ਲੁਧਿਆਣਾ : ਸਿਲਿੰਡਰ ਫਟਣ ਕਾਰਨ ਇਮਾਰਤ ਡਿੱਗੀ, ਕਈ ਲੋਕ ਮਲਬੇ ‘ਚ ਦਬੇ

ਪੰਜਾਬ

ਲੁਧਿਆਣਾ, 9 ਮਾਰਚ, ਬੋਲੇ ਪੰਜਾਬ ਬਿਊਰੋ

ਸ਼ਹਿਰ ਵਿੱਚ ਵੱਡਾ ਹਾਦਸਾ ਹੋਣ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਦੇ ਫੋਕਲ ਪੁਆਇੰਟ 8, ਜੀਵਨ ਨਗਰ ਇਲਾਕੇ ਵਿੱਚ ਗੈਸ ਸਿਲਿੰਡਰ ਫਟਣ ਕਾਰਨ ਇੱਕ ਇਮਾਰਤ ਨੁਕਸਾਨੀ ਗਈ ਹੈ। ਗੈਸ ਸਿਲਿੰਡਰ ਦੇ ਧਮਾਕੇ ਨਾਲ ਜ਼ਬਰਦਸਤ ਧਮਾਕਾ ਹੋਇਆ, ਜਿਸ ਕਾਰਨ ਇਮਾਰਤ ਮਲਬੇ ਦੇ ਢੇਰ ਵਿੱਚ ਤਬਦੀਲ ਹੋ ਗਈ ਅਤੇ ਘਰ ਵਿੱਚ ਰਹਿ ਰਹੇ ਕਈ ਲੋਕ ਮਲਬੇ ਹੇਠਾਂ ਦੱਬ ਗਏ।ਸੂਤਰਾਂ ਮੁਤਾਬਕ 300 ਤੋਂ ਵੱਧ ਲੋਕ ਫੈਕਟਰੀ ਵਿੱਚ ਕੰਮ ਕਰ ਰਹੇ ਸਨ, ਜਦਕਿ ਮਾਲਕ ਦੇ ਵੀ ਮਲਬੇ ਹੇਠਾਂ ਦੱਬੇ ਹੋਣ ਦੀ ਸੂਚਨਾ ਹੈ। ਹਾਦਸੇ ਵਿੱਚ ਜਾਨੀ ਨੁਕਸਾਨ ਬਾਰੇ ਹਾਲੇ ਕੋਈ ਪੁਸ਼ਟੀ ਨਹੀਂ ਹੋਈ, ਪਰ ਘਟਨਾ ਸਥਲ ‘ਤੇ ਰੈਸਕਿਊ ਓਪਰੇਸ਼ਨ ਦੇਰ ਰਾਤ ਤੱਕ ਜਾਰੀ ਸੀ।ਜਾਣਕਾਰੀ ਅਨੁਸਾਰ, 4-5 ਲੋਕ ਮਲਬੇ ਹੇਠਾਂ ਦੱਬੇ ਹੋਣ ਦੀ ਸੂਚਨਾ ਹੈ, ਜਿਨ੍ਹਾਂ ਨੂੰ ਕੱਢਣ ਲਈ ਰੈਸਕਿਊ ਓਪਰੇਸ਼ਨ ਚੱਲ ਰਿਹਾ ਸੀ। ਪੁਲਿਸ ਵੀ ਮੌਕੇ ‘ਤੇ ਪਹੁੰਚ ਚੁੱਕੀ ਸੀ।ਮਿਲੀ ਜਾਣਕਾਰੀ ਮੁਤਾਬਕ, ਉਕਤ ਇਮਾਰਤ ਵਿੱਚ ਕਈ ਪ੍ਰਵਾਸੀ ਪਰਿਵਾਰ ਕਿਰਾਏ ‘ਤੇ ਰਹਿੰਦੇ ਸਨ ਅਤੇ ਇੱਥੇ ਗੈਰ-ਕਾਨੂੰਨੀ ਢੰਗ ਨਾਲ ਘਰੇਲੂ ਗੈਸ ਸਿਲਿੰਡਰਾਂ ਵਿੱਚ ਗੈਸ ਭਰੀ ਜਾ ਰਹੀ ਸੀ। ਫੋਕਲ ਪੁਆਇੰਟ ਇਲਾਕੇ ਵਿੱਚ ਪਿਛਲੇ ਤਿੰਨ ਮਹੀਨਿਆਂ ਵਿੱਚ ਇਹ ਤੀਜਾ ਵੱਡਾ ਹਾਦਸਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।