ਰੋਟਰੀ ਕਲੱਬ ਰਾਜਪੁਰਾ ਪ੍ਰਾਇਮ ਵੱਲੋਂ ਆਯੁਰਵੈਦਿਕ ਥੈਰੇਪੀ ਨਾਲ ਇਲਾਜ ਕਰਵਾਉਣ ਸੰਬੰਧੀ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ: ਚੇਅਰਮੈਨ ਸੰਜੀਵ ਮਿੱਤਲ

ਪੰਜਾਬ

ਰਾਜਪੁਰਾ 10 ਮਾਰਚ,ਬੋਲੇ ਪੰਜਾਬ ਬਿਊਰੋ :

ਰੋਟਰੀ ਕਲੱਬ ਰਾਜਪੁਰਾ ਪ੍ਰਾਇਮ ਵੱਲੋਂ ਲੋਕਾਂ ਦੇ ਸੁਖ ਅਤੇ ਚੰਗੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਮੁਫ਼ਤ ਆਯੁਰਵੈਦਿਕ ਥੈਰੇਪੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਰੋਟਰੀ ਪ੍ਰਾਇਮ ਦੇ ਚੇਅਰਮੈਨ ਰੋਟੇਰੀਅਨ ਸੰਜੀਵ ਮਿੱਤਲ ਨੇ ਦੱਸਿਆ ਕਿ ਇਸ ਕੈਂਪ ਵਿੱਚ ਮਸ਼ਹੂਰ ਆਯੁਰਵੈਦਿਕ ਮਾਹਰ ਡਾ: ਅਵਿਨਾਸ਼ ਸ਼ਰਮਾ ਆਯੂਸ਼ਪਰਸ਼ ਮਲਟੀਸਪੈਸ਼ਲਿਟੀ ਕਲੀਨਿਕ, ਜੀਰਕਪੁਰ ਨੇ ਉਚੇਚੇ ਤੌਰ ਤੇ ਪਹੁੰਚ ਕੇ ਮਰੀਜ਼ਾਂ ਨੂੰ ਉਹਨਾਂ ਦੇ ਰੋਗਾਂ ਸੰਬੰਧੀ ਮੁਫ਼ਤ ਜਾਂਚ ਅਤੇ ਥੈਰੇਪੀ ਉਪਰੰਤ ਲਾਜ਼ਮੀ ਸਲਾਹ-ਮਸ਼ਵਰਾ ਦਿੱਤਾ।
ਇਸ ਮੌਕੇ ‘ਤੇ ਰੋਟਰੀ ਕਲੱਬ ਪ੍ਰਾਇਮ ਦੇ ਪ੍ਰਧਾਨ ਰੋਟੇਰੀਅਨ ਵਿਮਲ ਜੈਨ ਨੇ ਦੱਸਿਆ ਕਿ ਆਯੁਰਵੈਦਿਕ ਥੈਰੇਪੀ ਇੱਕ ਪ੍ਰਾਚੀਨ ਅਤੇ ਪ੍ਰਭਾਵਸ਼ਾਲੀ ਇਲਾਜ ਦੀ ਵਿਧੀ ਹੈ, ਜਿਸ ਰਾਹੀਂ ਲੋਕ ਅਣਗਿਣਤ ਰੋਗਾਂ ਤੋਂ ਛੁਟਕਾਰਾ ਪਾ ਸਕਦੇ ਹਨ। ਡਾ: ਅਵਿਨਾਸ਼ ਸ਼ਰਮਾ ਨੇ ਵੀ ਕੈਂਪ ਵਿੱਚ ਆਏ ਹੋਏ ਮਰੀਜ਼ਾਂ ਨੂੰ ਉਹਨਾਂ ਦੇ ਰੋਗਾਂ, ਆਹਾਰ-ਵਿਹਾਰ ਅਤੇ ਆਯੁਰਵੈਦਿਕ ਇਲਾਜਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।
ਰੋਟਰੀ ਕਲੱਬ ਰਾਜਪੁਰਾ ਪ੍ਰਾਇਮ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਹੁਣ ਹਰ ਮਹੀਨੇ ਵਿੱਚ ਦੋ ਵਾਰ ਮੁਫ਼ਤ ਆਯੁਰਵੈਦਿਕ ਥੈਰੇਪੀ ਕੈਂਪ ਲਗਾਇਆ ਜਾਵੇਗਾ, ਤਾਂ ਜੋ ਹੋਰ ਵੀ ਵਧੇਰੇ ਲੋਕ ਇਸਦਾ ਲਾਭ ਉਠਾ ਸਕਣ।
ਪ੍ਰੋਜੈਕਟ ਚੇਅਰਮੈਨ ਰੋਟੇਰੀਅਨ ਸੰਦੀਪ ਸਿੱਕਾ ਨੇ ਦੱਸਿਆ ਕਿ ਕਲੱਬ ਦੇ ਮੈਂਬਰ ਇਹ ਯਕੀਨੀ ਬਣਾਉਣਗੇ ਕਿ ਇਹ ਮੁਹਿੰਮ ਲਗਾਤਾਰ ਜਾਰੀ ਰਹੇ ਅਤੇ ਵਧੇਰੇ ਲੋਕਾਂ ਤਕ ਪਹੁੰਚੇ।
