ਨਸ਼ਾ ਤਸਕਰਾਂ ਵੱਲੋ ਕੀਤੇ ਨਜਾਇਜ ਕਬਜ਼ਿਆਂ ਵਾਲੇ ਘਰ ਢਾਹੇ
ਕੋਟਕਪੂਰਾ ਵਾਸੀਆਂ ਨੇ ਲਾਏ ਪੰਜਾਬ ਸਰਕਾਰ ਜ਼ਿੰਦਾਬਾਦ ਦੇ ਨਾਅਰੇ
ਢੁੱਕਵੀ ਕਾਰਵਾਈ ਲਈ ਮੁੱਖ ਮੰਤਰੀ ਦਾ ਕੀਤਾ ਧੰਨਵਾਦ
ਚੰਡੀਗੜ੍ਹ / ਕੋਟਕਪੂਰਾ 15 ਮਾਰਚ ,ਬੋਲੇ ਪੰਜਾਬ ਬਿਊਰੋ :
ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ਿਆਂ ਤੇ ਨਸ਼ੇ ਦੇ ਕਾਰੋਬਾਰ ਵਿੱਚ ਲੱਗੇ ਲੋਕਾਂ ਵਿਰੁੱਧ ਕਾਰਵਾਈ ਜੰਗੀ ਪੱਧਰ ਤੇ ਜਾਰੀ ਹੈ ਤੇ ਸਰਕਾਰ ਵੱਲੋਂ ਜਨ ਸਹਿਯੋਗ ਨਾਲ ਨਸ਼ਿਆਂ ਦੇ ਖ਼ਤਮੇ ਤੱਕ ਨਸ਼ਿਆਂ ਵਿਰੁੱਧ ਜੰਗ ਜਾਰੀ ਰੱਖਣ ਦਾ ਅਹਿਦ ਲਿਆ ਗਿਆ ਹੈ।
“ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਫਰੀਦਕੋਟ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਵੱਡੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਤੇ ਫਰੀਦਕੋਟ ਪੁਲਿਸ ਪੁਲਿਸ ,ਉਪ ਮੰਡਲ ਮੈਜਿਸਟ੍ਰੇਟ, ਕੋਟਕਪੂਰਾ ਅਤੇ ਕਾਰਜ ਸਾਧਕ ਅਫਸਰ ਨਗਰ ਕੌਸਲ, ਕੋਟਕਪੂਰਾ ਵੱਲੋਂ ਕੋਟਕਪੂਰਾ ਸ਼ਹਿਰ ਵਿੱਚ ਨਜਾਇਜ਼ ਕਬਜਿਆ ਤੇ ਨਸ਼ਾ ਤਸਕਰਾਂ ਦੀਆਂ ਨਾਜਾਇਜ਼ ਜਾਇਦਾਦਾਂ ਨੂੰ ਲੈ ਕੇ ਕਾਰਵਾਈ ਕੀਤੀ ਗਈ ਹੈ।
ਐਸ.ਐਸ.ਪੀ ਡਾ. ਪ੍ਰੱਗਿਆ ਜੈਨ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਨ੍ਹਾ ਕਬਜਾਕਾਰੀਆਂ ਵਿੱਚੋ ਕਈ ਬਦਨਾਮ ਨਸ਼ਾ ਤਸਕਰ ਵੀ ਸ਼ਾਮਿਲ ਹਨ, ਜਿਹੜੇ ਕਿ ਨਸ਼ਾ ਤਸਕਰੀ ਦੇ ਕੰਮ ਨਾਲ ਜੁੜੇ ਹੋਏ ਸਨ । ਜਿਹਨਾ ਸਬੰਧੀ ਵੇਰਵੇ ਹੇਠ ਲਿਖੇ ਅਨੁਸਾਰ ਹਨ:
1. ਅੱਲਾ ਰੱਖਾ ਪੁੱਤਰ ਪ੍ਰੀਤ ਰਾਮ ਵਾਸੀ ਇੰਦਰਾ ਕਲੋਨੀ, ਕੋਟਕਪੂਰਾ ,
1) ਮੁਕੱਦਮਾ ਨੰਬਰ 102 ਮਿਤੀ 06.05.2010 ਅ/ਧ 307, 34 ਆਈ.ਪੀ.ਸੀ ਥਾਣਾ ਸਿਟੀ ਕੋਟਕਪੂਰਾ
