ਸਤਿੰਦਰ ਸੱਤੀ ਮੁਖ ਮਹਿਮਾਨ ਵਜੋ ਸ਼ਾਮਲ ਹੋਏ
ਮੋਹਾਲੀ()08/03/25ਬੋਲੇ ਪੰਜਾਬ ਬਿਊਰੋ :
ਅੱਜ ਰਤਨ ਕਾਲਜ ਸੋਹਾਣਾ ਮੋਹਾਲੀ ਵਿਖੇ ਇੰਟਰਨੈਸ਼ਨਲ ਮਹਿਲਾ ਦਿਵਸ ਮਨਾਇਆ ਗਿਆ, ਸਮਾਗਮ ਵਿੱਚ ਪ੍ਰਸਿੱਧ ਆਰਟਿਸਟ ਸਤਿੰਦਰ ਸੱਤੀ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੀ । ਉਹਨਾ ਨੇ ਸਮਾਗਮ ਨੂੰ ਸੰਬੋਧਿਤ ਕਰਦਿਆ ਕਿਹਾ ਕਿ ਮਹਿਲਾਵਾ ਨੇ ਦੇਸ਼ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਇਆ ਹੈ ਤੇ ਉਹ ਦੇਸ਼ ਦੇ ਵਿਕਾਸ ਦੀ ਅਹਿਮ ਕੜੀ ਹਨ।ਇਸ ਮੌਕੇ ਤੇ ਬੋਲਦਿਆ ਭਾਜਪਾ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਕਿਹਾ ਕਿ ਭਾਰਤ ਦੀ ਰਾਜਨੀਤੀ ਤੇ ਸੁਰੱਖਿਆ ਵਿੱਚ ਸਾਡੀਆਂ ਮਹਿਲਾਵਾ ਦਾ ਅਹਿਮ ਯੋਗਦਾਨ ਹੈ, ਉਹਨਾ ਕਿਹਾ ਕਿ ਅਗਰ ਕੋਈ ਮਹਿਲਾ ਕੋਈ ਵੀ ਉਪਲੱਬਧੀ ਹਾਸਿਲ ਕਰਦੀ ਹੈ ਤਾ ਸਾਨੂੰ ਸਭ ਨੂੰ ਜਸ਼ਨ ਮਨਾਉਣਾ ਚਾਹੀਦਾ ਤਾਂ ਕਿ ਹੋਰਨਾ ਔਰਤਾ ,ਲੜਕੀਆ ਨੂੰ ਪ੍ਰੇਰਿਤ ਕੀਤਾ ਜਾ ਸਕੇ ।ਇਸ ਮੌਕੇ ਨਾਰੀ ਸਕਤੀ ਨੂੰ ਦਰਸਾਉਂਦਾ ਰੰਗਾ ਰੰਗ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਤੇ ਕਲਾਕਾਰਾ ਨੂੰ ਸਨਮਾਨਿਤ ਕੀਤਾ ਗਿਆ।ਰਤਨ ਕਾਲਜ ਦੇ ਐਮਡੀ ਸੁੰਦਰ ਲਾਲ ਨੇ ਪਹੁੰਚੇ ਹੋਏ ਮਹਿਮਾਨਾ ਨੂੰ ਜੀ ਆਇਆ ਨੂੰ ਆਖਿਆ ਤੇ ਸਮਗਾਮ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ ਗਿਆ। ਸਮਾਗਮ ਦੀ ਮੁੱਖ ਮਹਿਮਾਨ ਸਤਿੰਦਰ ਸੱਤੀ ,ਹਰਦੇਵ ਸਿੰਘ ਉੱਭਾ ਤੇ ਹੋਰਨਾ ਨੂੰ ਸਨਮਾਨਿਤ ਕੀਤਾ ਗਿਆ।