ਕਿਡਨੀ ਰੋਗ ਮੌਤਾਂ ਦਾ ਪ੍ਰਮੁੱਖ ਕਾਰਨ ਬਣ ਰਿਹਾ: ਡਾ ਸੁਨੀਲ ਕੁਮਾਰ

ਹੈਲਥ ਚੰਡੀਗੜ੍ਹ

ਚੰਡੀਗੜ੍ਹ, 12 ਮਾਰਚ ,ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ)

ਹਰ ਸਾਲ ਕਿਡਨੀ ਰੋਗੀਆਂ ਦੀ ਗਿਣਤੀ ਵਧ ਰਹੀ ਹੈ। ਕਿਡਨੀ ਰੋਗ ਮੌਤ ਦਾ ਵੀ ਤੇਜ਼ੀ ਨਾਲ ਵਧ ਰਿਹਾ ਕਾਰਨ ਹੈ।
ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਪਾਰਕ ਹਸਪਤਾਲ, ਮੋਹਾਲੀ ਦੇ ਡਾਇਰੈਕਟਰ ਰੀਨਲ ਟ੍ਰਾਂਸਪਲਾਂਟ ਸਰਜਰੀ ਡਾ. ਸੁਨੀਲ ਕੁਮਾਰ ਨੇ ਦੱਸਿਆ ਕਿ ਪਿਛਲੇ ਦਹਾਕੇ ਵਿੱਚ ਕਿਡਨੀ ਰੋਗ ਦਾ ਪ੍ਰਚਲਨ ਲਗਭਗ ਦੋਗੁਣਾ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸ਼ੂਗਰ, ਮੋਟਾਪਾ ਅਤੇ ਤਣਾਅ ਵਰਗੇ ਜੋਖਮ ਕਾਰਕਾਂ ਕਰਕੇ ਕਿਡਨੀ ਰੋਗ ਵਿੱਚ ਵਾਧਾ ਹੁੰਦਾ ਹੈ।
ਡਾ. ਮੁਕੇਸ਼ ਗੋਇਲ ਨੇ ਕਿਹਾ ਕਿ ਭਾਰਤ ਵਿੱਚ ਹਰ 10 ਮਿੰਟ ਵਿੱਚ ਇੱਕ ਵਿਅਕਤੀ ਅੰਗ ਟਰਾਂਸਪਲਾਂਟ ਦੀ ਉਡੀਕ ਸੂਚੀ ਵਿੱਚ ਸ਼ਾਮਲ ਹੋ ਜਾਂਦਾ ਹੈ ਅਤੇ ਅੰਗਾਂ ਦੀ ਘਾਟ ਕਾਰਨ ਹਰ ਰੋਜ਼ 20 ਲੋਕ ਆਪਣੀ ਜਾਨ ਗੁਆ ਦਿੰਦੇ ਹਨ। 3 ਲੱਖ ਤੋਂ ਵੱਧ ਮਰੀਜ਼ ਅੰਗਦਾਨ ਦੀ ਉਡੀਕ ਕਰ ਰਹੇ ਹਨ ਪਰ 10 ਪ੍ਰਤੀਸ਼ਤ ਤੋਂ ਘੱਟ ਮਰੀਜ਼ਾਂ ਨੂੰ ਹੀ ਟ੍ਰਾਂਸਪਲਾਂਟੇਸ਼ਨ ਲਈ ਅੰਗ ਮਿਲਦਾ ਹੈ।”
ਡਾ. ਮਾਨਵ ਗੋਇਲ ਨੇ ਕਿਹਾ ਕਿ ਭਾਰਤ ‘ਚ ਸਿਰਫ 0.01 ਫੀਸਦੀ ਲੋਕ ਹੀ ਮੌਤ ਤੋਂ ਬਾਅਦ ਅੰਗ ਦਾਨ ਕਰਦੇ ਹਨ। ਡਾ. ਮਾਲਵਿਕਾ ਤੇਂਦੁਲਕਰ ਨੇ ਦੱਸਿਆ ਕਿ ਅੰਗ ਦਾਨ ਦੀ ਉਡੀਕ ਕਰ ਰਹੇ 85 ਫੀਸਦੀ ਲੋਕਾਂ ਨੂੰ ਕਿਡਨੀ ਦੀ ਲੋੜ ਹੁੰਦੀ ਹੈ ਅਤੇ ਭਾਰਤ ਵਿੱਚ ਕਿਡਨੀ ਸਭ ਤੋਂ ਵੱਧ ਦਾਨ ਕੀਤਾ ਜਾਂਦਾ ਅੰਗ ਹੈ।
ਡਾ. ਸਵਾਤਿ ਗੁਪਤਾ ਨੇ ਕਿਹਾ ਕਿ ਹਾਈਪਰਟੈਨਸ਼ਨ, ਸ਼ੂਗਰ, ਬੀਪੀਐਚ, ਇਲਾਜ ਨਾ ਕੀਤੇ ਗਏ ਗੁਰਦੇ ਦੀ ਪੱਥਰੀ ਅਤੇ ਯੂਟੀਆਈ ਭਾਰਤ ਵਿੱਚ ਗੁਰਦੇ ਫੇਲ੍ਹ ਹੋਣ ਦੇ ਮੁੱਖ ਕਾਰਨ ਹਨ।
ਕਿਡਨੀ ਰੋਗ ਨੂੰ ਰੋਕਣ ਲਈ
ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਦਾ ਪ੍ਰਬੰਧਨ, ਲੂਣ ਦਾ ਘਟਾ ਸੇਵਨ, ਫਲਾਂ ਸਮੇਤ ਸੰਤੁਲਿਤ ਭੋਜਨ, ਸ਼ਰਾਬ ਅਤੇ ਸਿਗਰਟਨੋਸ਼ੀ ਤੋਂ ਪਰਹੇਜ ਤੇ ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।