ਰਾਜਪੁਰਾ, 11 ਮਾਰਚ,ਬੋਲੇ ਪੰਜਾਬ ਬਿਊਰੋ :
ਰਾਜਪੁਰਾ ਦੇ ਪਿੰਡ ਪੈਹਰ ਦੇ ਖੇਤਾਂ ਵਿੱਚੋਂ ਨੌਜਵਾਨ ਲੜਕੀ ਮਿਤਾਲੀ ਦੀ ਲਾਸ਼ ਬਰਾਮਦ ਹੋਣ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। 22 ਸਾਲ ਮਿਤਾਲੀ 7 ਮਾਰਚ ਤੋਂ ਲਾਪਤਾ ਸੀ, ਜਿਸ ਦੀ ਪਛਾਣ ਉਸਦੇ ਪਰਿਵਾਰ ਨੇ ਕੀਤੀ। ਪਰਿਵਾਰ ਨੇ ਬਨੂੜ ਦੇ ਚਾਰ ਵਿਅਕਤੀਆਂ ਸੁਲਤਾਨ ਮੁਹੰਮਦ, ਅਮਨਦੀਪ, ਰਾਜ ਅਤੇ ਰੋਹਿਤ ’ਤੇ ਅਗਵਾ ਤੇ ਕਤਲ ਦੇ ਦੋਸ਼ ਲਗਾਏ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਸਿਵਲ ਹਸਪਤਾਲ ਰਾਜਪੁਰਾ ਵਿੱਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਐਸਪੀ ਮਨਪ੍ਰੀਤ ਸਿੰਘ ਨੇ ਕਿਹਾ ਕਿ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
