ਬਠਿੰਡਾ,14 ਮਾਰਚ,ਬੋਲੇ ਪੰਜਾਬ ਬਿਊਰੋ :
ਜ਼ਿਲ੍ਹੇ ਅੰਦਰ ਭੁੱਚੋ ਮੰਡੀ ਨੇੜੇ ਲੁਟੇਰਿਆਂ ਦੀ ਪੁਲਿਸ ਨਾਲ ਮੁਕਾਬਲਾ ਹੋਇਆ ਜਿਸ ਵਿੱਚ ਗੋਲ਼ੀ ਲੱਗਣ ਨਾਲ ਇੱਕ ਲੁਟੇਰਾ ਜ਼ਖ਼ਮੀ ਹੋ ਗਿਆ। ਪੁਲਿਸ ਨੇ ਛੇ ਬਦਮਾਸ਼ਾਂ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਜਿਨਾਂ ਤੋਂ ਖ਼ਤਰਨਾਕ ਹਥਿਆਰ ਬਰਾਮਦ ਕੀਤੇ ਗਏ ਹਨ। ਜ਼ਖ਼ਮੀ ਹੋਏ ਬਦਮਾਸ਼ ਦੀ ਪਛਾਣ ਸਤਵੰਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਲੁਟੇਰੇ ਕਾਰ ਵਿੱਚ ਸਵਾਰ ਹੋ ਕੇ ਗੁਰਦੁਆਰਾ ਲਵੇਰੀਸਰ ਸਾਹਿਬ ਨੇੜੇ ਜਾ ਰਹੇ ਸਨ ਜਿਨਾਂ ਨੂੰ ਪੁਲਿਸ ਨੇ ਘੇਰ ਲਿਆ।ਇਸ ਦੌਰਾਨ ਲੁਟੇਰਿਆਂ ਨੇ ਵੀ ਗੋਲ਼ੀਆਂ ਚਲਾਈਆਂ ਪਰ ਪੁਲਿਸ ਦੀ ਗੋਲੀ ਨਾਲ ਇਹ ਲੁਟੇਰਾ ਸਤਵੰਤ ਸਿੰਘ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਪੁਲਿਸ ਅਨੁਸਾਰ ਦੋ ਦਿਨ ਪਹਿਲਾਂ ਇਹਨਾਂ ਲੁਟੇਰਿਆਂ ਨੇ ਏਕੇ 47 ਦੀ ਨੋਕ ਤੇ ਆਦੇਸ਼ ਯੂਨੀਵਰਸਿਟੀ ਨੇੜੇ ਇੱਕ ਹੋਟਲ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। । ਪੁਲਿਸ ਨੇ 6 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਵਿਚੋਂ ਦੋ ਫੌਜੀ ਹਨ, ਜੋ ਛੁੱਟੀ ਉਤੇ ਆਏ ਸਨ। ਇਹ AK-47 ਚੋਰੀ ਕਰਕੇ ਲਿਆਏ ਸਨ, ਜਿਸ ਨੂੰ ਦਿਖਾ ਕੇ ਲੁੱਟ ਕੀਤੀ ਗਈ ਸੀ।ਇਕ ਮੁਲਜ਼ਮ ਨੂੰ ਗੋਲੀ ਲੱਗੀ ਹੈ। ਬਠਿੰਡਾ ਦੇ ਗ੍ਰੀਨ ਹੋਟਲ ‘ਚ ਲੁੱਟ ਦੀ ਵਾਰਦਾਤ ਵਾਪਰੀ ਸੀ। ਘਟਨਾ ਨੂੰ ਅੰਜ਼ਾਮ ਦੇਣ ਵਾਲੇ 2 ਮੁਲਜ਼ਮ ਫੌਜ ‘ਚ ਤਾਇਨਾਤ ਹਨ। ਇਨ੍ਹਾਂ ਨੇ AK 47 ਦਿਖਾ ਕੇ ਮੋਬਾਈਲ ਫੋਨ ਤੇ ਨਕਦੀ ਲੁੱਟ ਲਈ ਸੀ।