ਡਾ: ਰਮਨਦੀਪ ਕੌਰ ਹੈੱਡ ਮਿਸਟ੍ਰੈਸ ਦੁਆਰਾ ਅਨੁਵਾਦ ਕੀਤੀਆਂ ਪ੍ਰੇਰਨਾਦਾਇਕ ਤਿੰਨ ਕਿਤਾਬਾਂ ਲੋਕ ਅਰਪਣ

ਪੰਜਾਬ

ਵਿਦਿਆਰਥੀਆਂ ਅਤੇ ਪਾਠਕਾਂ ਨੂੰ ਜੀਵਨ ਦੇ ਉਦੇਸ਼ ਪ੍ਰਾਪਤ ਕਰਨ ਲਈ ਸਹਾਇਕ ਹੋਣਗੀਆਂ ਪੰਜਾਬੀ ਵਿੱਚ ਅਨੁਵਾਦ ਹੋਈਆਂ ਤਿੰਨ ਪ੍ਰੇਰਨਾਦਾਇਕ ਕਿਤਾਬਾਂ: ਸੰਜੀਵ ਸ਼ਰਮਾ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਪਟਿਆਲਾ

ਪਟਿਆਲਾ, 12 ਮਾਰਚ ,ਬੋਲੇ ਪੰਜਾਬ ਬਿਊਰੋ :

ਸਿੱਖਿਆ ਦੇ ਖੇਤਰ ਵਿੱਚ ਇਕ ਹੋਰ ਮਹੱਤਵਪੂਰਨ ਉਪਲਬਧੀ ਹਾਸਲ ਕਰਦੇ ਹੋਏ, ਡਾ: ਰਮਨਦੀਪ ਕੌਰ, ਹੈਡ ਮਿਸਟ੍ਰੈਸ, ਸਰਕਾਰੀ ਹਾਈ ਸਕੂਲ, ਰਾਏਪੁਰ, ਨੇ ਤਿੰਨ ਪ੍ਰੇਰਨਾਦਾਇਕ ਅੰਗ੍ਰੇਜ਼ੀ ਕਿਤਾਬਾਂ ਨੂੰ ਪੰਜਾਬੀ ਵਿੱਚ ਅਨੁਵਾਦ ਕਰਕੇ ਪਾਠਕਾਂ ਦੀ ਸੇਵਾ ਵਿੱਚ ਪੇਸ਼ ਕੀਤਾ।
ਇਹ ਤਿੰਨ ਕਿਤਾਬਾਂ – “ਤੁਸੀਂ ਕੀ ਨਹੀਂ ਕਰ ਸਕਦੇ?”, “ਆਤਮ ਵਿਸ਼ਵਾਸ ਦਾ ਚਮਤਕਾਰ” ਅਤੇ “ਸਫ਼ਲਤਾ ਦਾ ਰਹੱਸ” – ਆਪਣੀ ਪ੍ਰੇਰਣਾਦਾਇਕ ਸਮੱਗਰੀ ਕਰਕੇ ਵਿਦਿਆਰਥੀਆਂ ਅਤੇ ਸਮਾਜ ਦੇ ਹਰ ਵਰਗ ਲਈ ਬਹੁਤ ਹੀ ਲਾਭਕਾਰੀ ਸਾਬਤ ਹੋਣਗੀਆਂ। ਟਵੰਟੀ ਫਸਟ ਸੈਂਚੁਰੀ ਪ੍ਰਕਾਸ਼ਨ ਪਟਿਆਲਾ ਦੁਆਰਾ ਪ੍ਰਕਾਸ਼ਿਤ ਕੀਤੀਆਂ ਇਹ ਕਿਤਾਬਾਂ ਹੁਣ ਪੰਜਾਬੀ ਪਾਠਕਾਂ ਲਈ ਵੀ ਉਪਲਬਧ ਹਨ।
ਇਸ ਉਪਲਬਧੀ ‘ਤੇ ਗੱਲ ਕਰਦੇ ਹੋਏ, ਡਾ: ਰਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਕਾਰਜ ਕਰਨ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਪਟਿਆਲਾ, ਸੰਜੀਵ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ, ਡਾ: ਰਵਿੰਦਰਪਾਲ ਨੇ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਕਿਤਾਬਾਂ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਆਪਣੇ ਜੀਵਨ ਵਿੱਚ ਉੱਚੇ ਉਦੇਸ਼ ਰੱਖਣ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਪ੍ਰੇਰਿਤ ਕਰਨ ਵਿੱਚ ਸਹਾਇਕ ਹੋਣਗੀਆਂ।
ਕਿਤਾਬਾਂ ਦੇ ਲੋਕ ਅਰਪਣ ਸਮੇਂ ਪਾਠਕਾਂ ਅਤੇ ਸਿੱਖਿਆ ਸ਼ਾਸ਼ਸਤੀਆਂ ਨੇ ਡਾ: ਰਮਨਦੀਪ ਕੌਰ ਦੇ ਉਤਸ਼ਾਹ ਅਤੇ ਉਨ੍ਹਾਂ ਦੀ ਲਿਖਤ ਨੂੰ ਬਹੁਤ ਹੀ ਸਰਾਹਿਆ। ਜ਼ਿਲ੍ਹਾ ਸਿੱਖਿਆ ਅਫ਼ਸਰ, ਸੰਜੀਵ ਸ਼ਰਮਾ, ਨੇ ਕਿਹਾ ਕਿ ਇਹ ਤਿੰਨ ਕਿਤਾਬਾਂ ਪੰਜਾਬੀ ਪਾਠਕਾਂ ਲਈ ਵਿਸ਼ੇਸ਼ ਤੌਰ ‘ਤੇ ਲਾਭਕਾਰੀ ਸਾਬਤ ਹੋਣਗੀਆਂ, ਕਿਉਂਕਿ ਇਹ ਮਨੁੱਖੀ ਜੀਵਨ ਵਿੱਚ ਆਤਮ ਵਿਸ਼ਵਾਸ, ਉੱਚੀ ਸੋਚ, ਅਤੇ ਸਫ਼ਲਤਾ ਦੇ ਤਰੀਕਿਆਂ ਨੂੰ ਪ੍ਰਕਾਸ਼ਤ ਕਰਦੀਆਂ ਹਨ।
ਉਨ੍ਹਾਂ ਕਿਹਾ ਕਿ ਸਾਨੂੰ ਖ਼ੁਸ਼ੀ ਹੈ ਕਿ ਪੰਜਾਬੀ ਭਾਸ਼ਾ ਵਿੱਚ ਇਨ੍ਹਾਂ ਤਿੰਨ ਵਿਸ਼ੇਸ਼ ਕਿਤਾਬਾਂ ਦਾ ਅਨੁਵਾਦ ਕੀਤਾ ਗਿਆ ਹੈ ਜੋ ਵਿਦਿਆਰਥੀਆਂ, ਨੌਜਵਾਨਾਂ ਅਤੇ ਸਾਹਿਤ ਪ੍ਰੇਮੀਆਂ ਲਈ ਬਹੁਤ ਹੀ ਉਪਯੋਗੀ ਹੋਣਗੀਆਂ।
ਡਾ: ਰਮਨਦੀਪ ਕੌਰ ਨੇ ਅਨੁਵਾਦ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਵਿੱਚ ਵਧੇਰੇ ਪ੍ਰੇਰਨਾਦਾਇਕ ਤੇ ਗਿਆਨ ਵਧਾਊ ਕਿਤਾਬਾਂ ਦੀ ਉਪਲਬਧਤਾ ਕਰਵਾਉਣੀ ਸਮੇਂ ਦੀ ਲੋੜ ਹੈ, ਤਾਂ ਜੋ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਉੱਚੀਆਂ ਸੋਚਾਂ ਅਤੇ ਆਤਮ ਵਿਸ਼ਵਾਸ ਨਾਲ ਉਹਨਾਂ ਦੇ ਆਪਣੇ ਉਦੇਸ਼ ਪੂਰੇ ਕਰਨ ਲਈ ਪ੍ਰੇਰਿਆ ਜਾ ਸਕੇ।
ਉਨ੍ਹਾਂ ਉਮੀਦ ਜਤਾਈ ਕਿ ਭਵਿੱਖ ਵਿੱਚ ਵੀ ਅਜਿਹੀਆਂ ਹੋਰ ਕਿਤਾਬਾਂ ਪੰਜਾਬੀ ਭਾਸ਼ਾ ਵਿੱਚ ਤਿਆਰ ਕਰਕੇ ਵਿਦਿਆਰਥੀਆਂ ਅਤੇ ਪਾਠਕਾਂ ਲਈ ਉਪਲਬਧ ਕਰਵਾਈਆਂ ਜਾਣਗੀਆਂ।
ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, ਡਾ: ਰਵਿੰਦਰਪਾਲ ਨੇ ਵੀ ਡਾ: ਰਮਨਦੀਪ ਕੌਰ ਦੀ ਕੋਸ਼ਿਸ਼ਾਂ ਦੀ ਖੁੱਲ੍ਹੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਯਤਨ ਪੰਜਾਬੀ ਭਾਸ਼ਾ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਜਗਾਉਣ ਵਿੱਚ ਵੀ ਮਦਦਗਾਰ ਹੋਣਗੇ।