2) ਮੁਕੱਦਮਾ ਨੰਬਰ 50 ਮਿਤੀ 28.03.2019 ਅ/ਧ 379 ਆਈ.ਪੀ.ਸੀ ਥਾਣਾ ਸਿਟੀ ਕੋਟਕਪੂਰਾ
3) ਮੁਕੱਦਮਾ ਨੰਬਰ 36 ਮਿਤੀ 02.03.2021 ਅ/ਧ 21(ਬੀ)/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਕੋਟਕਪੂਰਾ
2. ਲੱਜਾ ਪਤਨੀ ਸਿਕੰਦਰ ਵਾਸੀ ਇੰਦਰਾ ਕਲੋਨੀ, ਟਿੱਬਾ ਬਸਤੀ, ਕੋਟਕਪੂਰਾ
1) ਮੁਕੱਦਮਾ ਨੰਬਰ 108 ਮਿਤੀ 04.07.2019 ਅ/ਧ 452, 354, 324, 506 ਆਈ.ਪੀ.ਸੀ ਥਾਣਾ ਸਿਟੀ ਕੋਟਕਪੂਰਾ
2) ਮੁਕੱਦਮਾ ਨੰਬਰ 143 ਮਿਤੀ 12.07.2022 ਅ/ਧ 21(ਬੀ)/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਕੋਟਕਪੂਰਾ
3) ਮੁਕੱਦਮਾ ਨੰਬਰ 146 ਮਿਤੀ 13.07.2022 ਅ/ਧ 341, 323, 324, 34 ਆਈ.ਪੀ.ਸੀ ਥਾਣਾ ਸਿਟੀ ਕੋਟਕਪੂਰਾ
4) ਮੁਕੱਦਮਾ ਨੰਬਰ 156 ਮਿਤੀ 25.07.2024 ਅ/ਧ 126(2), 115(2), 190 ਬੀ.ਐਨ.ਐਸ ਥਾਣਾ ਸਿਟੀ ਕੋਟਕਪੂਰਾ
*3. ਨਿਸ਼ਾ ਰਾਣੀ ਪਤਨੀ ਰਾਜਨ ਵਾਸੀ ਇੰਦਰਾ ਕਲੋਨੀ, ਟਿੱਬਾ ਬਸਤੀ, ਕੋਟਕਪੂਰਾ *
1) ਮੁਕੱਦਮਾ ਨੰਬਰ 25 ਮਿਤੀ 08.02.2025 ਅ/ਧ 21(ਬੀ), 61, 85 ਐਨ.ਡੀ.ਪੀ.ਐਸ ਐਕਟ

4. ਸੋਨਾ ਦੇਵੀ ਪਤਨੀ ਪਤਨੀ ਬੱਬਲ ਰਾਮ ਵਾਸੀ ਮੁਹੱਲਾ ਛੱਜਘੜ, ਟਿੱਬਾ ਬਸਤੀ, ਕੋਟਕਪੂਰਾ
1) ਮੁਕੱਦਮਾ ਨੰਬਰ 37 ਮਿਤੀ 23.02.2025 ਅ/ਧ 21(ਬੀ)/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਕੋਟਕਪੂਰਾ
ਡਾ ਪ੍ਰਗਿਆ ਜੈਨ ਐਸ.ਐਸ.ਪੀ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾ ਤਹਿਤ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਰਹੀ ਮੁਹਿੰਮ ‘ਯੁੱਧ ਨਸ਼ਿਆ ਵਿਰੁੱਧ’ ਅਤੇ ਡੀ.ਜੀ.