ਖਿਡਾਰੀ ਅਤੇ ਖੇਡ ਪ੍ਰਬੰਧਕਾਂ ਦੀਆਂ ਲੋੜਾਂ ਅਤੇ ਮੰਗਾਂ ਨੂੰ ਪੂਰਾ ਕਰਨ ਦੇ ਲਈ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਚਨਵੱਧ : ਕੁਲਵੰਤ ਸਿੰਘ

ਪੰਜਾਬ

ਵਿਧਾਇਕ ਕੁਲਵੰਤ ਸਿੰਘ ਨੇ ਕੀਤਾ ਬਠਲਾਣਾ ਖੇਡ ਟੂਰਨਾਮੈਂਟ ਦਾ ਪੋਸਟਰ ਰਿਲੀਜ਼

ਮੋਹਾਲੀ 19 ਮਾਰਚ,ਬੋਲੇ ਪੰਜਾਬ ਬਿਊਰੋ :

ਸ਼ਹੀਦ ਭਗਤ ਸਿੰਘ ਜੀ ਦੇ 94 ਸ਼ਹੀਦੀ ਦਿਵਸ ਨੂੰ ਸਮਰਪਿਤ ਪਿੰਡ ਸੁਧਾਰ ਸੁਸਾਇਟੀ (ਰਜਿ:) ਬਠਲਾਣਾ ਅਤੇ ਨਿਵਾਸੀਆਂ ਦੇ ਸਹਿਯੋਗ ਨਾਲ ਭਾਈ ਜੈਤਾ ਜੀ ਫਾਊਂਡੇਸ਼ਨ ਆਫ ਇੰਡੀਆ ਚੰਡੀਗੜ੍ਹ ਦੇ ਸਹਿਯੋਗ ਨਾਲ 6ਵਾਂ ਕਬੱਡੀ ਅਤੇ ਅਥਲੈਟਿਕ ਖੇਡ ਟੂਰਨਾਮੈਂਟ ਕਰਵਾਇਆ ਜਾ ਰਿਹਾ ਰਿਹਾ ਹੈ, ਅੱਜ ਵਿਧਾਇਕ ਕੁਲਵੰਤ ਸਿੰਘ ਵੱਲੋਂ ਆਮ ਆਦਮੀ ਪਾਰਟੀ ਦੇ ਸੈਕਟਰ- 79 ਸਥਿਤ ਦਫਤਰ ਵਿਖੇ ਪਿੰਡ ਬਠਲਾਣਾ ਵਿਖੇ ਹੋ ਰਹੇ ਖੇਡ ਟੂਰਨਾਮੈਂਟ ਸਬੰਧੀ ਪੋਸਟਰ ਰਿਲੀਜ਼ ਕੀਤਾ ਗਿਆ, ਪੋਸਟਰ ਰਿਲੀਜ਼ ਕੀਤੇ ਜਾਣ ਉਪਰੰਤ ਪੱਤਰਕਾਰਾਂ ਨਾਲ ਪਿੰਡ ਬਠਲਾਣਾ ਵਿਖੇ ਹੋ ਰਹੇ ਖੇਡ ਟੂਰਨਾਮੈਂਟ ਸਬੰਧੀ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਅੰਦਰ ਮੁੱਖ ਮੰਤਰੀ -ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਖਿਡਾਰੀਆਂ ਅਤੇ ਖੇਡ -ਪ੍ਰਬੰਧਕਾਂ ਦੀਆਂ ਲੋੜਾਂ ਅਤੇ ਮੰਗਾਂ ਨੂੰ ਪੂਰਾ ਕੀਤੇ ਜਾਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਅਤੇ ਇਸ ਦੇ ਲਈ ਸਰਕਾਰ ਵੱਲੋਂ ਖੇਡ ਜਗਤ ਨਾਲ ਸੰਬੰਧਿਤ ਸਾਰਥਿਕ ਕੰਮ ਕੀਤੇ ਜਾ ਰਹੇ ਹਨ, ਖਿਡਾਰੀਆਂ ਨੂੰ ਲੋੜੀਦੇ ਸਮਾਨ ਅਤੇ ਖੇਡ ਪ੍ਰਬੰਧਕਾਂ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਚੱਲਦਿਆਂ ਪੰਜਾਬ ਸਰਕਾਰ ਦੀ ਤਰਫੋਂ ਢੁਕਵੇ ਕੰਮ ਕੀਤੇ ਜਾ ਰਹੇ ਹਨ,