ਇਸੇ ਲੜੀ ਵਿੱਚ ਡਾ: ਅਵਿਨਾਸ਼ ਸ਼ਰਮਾ ਹੁਣ ਹਰੇਕ ਹਫ਼ਤੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਟਰੀ ਪ੍ਰਾਇਮ ਦੇ ਦਫ਼ਤਰ ਨਜ਼ਦੀਕ ਨਿਰੰਕਾਰੀ ਭਵਨ ਵਿਖੇ ਮੌਜੂਦ ਰਹਿਣਗੇ, ਜਿੱਥੇ ਉਹ ਆਉਣ ਵਾਲੇ ਮਰੀਜ਼ਾਂ ਦਾ ਚੈੱਕਅੱਪ, ਇਲਾਜ ਤੇ ਸਲਾਹ-ਮਸ਼ਵਰਾ ਦੇਣਗੇ। ਇਹ ਇੱਕ ਵੱਡੀ ਸਹੂਲਤ ਹੋਵੇਗੀ, ਖ਼ਾਸ ਕਰਕੇ ਉਹਨਾਂ ਲੋਕਾਂ ਲਈ ਜੋ ਲੰਬੇ ਸਮੇਂ ਤੋਂ ਸਰੀਰ ਦੀਆਂ ਵੱਖ-ਵੱਖ ਬਿਮਾਰੀਆਂ ਅਤੇ ਸਮੱਸਿਆਵਾਂ ਤੋਂ ਗ੍ਰਸਤ ਹਨ।
ਕੈਂਪ ਦੇ ਦੌਰਾਨ ਰੋਟਰੀ ਕਲੱਬ ਰਾਜਪੁਰਾ ਪ੍ਰਾਇਮ ਦੇ ਸਕੱਤਰ ਲਲਿਤ ਕੁਮਾਰ ਲਵਲੀ, ਖਜਾਨਚੀ ਰਾਜੇਸ਼ ਨੰਦਾ, ਵਿਪੁਲ ਮਿੱਤਲ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਚਾਨੀ ਪਾਸਟ ਪ੍ਰੇਜੀਡੇਂਟ, ਪੰਕਜ ਮਿੱਤਲ ਕੋ- ਚੇਅਰਮੈਨ, ਸੁਧੀਰ ਗੁਪਤਾ, ਸਤੀਸ਼ ਵਰਮਾ, ਅਭਿਲਾਸ਼ ਸਿੰਗਲਾ, ਰਾਜੀਵ ਮਲਹੋਤਰਾ, ਸਚਿਨ ਮਿੱਤਲ, ਨਰੇਸ਼ ਆਹੂਜਾ, ਅਜੇ ਅਗਰਵਾਲ, ਸੁਦੇਸ਼ ਕੁਮਾਰ, ਰਿਪਨ ਸਿੰਗਲਾ, ਅਸ਼ਮਿਤਾ ਮਲਹੋਤਰਾ ਅਤੇ ਕਲੱਬ ਦੇ ਹੋਰ ਮਹੱਤਵਪੂਰਨ ਮੈਂਬਰ ਵੀ ਮੌਜੂਦ ਰਹੇ। ਉਹਨਾਂ ਨੇ ਵੀ ਲੋਕਾਂ ਨੂੰ ਆਯੁਰਵੈਦਿਕ ਥੈਰੇਪੀ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੱਤੀ ਤੇ ਕਲੱਬ ਵੱਲੋਂ ਹੋਰ ਸਮਾਜਿਕ ਭਲਾਈ ਦੇ ਕਾਰਜਾਂ ਬਾਰੇ ਵੀ ਲੋਕਾਂ ਨੂੰ ਅਵਗਤ ਕਰਵਾਇਆ।
ਇਸ ਮੁਫ਼ਤ ਆਯੁਰਵੈਦਿਕ ਥੈਰੇਪੀ ਮੈਡੀਕਲ ਕੈਂਪ ਵਿੱਚ ਦਰਜਨਾਂ ਮਰੀਜ਼ਾਂ ਨੇ ਹਿੱਸਾ ਲਿਆ ਅਤੇ ਆਪਣੀਆਂ ਸਿਹਤ ਸੰਬੰਧੀ ਸਮੱਸਿਆਵਾਂ ਬਾਰੇ ਮੁਫ਼ਤ ਸਲਾਹ ਤੇ ਇਲਾਜ ਪ੍ਰਾਪਤ ਕੀਤਾ। ਕਲੱਬ ਦੇ ਪ੍ਰਧਾਨ ਵਿਮਲ ਜੈਨ ਨੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਮੈਡੀਕਲ ਕੈਂਪ ਲਗਾਉਣ ਦੀ ਗੱਲ ਕਹੀ ਤਾਂ ਜੋ ਸਮਾਜ ਦੇ ਵਧੇਰੇ ਵਰਗ ਇਸ ਲਾਭ ਨੂੰ ਉਠਾ ਸਕਣ। ਇਹ ਮੈਡੀਕਲ ਕੈਂਪ ਰੋਟਰੀ ਕਲੱਬ ਦੀ ਸਮਾਜ ਸੇਵਾ ਵੱਲ ਇੱਕ ਹੋਰ ਵੱਡਾ ਕਦਮ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।