ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਮੀਟਿੰਗ 17 ਨੂੰ ਚੰਡੀਗੜ੍ਹ ‘ਚ ਹੋਵੇਗੀ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ, 13 ਮਾਰਚ ,ਬੋਲੇ ਪੰਜਾਬ ਬਿਊਰੋ:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਕਾਰਜਕਾਰਨੀ ਦੀ ਅਗਲੀ ਬੈਠਕ 17 ਮਾਰਚ ਨੂੰ ਚੰਡੀਗੜ੍ਹ ਵਿੱਚ ਹੋਣ ਜਾ ਰਹੀ ਹੈ। ਇਹ ਬੈਠਕ ਕਈ ਪੱਖੋਂ ਮਹੱਤਵਪੂਰਨ ਮੰਨੀ ਜਾ ਰਹੀ ਹੈ, ਕਿਉਂਕਿ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਵਿੱਚ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੂੰ ਲੈ ਕੇ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ।SGPC ਦੇ ਸੀਨੀਅਰ ਉਪ ਪ੍ਰਧਾਨ ਰਘੁਜੀਤ ਸਿੰਘ ਵਿਰਕ ਨੇ ਬੈਠਕ ਦੇ ਏਜੰਡੇ ਬਾਰੇ ਕੋਈ ਸਿੱਧਾ ਖੁਲਾਸਾ ਤਾਂ ਨਹੀਂ ਕੀਤਾ, ਪਰ ਇਹ ਸੰਕੇਤ ਜ਼ਰੂਰ ਦਿੱਤੇ ਹਨ ਕਿ ਕਮੇਟੀ ਨਾਲ ਜੁੜੇ ਕੁਝ ਅਹਿਮ ਮਾਮਲਿਆਂ ’ਤੇ ਗੰਭੀਰ ਵਿਚਾਰ-ਚਰਚਾ ਹੋ ਸਕਦੀ ਹੈ।
ਗੌਰਤਲਬ ਹੈ ਕਿ SGPC ਦੀ ਕਾਰਜਕਾਰਨੀ ਬੈਠਕ ਆਮ ਤੌਰ ’ਤੇ ਅੰਮ੍ਰਿਤਸਰ ਵਿੱਚ ਹੁੰਦੀ ਆਈ ਹੈ, ਪਰ ਇਸ ਵਾਰ ਬੈਠਕ ਚੰਡੀਗੜ੍ਹ ਵਿੱਚ ਹੋ ਰਹੀ ਹੈ। ਇਸ ਨੂੰ ਲੈ ਕੇ ਸਿਆਸੀ ਤੇ ਧਾਰਮਿਕ ਮਾਹਿਰਾਂ ਵਿੱਚ ਵੀ ਚਰਚਾ ਜਾਰੀ ਹੈ।ਇਸ ਬੈਠਕ ‘ਚ SGPC ਦੀ ਆਗਾਮੀ ਰਣਨੀਤੀ ’ਤੇ ਰੋਸ਼ਨੀ ਪੈਣ ਦੀ ਉਮੀਦ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।