ਚੰਡੀਗੜ੍ਹ 14 ਮਾਰਚ ,ਬੋਲੇ ਪੰਜਾਬ ਬਿਊਰੋ :
ਚੰਡੀਗੜ੍ਹ ਪੁਲੀਸ ਦਾ ਏਐਸਆਈ ਸੰਜੀਵ ਕੁਮਾਰ ਸ਼ਰਾਬ ਦੇ ਨਸ਼ੇ ਵਿੱਚ ਇੰਡਸਟਰੀਅਲ ਏਰੀਆ ਫੇਜ਼-1 ਸਥਿਤ ਸੈਂਟਰਾ ਮਾਲ ਵਿੱਚ ਦਾਖ਼ਲ ਹੋਇਆ। ਉੱਥੇ ਸਾਹਿਲ ਨੇ ਲਵਪ੍ਰੀਤ, ਜਸਨਪ੍ਰੀਤ ਅਤੇ ਜੈਪ੍ਰੀਤ ਨਾਮ ਦੇ ਨੌਜਵਾਨਾਂ ਨਾਲ ਲੜਾਈ ਸ਼ੁਰੂ ਕਰ ਦਿੱਤੀ ਅਤੇ ਉਸ ਕੋਲ ਪਿਸਤੌਲ ਵੀ ਸੀ।
ਨੌਜਵਾਨਾਂ ਨੇ ਇਸ ਦੀ ਸੂਚਨਾ ਪੁਲਸ ਕੰਟਰੋਲ ਰੂਮ ‘ਤੇ ਦਿੱਤੀ, ਜਿਸ ਤੋਂ ਬਾਅਦ ਥਾਣਾ ਇੰਚਾਰਜ ਨੇ ਮੌਕੇ ‘ਤੇ ਪਹੁੰਚ ਕੇ ਏ.ਐੱਸ.ਆਈ ਸੰਜੀਵ ਕੁਮਾਰ ਨੂੰ ਹਿਰਾਸਤ ‘ਚ ਲੈ ਕੇ ਉਸ ਦਾ ਮੈਡੀਕਲ ਕਰਵਾਇਆ, ਜਿੱਥੇ ਮੈਡੀਕਲ ਟੈਸਟ ‘ਚ ਸ਼ਰਾਬ ਦੀ ਪੁਸ਼ਟੀ ਹੋਈ ਅਤੇ ਇਸ ਤੋਂ ਬਾਅਦ ਪੁਲਸ ਅਧਿਕਾਰੀਆਂ ਨੇ ਕਾਰਵਾਈ ਕਰਦੇ ਹੋਏ ਏਐੱਸਆਈ ਸੰਜੀਵ ਨੂੰ ਮੁਅੱਤਲ ਕਰ ਦਿੱਤਾ।