਂ ਬਾਹਰ ਕੱਢਿਆ। ਜਰਨੈਲ ਸਿੰਘ ਦੀ ਲਾਸ਼ ਦੀ ਭਾਲ ਜਾਰੀ ਹੈ। ਧਨੌਲਾ ਥਾਣੇ ਦੇ ਐਸਐਚਓ ਲਖਵੀਰ ਸਿੰਘ ਅਨੁਸਾਰ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
