ਉਹ ਦਿਨ ਦੂਰ ਨਹੀਂ ਜਦ ਘਰ ਬੁਲਾ ਕੇ ਇਕ ਧਿਰ ਦੇ ਆਗੂ ਦਸਤਾਰ ਦੇ ਕੇ ਜਥੇਦਾਰੀ ਘਰੋਂ ਦੇ ਦਿਆ ਕਰਨਗੇ : ਗਿਆਨੀ ਹਰਪ੍ਰੀਤ ਸਿੰਘ

ਚੰਡੀਗੜ੍ਹ

ਚੰਡੀਗੜ੍ਹ, 12 ਮਾਰਚ, ਬੋਲੇ ਪੰਜਾਬ ਬਿਊਰੋ :

ਬੀਤੇ ਸਮੇਂ ਤੋਂ ਜਥੇਦਾਰ ਨਿਯੁਕਤੀ ਨੂੰ ਲੈ ਕੇ ਚਲ ਰਹੇ ਮਾਮਲੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦ ਘਰ ਬੁਲਾ ਕੇ ਆਗੂ ਦਸਤਾਰ ਦੇ ਕੇ ਜਥੇਦਾਰੀ ਘਰੋਂ ਦੇ ਦਿਆ ਕਰਨਗੇ। ਗਿਆਨੀ ਹਰਪ੍ਰੀਤ ਸਿੰਘ ਨਕੋਦਰ ਵਿਖੇ ਇਕ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ। ਤਖਤ ਸ੍ਰੀ ਕੇਸਗੜ੍ਹ ਸ੍ਰੀ ਆਨੰਦਪੁਰ ਸਾਹਿਬ ਦੇ ਜਥੇਦਾਰ ਵੱਲੋਂ ਅਹੁਦਾ ਸੰਭਾਲਣ ਦੇ ਮੁੱਦੇ ਬੋਲਦੇ ਹੋਏ। ਉਨ੍ਹਾਂ ਕਿਹਾ ਕਿ ਸਾਡਾ ਨਿੱਜੀ ਸਿੱਖ ਦਾ ਸਿੱਖ ਨਾਲ ਕੋਈ ਵਿਰੋਧ ਨਹੀਂ, ਵਿਰੋਧ ਉਹਨਾਂ ਨਾਲ ਹੈ ਜੋ ਪ੍ਰੰਪਰਾਵਾਂ ਬਦਲ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਹਾਲ ਇਹ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦ ਘਰ ਬੁਲਾ ਕੇ ਇਕ ਧੜੇ ਨਾਲ ਸਬੰਧਿਤ ਆਗੂ ਦਸਤਾਰ ਦੇ ਜਥੇਦਾਰੀ ਘਰੋਂ ਦੇ ਦਿਆ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਦੋ ਦਸੰਬਰ ਦੇ ਹੁਕਮਨਾਮੇ ਦੀਆਂ ਉਹ ਮੱਦਾ ਬਦਲਣ ਦੀ ਕੋਸਿਸ ਕੀਤੀ ਜਾ ਰਹੀ ਦੋ ਹੁਕਮਨਾਮੇ ਦੀਆਂ ਨੀਹਾਂ ਹਨ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਸਿਧਾਂਤਾਂ ਅਤੇ ਸੰਕਲਪ ਦੀ ਰਾਖੀ ਕਰਨਾ। ਉਨ੍ਹਾਂ ਕਿਹਾ ਕਿ ਜੇਕਰ ਮਜੀਠੀਆ ਸਿੰਘ ਸਾਹਿਬਾਨ ਦੇ ਹੱਕ ‘ਚ ਬੋਲੇ ਤਾਂ ਇਹਨਾਂ ਦੇ ਆਈ ਟੀ ਵਿੰਗ ਨੇ ਉਹਨਾਂ ਨੂੰ ਵੀ ਨਹੀਂ ਛੱਡਿਆ।  ਸਿੰਘ ਸਾਹਿਬ ਦਾ ਤਿੱਖਾ ਸ਼ਬਦੀ ਹਮਲਾ ਜੇ ਹਿੰਮਤ ਤਾਂ ਆਗੂ ਬਣੇ ਇਹ ਧੜੇ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਆਖਣ ਕਿ ਮਰਦੇ ਮਰਜਾ ਗੇ ਭਾਜਪਾ ਨਾਲ ਸਮਝੌਤਾ ਨਹੀਂ ਕਰਦੇ, ਇਹ ਭਾਜਪਾ ਦੀਆਂ ਲੇਲੜੀਆਂ ਕੱਢ ਰਹੇ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਨੂੰ ਹੇਠਾ ਕਰਨ ਲਈ ਸਕੱਤਰ ਤੋਂ ਬਿਆਨ ਦਿਵਾਇਆ ਗਿਆ। ਦੋ ਦਸੰਬਰ ਤੋਂ ਬਾਅਦ ਮੈਨੂੰ 3,4,5 ਨੂੰ ਇਹ ਆਫਰ ਦਿੱਤੀ ਗਈ ਕਿ ਤੁਸੀ ਇਹ ਹੁਕਮਨਾਮਾ ਬਦਲੋ ਤੁਹਾਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਲਗਾ ਦਿੰਦੇ ਹਾਂ, ਜਦ ਮੈਂ ਜਵਾਬ ਦਿੱਤਾ ਮੇਰੀ ਕਿਰਦਾਰਕੁਸ਼ੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰ ਰਹੀ ਪੰਜ ਮੈਂਬਰੀ ਕਮੇਟੀ ਦਾ ਸਾਥ ਦੇਈਏ, ਵਧ ਤੋ ਵਧ ਭਰਤੀ ਚ ਸਹਿਯੋਗ ਕਰੀਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।