ਅਮਰੀਕਾ ਦੇ ਫਲੋਰੀਡਾ ’ਚ ਸੜਕ ਹਾਦਸੇ ਦੌਰਾਨ ਭਾਰਤੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ

ਸੰਸਾਰ ਨੈਸ਼ਨਲ ਪੰਜਾਬ

ਫਲੋਰੀਡਾ, 18 ਮਾਰਚ,ਬੋਲੇ ਪੰਜਾਬ ਬਿਊਰੋ :
ਅਮਰੀਕਾ ਦੇ ਫਲੋਰੀਡਾ ’ਚ ਇੱਕ ਸੜਕ ਹਾਦਸੇ ’ਚ ਭਾਰਤ ਦੇ ਤੇਲੰਗਾਨਾ ਦੇ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਇੱਕ 35 ਸਾਲ ਦੀ ਸਾਫਟਵੇਅਰ ਇੰਜੀਨੀਅਰ ਔਰਤ, ਉਸ ਦਾ ਛੇ ਸਾਲਾ ਪੁੱਤਰ ਅਤੇ ਉਸ ਦੀ 56 ਸਾਲ ਦੀ ਸੱਸ ਸ਼ਾਮਲ ਹਨ।
ਇਹ ਹਾਦਸਾ ਇੱਕ ਟਰੱਕ ਨਾਲ ਹੋਈ ਭਿਆਨਕ ਟੱਕਰ ਕਾਰਨ ਵਾਪਰਿਆ। ਪਰਿਵਾਰ ਦੀ ਪਛਾਣ ਪ੍ਰਗਤੀ ਰੈੱਡੀ , ਉਸ ਦੇ ਪੁੱਤਰ ਅਤੇ ਸੱਸ ਵਜੋਂ ਹੋਈ ਹੈ। ਪ੍ਰਗਤੀ ਰੈੱਡੀ ਦੇ ਪਿਤਾ ਮੋਹਨ ਰੈੱਡੀ ਨੇ ਦੱਸਿਆ ਕਿ ਇਹ ਹਾਦਸਾ ਸੋਮਵਾਰ ਨੂੰ ਵਾਪਰਿਆ, ਜਦੋਂ ਪਰਿਵਾਰ ਕਾਰ ਰਾਹੀਂ ਕਿਸੇ ਕੰਮ ਲਈ ਜਾ ਰਿਹਾ ਸੀ।
ਪਰਿਵਾਰ ਦਾ ਮੁਖੀ, ਜੋ ਕਾਰ ਚਲਾ ਰਿਹਾ ਸੀ, ਹਾਦਸੇ ਦੌਰਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਮ੍ਰਿਤਕ ਪਰਿਵਾਰ ਰੰਗਾ ਰੈਡੀ ਜ਼ਿਲ੍ਹੇ ਦੇ ਟੇਕੁਲਾਪੱਲੀ ਪਿੰਡ ਦੇ ਵਸਨੀਕ ਸਨ।
ਇਸ ਹਾਦਸੇ ਨੇ ਪਰਿਵਾਰ ਦੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ’ਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ। ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।