29-30 ਮਾਰਚ 2025 ਨੂੰ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਦੇ ਦੌਰਾਨ ਪਹਿਲੇ ਦਿਨ ਮੁੰਡੇ ਅਤੇ ਕੁੜੀਆਂ ਲਈ 60 ਮੀਟਰ, 100 ਮੀਟਰ ਦੌੜ, ਜੈਵਲਿਨ ਥਰੋ, ਲੰਬੀ ਛਾਲ, ਕਬੱਡੀ 35 ਕਿਲੋ ਗ੍ਰਾਮ ਭਾਰ ਵਰਗ, ਕਬੱਡੀ 47 ਕਿਲੋਗ੍ਰਾਮ ਭਾਰ ਵਰਗ, ਟਰੈਕ ਐਂਟਰੀ ਦੌੜ, ਓਪਨ ਦਸਤਾਰਬੰਦੀ ਮੁਕਾਬਲਾ- ਅੰਡਰ 10, ਦਸਤਾਰਬੰਦੀ ਮੁਕਾਬਲਾ ਅੰਡਰ- 16, ਦਸਤਾਰਬੰਦੀ ਮੁਕਾਬਲਾ ਓਪਨ ਕਰਵਾਇਆ ਜਾ ਰਿਹਾ ਹੈ ਪਹਿਲੇ ਦਿਨ ਮੇਲੇ ਦਾ ਉਦਘਾਟਨ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ- ਮਾਲਵਿੰਦਰ ਸਿੰਘ ਕੰਗ ਵੱਲੋਂ ਕੀਤਾ ਜਾਵੇਗਾ। ਜਦਕਿ ਪ੍ਰਧਾਨਗੀ- ਜੀ.ਪੀ ਸਿੰਘ- ਸਾਬਕਾ ਵਿਧਾਇਕ ਬੱਸੀ ਪਠਾਣਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸਰਬਜੀਤ ਸਿੰਘ ਸਮਾਣਾ- ਕੌਂਸਲਰ ਮੋਹਾਲੀ ਹੋਣਗੇ, 30 ਮਾਰਚ ਨੂੰ ਸ਼ਾਮ 5 ਵਜੇ ਇਨਾਮ ਵੰਡ ਸਮਾਰੋਹ ਦੇ ਦੌਰਾਨ ਮੁੱਖ ਮਹਿਮਾਨ ਵਜੋਂ ਕੁਲਵੰਤ ਸਿੰਘ ਵਿਧਾਇਕ ਮੋਹਾਲੀ, ਪ੍ਰਧਾਨਗੀ ਅਵਤਾਰ ਸਿੰਘ ਬਠਲਾਣਾ ਜਦਕਿ ਵਿਸ਼ੇਸ਼ ਮਹਿਮਾਨ ਵੱਲੋਂ ਜਗਤ ਸਿੰਘ ਢੋਲ ਹਾਜ਼ਰ ਰਹਿਣਗੇ, ਇਸ ਟੂਰਨਾਮੈਂਟ ਦੇ ਦੌਰਾਨ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਸਵਰਨ ਸਿੰਘ ਕੋਚ -ਡੀ.ਡੀ.ਏ., ਨਿਹਾਰਿਕਾ ਵਸ਼ਿਸ਼ਟ ਕੋਮਾਂਤਰੀ ਅਥਲੀਟ ਜੋਆਏ ਵੈਦਵਾਨ ਐਥਲੀਟ ਅਤੇ ਸੁਪ੍ਰੀਤ ਕੌਰ ਅਥਲੀਟ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਜਾ ਰਿਹਾ ਹੈ ,
ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਜੀਤ ਸਿੰਘ ਦੇ ਅਨੁਸਾਰ ਖੇਡ ਮੇਲੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਇਸ ਮੌਕੇ ਤੇ,ਹਰਨੇਕ ਸਿੰਘ- ਨੰਬਰਦਾਰ,
ਗਿਆਨੀ ਜਸਬੀਰ ਸਿੰਘ ਖਾਲਸਾ,
ਅਮਰਜੀਤ ਸਿੰਘ ਲੈਕਚਰਾਰ,
ਗੁਰਜੀਤ ਸਿੰਘ ਫੌਜੀ,
ਜਤਿੰਦਰ ਸਿੰਘ ਭੀਮ,
ਅਵਨੂਰ ਸਿੰਘ ਸਿੱਧੂ,
ਜਗਤਾਰ ਸਿੰਘ ਵੀ ਹਾਜ਼ਰ ਸਨ,

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।