ਬਠਿੰਡਾ 10 ਮਾਰਚ ,ਬੋਲੇ ਪੰਜਾਬ ਬਿਊਰੋ :
ਅੱਜ ਡੈਮੋਕਰੇਟਿਕ ਟੀਚਰ ਫਰੰਟ ਜ਼ਿਲ੍ਹਾ ਬਠਿੰਡਾ ਦਾ ਇੱਕ ਵਫਦ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਮਹਿੰਦਰ ਪਾਲ ਨੂੰ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ, ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਅਤੇ ਮੀਤ ਪ੍ਰਧਾਨ ਵਿਕਾਸ ਗਰਗ ਦੀ ਅਗਵਾਈ ਵਿੱਚ ਮਿਲਿਆ ਮਿਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਕੱਤਰ ਅਨਿਲ ਭੱਟ, ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਖੇਮੋਆਣਾ, ਜ਼ਿਲ੍ਹਾ ਆਗੂ ਬਲਜਿੰਦਰ ਕੌਰ , ਬਲਾਕ ਕੁਲਦੀਪ ਪਾਂਧੀ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਛੁੱਟੀ ਵਾਲੇ ਦਿਨ ਖਾਸ ਤੌਰ ਤੇ ਐਤਵਾਰ ਦੇ ਦਿਨ ਬਹੁਤ ਸਾਰੇ ਵਿਭਾਗਾਂ ਵੱਲੋਂ ਪੇਪਰ ਲਏ ਜਾਂਦੇ ਹਨ।ਇਹਨਾਂ ਪੇਪਰਾਂ ਵਿੱਚ ਪੰਜਾਬੀ, ਹਿੰਦੀ, ਆਰਟ ਐਂਡ ਕਰਾਫਟ , ਸਰੀਰਕ ਸਿੱਖਿਆ ਅਤੇ ਐਸੋਸੀਏਟ ਅਧਿਆਪਕਾਂ ਦੀ ਲਗਾਤਾਰ ਡਿਊਟੀ ਲਗਾਈ ਜਾਂਦੀ ਹੈ, ਜਿਸ ਦੇ ਬਦਲੇ ਨਾ ਤਾਂ ਕੋਈ ਯੋਗ ਮਿਹਨਤਾਨਾ ਤੇ ਨਾ ਹੀ ਕੋਈ ਛੁੱਟੀ ਦਿੱਤੀ ਜਾਂਦੀ ਹੈ।
ਉਹਨਾਂ ਕਿਹਾ ਛੁੱਟੀ ਦੌਰਾਨ ਅਧਿਆਪਕਾਂ ਨੇ ਆਪਣੇ ਸਮਾਜਿਕ ਜਾਂ ਹੋਰ ਕੋਈ ਜਰੂਰੀ ਕੰਮ ਕਰਨੇ ਹੁੰਦੇ ਹਨ, ਜਿਨ੍ਹਾਂ ਤੇ ਇਹਨਾਂ ਡਿਊਟੀਆਂ ਕਾਰਨ ਬੁਰਾ ਪ੍ਰਭਾਵ ਪੈਂਦਾ ਹੈ।
ਉਹਨਾਂ ਸਿੱਖਿਆ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਇਹਨਾਂ ਅਧਿਆਪਕਾਂ ਦੀ ਰੋਟੇਸ਼ਨ ਵਾਈਜ਼ ਡਿਊਟੀ ਲਾਈ ਜਾਵੇ ਤਾਂ ਜੋ ਕਿਸੇ ਨੂੰ ਕੋਈ ਦਿੱਕਤ ਨਾ ਆਵੇ। ਅਧਿਆਪਕਾ ਆਗੂਆਂ ਨੇ ਇਹਨਾਂ ਡਿਊਟੀਆਂ ਦੇ ਬਦਲੇ ਮਿਹਨਤਾਂ ਨਾਲ ਅਤੇ ਲੋੜੀਂਦੀਆਂ ਛੁੱਟੀਆਂ ਦੇਣ ਦੀ ਮੰਗ ਵੀ ਕੀਤੀ।
ਇਸ ਮੌਕੇ ਬਲਜਿੰਦਰ ਕੌਰ,ਮਨਦੀਪ ਸਿੰਘ ਢਿੱਲੋਂ,ਬੇਬੀ ਰਾਣੀ, ਰੀਟਾ ਰਾਣੀ,ਸ਼ਹਿਨਾਜ਼ ਸਿੱਧੂ,ਪਵਨਜੀਤ ਕੌਰ,ਅਲਕਾ ,ਕੁਲਵਿੰਦਰ ਕਟਾਰੀਆਂ, ਸ਼ਰਨਜੀਤ ਸਿੰਘ, ਜਗਤਾਰ ਸਿੰਘ ਹਿੰਦੀ ਮਾਸਟਰ,ਜਸਪਾਲ ਸਿੰਘ, ਪਰਮਜੀਤ ਕੌਰ,ਰਾਜਵੀਰ ਕੌਰ,ਵੀਰਪਾਲ ਕੌਰ, ਮਨਪ੍ਰੀਤ ਕੌਰ,ਹਰਪ੍ਰੀਤ ਸਿੰਘ,ਬੇਅੰਤ ਕੌਰ,ਹਰਪ੍ਰੀਤ ਕੌਰ,ਮਨਦੀਪ ਸਿੰਘ, ਸੁਖਵਿੰਦਰ ਕੌਰ ਅਤੇ ਅਮਨਦੀਪ ਸਿੰਘ ਆਦਿ ਅਧਿਆਪਕ ਆਗੂ ਵੀ ਹਾਜ਼ਰ ਸਨ।