ਰਾਜਿੰਦਰ ਸਿੰਘ ਚਾਨੀ ਨੇ ਕਿਹਾ ਕਿ ਤਿੰਨ ਪ੍ਰੇਰਨਾਦਾਇਕ ਕਿਤਾਬਾਂ ਵਿਦਿਆਰਥੀਆਂ, ਨੌਜਵਾਨਾਂ ਅਤੇ ਹਰ ਉਸ ਵਿਅਕਤੀ ਲਈ ਲਾਭਕਾਰੀ ਹਨ, ਜੋ ਆਪਣੇ ਜੀਵਨ ਵਿੱਚ ਉੱਚੇ ਉਦੇਸ਼ ਰਖਦੇ ਹਨ ਅਤੇ ਉਨ੍ਹਾਂ ਨੂੰ ਹਾਸਲ ਕਰਨਾ ਚਾਹੁੰਦੇ ਹਨ।
ਪੰਜਾਬੀ ਪਾਠਕਾਂ ਲਈ ਇਹ ਇੱਕ ਵੱਡੀ ਖੁਸ਼ੀ ਦੀ ਗੱਲ ਹੈ ਕਿ ਹੁਣ ਉਹ ਆਪਣੇ ਮਾਤਭਾਸ਼ਾ ਵਿੱਚ ਇਹ ਪ੍ਰੇਰਣਾਦਾਇਕ ਅਤੇ ਜੀਵਨ-ਉਦੇਸ਼ ਸਬੰਧੀ ਮਹੱਤਵਪੂਰਨ ਗਿਆਨ ਅਸਾਨੀ ਨਾਲ ਪ੍ਰਾਪਤ ਕਰ ਸਕਣਗੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।