ਪੀ ਪੰਜਾਬ ਸ਼੍ਰੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾ ਤਹਿਤ ਫਰੀਦਕੋਟ ਪੁਲਿਸ ਲਗਾਤਾਰ ਸਖਤ ਕਾਰਵਾਈਆਂ ਵਿੱਚ ਜੁਟੀ ਹੋਈ ਹੈ। ਜਿਸ ਦੇ ਤਹਿਤ ਫਰੀਦਕੋਟ ਪੁਲਿਸ ਵੱਲੋਂ ਪਿਛਲੇ 02 ਹਫਤਿਆਂ ਵਿੱਚ 189 ਨਸ਼ਾ ਤਸਕਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਹਨਾਂ ਵਿੱਚ ਨਸ਼ੇ ਦੀ ਤਸਕਰੀ ਨਾਲ ਜੁੜੀਆਂ 21 ਵੱਡੇ ਤਸਕਰ ਵੀ ਸ਼ਾਮਿਲ ਹਨ। ਇਸਦੇ ਨਾਲ ਹੀ ਹੁਣ ਤੱਕ ਨਸ਼ਾ ਤਸਕਰਾ ਦੀ ਕਰੀਬ 04 ਕਰੋੜ 33 ਲੱਖ ਤੋ ਜਿਆਦਾ ਕੀਮਤ ਦੀ ਜਾਇਦਾਤ ਮਹਿਜ ਪਿਛਲੇ 07 ਮਹੀਨਿਆ ਅੰਦਰ ਹੀ ਫਰੀਜ ਕਰਵਾਈ ਗਈ ਹੈ।
ਐਸ ਡੀ ਐਮ ਕੋਟਕਪੂਰਾ ਸ਼੍ਰੀ ਵਰਿੰਦਰ ਸਿੰਘ ਨੇ ਦੱਸਿਆ ਕਿ ਇਹ ਜਗ੍ਹਾ ਮਿਊਸੀਪਲ ਕਮੇਟੀ ਦੀ ਸੀ, ਜਿਸ ਉੱਪਰ ਇਹਨਾਂ ਵੱਲੋ ਨਜਾਇਜ ਕਬਜੇ ਕੀਤੇ ਗਏ ਸਨ, ਜਿਸ ਸਬੰਧੀ ਕਾਰਜ ਸਾਧਕ ਅਫਸਰ ਵੱਲੋਂ ਇਹਨਾ ਨੂੰ 02 ਵਾਰ ਨੋਟਿਸ ਵੀ ਦਿੱਤੇ ਗਏ ਸਨ ਪ੍ਰੰਤੂ ਕਬਜਾਕਾਰੀਆਂ ਵੱਲੋਂ ਇਸ ਜਗ੍ਹਾ ਨੂੰ ਖਾਲੀ ਨਾ ਕਰਨ ਕਰਕੇ ਇੱਥੇ ਬਲਡੋਜਰ ਕਾਰਵਾਈ ਕੀਤੀ ਗਈ ਹੈ।
ਇਸ ਮੌਕੇ ਕੋਟਕਪੂਰਾ ਵਾਸੀਆਂ ਨੇ ਢੁੱਕਵੀ ਕਾਰਵਾਈ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਕੀਤਾ ਧੰਨਵਾਦ ਅਤੇ ਜ਼ਿਲਾ ਪ੍ਰਸ਼ਾਸ਼ਨ , ਪੁਲਿਸ ਵੱਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਸੋਦਾਗਰਾਂ ਵਿਰੁੱਧ ਕੀਤੀ ਕਾਰਵਾਈ ਬਹੁਤ ਪ੍ਰਸ਼ੰਸਾਯੋਗ ਹੈ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ।
ਜ਼ਿਲ੍ਹਾ ਪ੍ਰਸ਼ਾਸ਼ਨ , ਪਲਿਸ ਦੇ ਅਧਿਕਾਰੀਆਂ ਨੇ ਇਸ ਮੌਕੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਨਸ਼ਿਆਂ ਦੇ ਖਤਮੇ ਲਈ ਪੰਜਾਬ ਸਰਕਾਰ ਪੂਰੀ ਤਰਾਂ ਉਨ੍ਹਾਂ ਦੇ ਨਾਲ ਹੈ ਅਤੇ ਨਸ਼ਿਆਂ ਦਾ ਸ਼ਿਕਾਰ ਲੋਕਾਂ ਦਾ ਇਲਾਜ ਕਰਕੇ ਉਨ੍ਹਾਂ ਦੇ ਪੁਨਰਵਾਸ ਵਿੱਚ ਪੂਰੀ ਸਹਾਇਤਾ ਕੀਤੀ ਜਾਵੇਗੀ।