ਅੰਮ੍ਰਿਤਸਰ, 13 ਮਾਰਚ, ਬੋਲੇ ਪੰਜਾਬ ਬਿਊਰੋ :
ਅੰਮ੍ਰਿਤਸਰ ਦੇ ਪਿੰਡ ਹਰਦੋ ਰਤਨ ’ਚ ਬੀਐਸਐਫ ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ। ਬੀਐਸਐਫ ਨੇ 6 ਪੈਕੇਟ ਹੈਰੋਇਨ (3.319 ਕਿ.ਗ੍ਰਾ.), 2 ਪਿਸਤੌਲ ਅਤੇ 2 ਸਮਾਰਟਫ਼ੋਨ ਬਰਾਮਦ ਕੀਤੇ। ਖ਼ੁਫ਼ੀਆ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਇਸ ਕਾਰਵਾਈ ਦੌਰਾਨ ਜਵਾਨਾਂ ਨੇ ਸ਼ੱਕੀ ਡਰੋਨ ਦੀ ਗਤੀਵਿਧੀ ਦੇਖ ਕੇ ਤੁਰੰਤ ਇਲਾਕੇ ਨੂੰ ਘੇਰ ਲਿਆ। ਫ਼ੋਰੈਂਸਿਕ ਜਾਂਚ ਲਈ ਮੋਬਾਈਲ ਨੂੰ ਭੇਜਿਆ ਗਿਆ ਹੈ। ਪਿਛਲੇ ਕੁਝ ਮਹੀਨਿਆਂ ਦੌਰਾਨ ਡਰੋਨ ਰਾਹੀਂ ਤਸਕਰੀ ਦੇ ਕਈ ਮਾਮਲੇ ਸਾਹਮਣੇ ਆਏ ਹਨ।
