ਜਿੰਦਗੀ ਸੰਘਰਸ਼ ਹੈ,ਮਿੱਤਰੋ!
ਆਤਮ ਹੱਤਿਆ ਇਸ ਦਾ ਹੱਲ ਨਹੀਂ,
ਸੱਜਣੋਂ ਮਰਨਾਂ,ਖੁਦਕੁਸ਼ੀ, ਮਾਰਨਾ
ਇਹ ਜਿੰਦਗੀ ਦਾ ਵੱਲ ਨਹੀਂ
ਜੂਝ ਕੇ ਮੈਦਾਨ ਚ ਬਣਦਾ ਜਿੰਦਗੀਨਾਮਾ,
ਮਿਹਨਤ, ਸੰਘਰਸ਼,ਦੁਵਿਧਾ, ਅਖੀਰ
ਡੋਬਾ, ਸੋਕਾ, ਆਦਿ, ਅੰਤ
ਸਭ ਜਿੰਦਗੀ ਦੀਆਂ ਵੰਨਗੀਆਂ ਨੇ
ਇਹਨੂੰ ਜਿਉਣਾ ਵੀ ਇੱਕ ਅਦਾ ਹੈ।
ਜਿੰਦਗੀ ਸੰਘਰਸ਼ ਹੈ,ਮਿੱਤਰੋ!
ਆਤਮ ਹੱਤਿਆ ਇਸ ਦਾ ਹੱਲ ਨਹੀਂ,
ਜਿੰਦਗੀ ਬੋਝ ਨਹੀਂ, ਇਹ ਤਾਂ ਫਲਸਪਾ
ਸਮੱਸਿਆਵਾਂ ਨੂੰ ਸਰ ਕਰਨ ਦਾ
ਜਿੱਤਣ ਦਾ, ਹਰਨ ਦਾ,
ਜਿੰਦਗੀ ਨੂੰ ਦੁਵੱਲੇ ਜਰਨ ਦਾ
ਹਟਕੋਰੇ ਹੀ ਨਹੀਂ,
ਹੱਥ ਤੇ ਹੱਥ ਮਾਰ ਕੇ ਹੱਸਣ ਨੂੰ
ਕਦੇ ਦੂਜੇ ਦੇ ਕਾਰੇ ਦੱਸਣ ਨੂੰ
ਕਦੇ ਆਪਣੇ ਉਪਰ ਹੱਸਣ ਨੂੰ
ਦਿ੍ਸ਼ਟਾਂਤ ਦਾ ਬਿਰਤਾਂਤ ਉਭਾਰਨ ਲਈ
ਦਿਖਾ ਖਾਂ ਦੁਨੀਆਂ ਨੂੰ ਕਲਾਕਾਰੀ
ਮੈਂ ਬਲਿਹਾਰੀ ਜਾਵਾਂ,
ਸਦਕੇ ਜਾਵਾਂ,ਅਨਮੋਲ ਹੈ ਜਿੰਦਗੀ,ਅਦਾ ਹੈ,
ਜਿਉ ਕੇ ਵਿਖਾ ਇਹਨੂੰ ,
ਜਿੰਦਗੀ ਸੰਘਰਸ਼ ਹੈ,ਮਿੱਤਰੋ!
ਆਤਮ ਹੱਤਿਆ ਇਸ ਦਾ ਹੱਲ ਨਹੀਂ,
ਹੁਸੀਨ ਪਲ ਤੇ ਗਮਗੀਨ ਪਲ
ਨਾਟਕ ਜਾਂ ਡਰਾਮਾ ਹੈ,
ਫਿਲਮ ਨਹੀਂ ਹੈ ਇਹ
ਜੀਵਨ ਸਰ ਕਰਨ ਹੈ।
ਇਹ ਭਵ ਸਾਗਰ ਲੰਘਣਾ
ਬੰਦਿਆ, ਨਾ ਨਾ ਬਿਲਕੁਲ ਨੀ
ਇਹਦੀ ਉਲਾਘਣਾ ਨਾ ਕਰ।
ਅਤਾ ਫਰਮਾ,
ਗਰੇਵਾਲ ਇਹਨੂੰ ਜਿਊਣ ਦੀ
ਕਲਾ ਸਿੱਖ,ਜੀ ਲੈ ਇਹਨੂੰ,
ਅਜਾਂਈ ਨਾ ਗਵਾ, ਪਿਆਰੇ ਇਹਨੂੰ
ਮਾਨਣ ਦੀ ਕਲਾ ਸਿੱਖ, ਹਰ ਪਲ ਚ
ਖੁਸ਼ ਰਹਿਣਾ ਸਿੱਖ ਨਾ ਭਮੱਤਰ।
ਜਿੰਦਗੀ ਸੰਘਰਸ਼ ਹੈ,ਮਿੱਤਰੋ!
ਆਤਮ ਹੱਤਿਆ ਇਸ ਦਾ ਹੱਲ ਨਹੀਂ,
ਤੇਰੀ ਜਿੰਦਗੀ ਦਾ ਸਿਰਨਾਵਾਂ
ਜਨਮ ਮੁੱਢ ਤੇ ਮੌਤ ਅਖੀਰ ਹੈ
ਕੁਦਰਤ ਦੀ ਕਲਾ ਚ ਦਖਲ ਨਾ ਦੇ ਤੂੰ
ਮਾਣ ਇਸ ਜਿੰਦਗੀ ਨੂੰ
ਇਹਨੂੰ ਧੋਖਾ ਨਾ ਦੇ ਤੂੰ
ਜਿੰਦਗੀ ਸੰਗੀਤ ਹੈ, ਸੁਣ ਇਹਨੂੰ,
ਜਿੰਦਗੀ ਰਾਗ ਹੈ, ਜਿੰਦਗੀ ਅਲਾਪ ਹੈ,
ਗਰੇਵਾਲ ਖੁਦਕੁਸ਼ੀ ਮਹਾਂ ਪਾਪ ਹੈ,
ਹੈ ਜਿੰਦਗੀ ਸੰਘਰਸ਼ ,
ਆਤਮ ਹੱਤਿਆ ਇਸ ਦਾ ਹੱਲ ਨਹੀਂ।
ਇਹਦਾ ਮਤਲਵ ਇਹਨੂੰ ਜਿਉਣ ਦਾ ਤੈਨੂੰ,
ਸੱਜਣਾਂ ਆਉਂਦਾ ਵੱਲ ਨਹੀਂ
ਜਿੰਦਗੀ ਸੰਘਰਸ਼ ਹੈ,
ਆਤਮ ਹੱਤਿਆ ਇਸ ਦਾ ਹੱਲ ਨਹੀਂ।
ਜਿੰਦਗੀ ਸੰਘਰਸ਼ ਹੈ,ਮਿੱਤਰੋ!
ਆਤਮ ਹੱਤਿਆ ਇਸ ਦਾ ਹੱਲ ਨਹੀਂ,
ਡਾ ਜਸਵੀਰ ਸਿੰਘ ਗਰੇਵਾਲ
ਬਸੰਤ ਨਗਰ, ਹੰਬੜਾਂ ਰੋਡ
ਲੁਧਿਆਣਾ।
9914346204
happy4ustar@gmail.com