ਵਿਧਾਇਕ ਕੁਲਵੰਤ ਸਿੰਘ ਵੱਲੋਂ 31000 ਦੇਣ ਦਾ ਐਲਾਨ
ਮੋਹਾਲੀ 19 ਮਾਰਚ,ਬੋਲੇ ਪੰਜਾਬ ਬਿਊਰੋ :
ਸੀਤਲਾ ਮਾਤਾ ਮੰਦਰ ਮੇਲਾ ਅਤੇ ਛਿੰਝ ਕਮੇਟੀ ਦੀ ਤਰਫੋਂ ਮੇਲਾ ਅਤੇ ਛਿੰਝ (ਕੁਸਤੀਆਂ) ਦਾ ਆਯੋਜਨ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਅਤੇ ਸਰਪੰਚ ਪਿੰਡ ਨਡਿਆਲੀ ਦਵਿੰਦਰ ਸਿੰਘ ਦੀ ਅਗਵਾਈ ਹੇਠ ਮੇਲਾ ਅਤੇ ਛਿੰਜ (ਕੁਸ਼ਤੀਆ)
ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਸ਼ਮੂਲੀਅਤ ਕੀਤੀ,
ਇਸ ਮੇਲਾ ਅਤੇ ਛਿੰਝ (ਕੁਸ਼ਤੀਆਂ) ਦਾ ਆਨੰਦ ਮਾਨਣ ਦੇ ਲਈ ਦੂਰ- ਦੁਰਾਡਿਓਂ ਵੱਡੀ ਗਿਣਤੀ ਵਿੱਚ ਖੇਡ- ਪ੍ਰੇਮੀ ਮੌਜੂਦ ਰਹੇ, ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਦੀ ਸਰਕਾਰ ਦੇ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਖਾਸ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢ ਕੇ ਖੇਡ ਮੇਲਿਆਂ ਵੱਲ ਪ੍ਰੇਰਨ ਦੇ ਲਈ ਢੁਕਵਾ ਮਾਹੌਲ ਪੂਰੀ ਤਰ੍ਹਾਂ ਤਿਆਰ ਹੋ ਚੁੱਕਾ ਹੈ , ਮੈਂ ਇਸ ਖੇਤਰ ਦੇ ਇਲਾਕੇ ਵਿਚਲੇ ਲੋਕਾਂ ਦਾ ਹਮੇਸ਼ਾ ਰਿਣੀ ਰਹਾਂਗਾ, ਜਿਨਾਂ ਦੇ ਵੱਲੋਂ ਵੱਡੀ ਗਿਣਤੀ ਵਿੱਚ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਅੱਜ ਮੈਨੂੰ ਇਸ ਕਾਬਿਲ ਬਣਾਇਆ ਹੈ ਕਿ ਉਹ ਇਲਾਕੇ ਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਪਾ ਸਕਣ , ਅੱਜ ਲਗਾਤਾਰ ਹਰ ਇਕ ਪਿੰਡ ਵਿੱਚ ਇੱਕ ਨਹੀਂ, ਦੋ ਨਹੀਂ ਬਲਕਿ ਤਿੰਨ -ਤਿੰਨ ਖੇਡ ਮੇਲੇ ਕਰਵਾਏ ਜਾ ਰਹੇ ਹਨ, ਇਸ ਮੌਕੇ ਤੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਖੇਡ ਮੇਲੇ ਦੇ ਆਯੋਜਨ ਲਈ 31000 ਦੇਣ ਦਾ ਐਲਾਨ ਕੀਤਾ, ਉਹਨਾਂ ਕਿਹਾ ਕਿ

ਪੰਚਾਇਤ ਦੇ ਸਰਪੰਚ ਦਵਿੰਦਰ ਸਿੰਘ ਅਤੇ ਹੋਰਨਾਂ ਨੌਜਵਾਨਾਂ ਦੇ ਵੱਲੋਂ ਪੂਰੇ ਉਤਸ਼ਾਹ ਨਾਲ ਖਾਸ ਕਰਕੇ ਲੋਕਾਂ ਦੇ ਵਿੱਚ ਪਾਏ ਜਾ ਰਹੇ ਜੋਸ਼ ਦੇ ਚਲਦਿਆਂ ਹੀ ਪ੍ਰਬੰਧਕਾਂ ਨੂੰ ਅਜਿਹੇ ਖੇਡ ਮੇਲੇ ਕਰਵਾਉਣ ਦੇ ਵਿੱਚ ਉਤਸਾਹ ਮਿਲਦਾ ਹੈ , ਉਹਨਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੱਖ -ਵੱਖ ਸਕੀਮਾਂ ਅਤੇ ਪ੍ਰੋਜੈਕਟਾਂ ਦੇ ਤਹਿਤ ਪੰਜਾਬ ਦੀ ਤਰੱਕੀ ਦੇ ਲਈ ਪੈਸਾ ਲਿਆਂਦਾ ਜਾ ਰਿਹਾ ਹੈ ਅਤੇ ਜਿਸ ਨਾਲ ਪੰਜਾਬ ਫਿਰ ਤੋਂ ਸਹੀ ਮਾਇਨਿਆਂ ਦੇ ਵਿੱਚ ਇੱਕ ਰੰਗਲਾ- ਪੰਜਾਬ ਬਣ ਸਕੇਗਾ ,ਇਸ ਮੌਕੇ ਤੇ ਦਵਿੰਦਰ ਸਿੰਘ -ਸਰਪੰਚ ਪਿੰਡ ਨਡਿਆਲੀ, ਰਣਜੀਤ ਰਾਣਾ ਜਗਤਪੁਰਾ, ਇੰਦਰਜੀਤ ਸਿੰਘ, ਰੁਪਿੰਦਰ ਸਿੰਘ, ਅਵਤਾਰ ਸਿੰਘ, ਕਰਮਜੀਤ ਸਿੰਘ ਕਾਲਾ ਸਫੀਪੁਰ,, ਗੁਰਪ੍ਰੀਤ ਸਿੰਘ ਮੈਂਬਰ ਪੰਚਾਇਤ, ਆਰ.ਪੀ ਸ਼ਰਮਾ, ਡਾਕਟਰ ਕੁਲਦੀਪ ਸਿੰਘ, ਹਰਮੇਸ਼ ਸਿੰਘ ਕੁੰਭੜਾ, ਹਰਵਿੰਦਰ ਸਿੰਘ ਸੈਣੀ, ਤਰਲੋਚਨ ਸਿੰਘ ਤੌਚੀ- ਸਰਪੰਚ , ਅਵਤਾਰ ਸਿੰਘ ਝਾਂਮਪੁਰ, ਹਰਮੀਤ ਸਿੰਘ, ਮੁਖਤਿਆਰ ਸਿੰਘ- ਸਰਪੰਚ ਕੁਰੜਾ, ਸਤਵਿੰਦਰ ਸਿੰਘ ਮਿੱਠੂ, ਕਰਮਜੀਤ ਸਿੰਘ ਮਿੱਠੂ- ਸਰਪੰਚ ਝਿਉਰਹੇੜੀ, ਗੁਰਸੇਵਕ ਸਿੰਘ ਸਰਪੰਚ ਮੌਲੀ ਵੈਦਵਾਨ ਵੀ ਹਾਜ਼ਰ ਸਨ,