ਫਿਰੌਤੀ ਨਾ ਦੇਣ ‘ਤੇ ਸਰਪੰਚ ‘ਤੇ ਚਲਾਈਆਂ ਗੋਲੀਆਂ, ਡਰਾਈਵਰ ਜ਼ਖ਼ਮੀ

ਪੰਜਾਬ


ਤਰਨਤਾਰਨ, 13 ਮਾਰਚ, ਬੋਲੇ ਪੰਜਾਬ ਬਿਊਰੋ :
ਤਰਨਤਾਰਨ ਦੇ ਪਿੰਡ ਵਲਟੋਹਾ ਸੰਧੂਆ ਦੇ ਸਰਪੰਚ ਜਰਮਲ ਸਿੰਘ ਨੂੰ ਵਿਦੇਸ਼ ’ਚ ਬੈਠੇ ਗੈਂਗਸਟਰ ਪ੍ਰਭ ਦਾਸੂਵਾਲ ਨੇ ਵਟਸਐਪ ਕਾਲ ਕਰਕੇ 30 ਲੱਖ ਰੁਪਏ ਦੀ ਫਿਰੋਤੀ ਮੰਗੀ। ਸਰਪੰਚ ਵੱਲੋਂ ਇਨਕਾਰ ਕਰਨ ’ਤੇ 2 ਦਸੰਬਰ ਨੂੰ ਅਣਜਾਣੇ ਵਿਅਕਤੀਆਂ ਨੇ ਉਸ ਉੱਤੇ ਗੋਲੀਆਂ ਚਲਾਈਆਂ। 5 ਫਰਵਰੀ ਨੂੰ ਫਿਰ ਉਸ ਦੀ ਦੁਕਾਨ ’ਤੇ ਗੋਲਾਬਾਰੀ ਹੋਈ।
11 ਮਾਰਚ ਨੂੰ ਦੁਪਹਿਰ 1:15 ਵਜੇ ਸਰਪੰਚ ‘ਤੇ ਡਰਾਈਵਰ ਮੇਜਰ ਸਿੰਘ ਨਾਲ ਘਰ ਵਾਪਸ ਜਾਂਦੇ ਸਮੇਂ ਮੋਟਰਸਾਈਕਲ ਸਵਾਰ 3 ਅਣਪਛਾਤੇ ਵਿਅਕਤੀਆਂ ਨੇ ਫਾਰਚੂਨਰ ਕਾਰ ’ਤੇ ਗੋਲੀਆਂ ਚਲਾਈਆਂ, ਜਿਸ ’ਚ ਡਰਾਈਵਰ ਜ਼ਖਮੀ ਹੋ ਗਿਆ। ਵਲਟੋਹਾ ਥਾਣੇ ਦੀ ਪੁਲਿਸ ਨੇ ਗੈਂਗਸਟਰ ਪ੍ਰਭਦੀਪ ਸਿੰਘ ਦਾਸੂਵਾਲ ਤੇ 3 ਹੋਰ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।